
ਇਥੇ ਆਯੋਜਿਤ 106ਵੀਂ ਇੰਡੀਅਨ ਸਾਇੰਸ ਕਾਂਗਰਸ ਦੇ ਦੌਰਾਨ ਆਂਧਰਾ ਯੂਨੀਵਰਸਿਟੀ ਦੇ ਚਾਂਸਲਰ ਦੁਆਰਾ ਕੌਰਵਾਂ ਨੂੰ ਟੈਸਟ ਟਿਊਬ ਬੇਬੀ ਦੱਸਣ ਉਤੇ ਵਿਵਾਦ ਹੋ ਗਿਆ ਹੈ...
ਜਲੰਧਰ : ਇਥੇ ਆਯੋਜਿਤ 106ਵੀਂ ਇੰਡੀਅਨ ਸਾਇੰਸ ਕਾਂਗਰਸ ਦੇ ਦੌਰਾਨ ਆਂਧਰਾ ਯੂਨੀਵਰਸਿਟੀ ਦੇ ਚਾਂਸਲਰ ਦੁਆਰਾ ਕੌਰਵਾਂ ਨੂੰ ਟੈਸਟ ਟਿਊਬ ਬੇਬੀ ਦੱਸਣ ਉਤੇ ਵਿਵਾਦ ਹੋ ਗਿਆ ਹੈ। ਸਾਇੰਸ ਕਾਂਗਰਸ ਦੇ ਆਖਰੀ ਦਿਨ ਇੰਡੀਅਨ ਸਾਇੰਸ ਕਾਂਗਰਸ ਕਾਉਂਸਿਲ ਨੇ ਕੌਰਵਾਂ ਦੇ ਜਨਮ ਉਤੇ ਵਿਵਾਦਤ ਬਿਆਨ ਦੇਣ ਵਾਲੇ ਵਿਗਿਆਨਕ ਪ੍ਰੋ. ਜੀ.ਨਾਗੇਸ਼ਵਰ ਰਾਓ ਨੂੰ ਅਗਲੀ ਸਾਇੰਸ ਕਾਂਗਰਸ ਦੇ ਲਈ ਬਲੈਕ ਲਿਸਟ ਕਰ ਦਿਤਾ ਹੈ। ਇਸ ਦੇ ਨਾਲ ਹੀ ਭਵਿੱਖ ਵਿਚ ਹੋਣ ਵਾਲੀ ਸਾਇੰਸ ਕਾਂਗਰਸ ਦੇ ਲਈ ਗਾਇਡ ਲਾਈਨ ਵੀ ਤੈਅ ਕਰ ਦਿਤੀ ਹੈ।
ਕਿਸੇ ਵੀ ਵਿਵਾਦਤ ਸਥਿਤੀ ਨਾਲ ਸੰਬੰਧਤ ਵਿਗਿਆਨਕ ਨੂੰ ਕਮੇਟੀ ਦੇ ਸਾਹਮਣੇ ਪੇਸ਼ ਹੋਣਾ ਹੋਵੇਗਾ, ਜੇਕਰ ਉਹ ਅਪਣੇ ਬਿਆਨ ਦੇ ਪੱਖ ਵਿਚ ਵਿਗਿਆਨਕ ਸੱਤਿਆ ਸਿੱਧ ਨਹੀਂ ਕਰ ਸਕੇ ਤਾਂ ਉਹਨਾਂ ਨੂੰ ਹਮੇਸ਼ਾ ਦੇ ਲਈ ਸਾਇੰਸ ਕਾਂਗਰਸ ਤੋਂ ਹਟਾ ਦਿਤਾ ਜਾਵੇਗਾ। ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਵਿਚ ਇੰਡੀਅਨ ਸਾਇੰਸ ਕਾਂਗਰਸ ਕਾਉਂਸਿਲ ਦੀ ਜਨਰਲ ਹਾਊਸ ਦੀ ਬੈਠਕ ਵਿਚ ਇਹ ਫ਼ੈਸਲਾ ਲਿਆ ਗਿਆ। ਕਰੀਬ ਡੇਢ ਘੰਟਾ ਚੱਲੀ ਇਸ ਬੈਠਕ ਵਿਚ ਆਂਧਰਾ ਯੂਨੀਵਰਸਿਟੀ ਦੇ ਚਾਂਸਲਰ ਅਤੇ ਵਿਗਿਆਨਕ ਪ੍ਰੋ. ਜੀ ਨਾਗੇਸ਼ਵਰ ਰਾਓ ਦਾ ਵਿਵਾਦਤ ਬਿਆਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਪ੍ਰੋ. ਰਾਓ ਨੇ ਦੋ ਦਿਨ ਪਹਿਲਾਂ ਇਕ ਏਜੰਸੀ ਨਾਲ ਗੱਲ ਕਰਦੇ ਹੋਏ ਦਾਅਵਾ ਕੀਤਾ ਸੀ ਕਿ ਮਹਾਭਾਰਤ ਸਮੇਂ ਵਿਚ ਗੰਧਾਰੀ ਦੇ ਸੌ ਪੁੱਤਰ ਸਟੇਮ ਸੈਲ ਤਕਨੀਕ ਨਾਲ ਟੈਸਟ ਟਿਊਬ ਬੇਬੀ ਦੇ ਰੂਪ ਵਿਚ ਹੋਏ ਸੀ। ਨਾਲ ਹੀ ਉਹਨਾਂ ਨੇ ਮਿਸਾਇਲ ਤਕਨੀਕ ਅਤੇ ਏਯਰੋਨੋਟਿਕਸ ਦੇ ਸਮੇਂ ਰਾਮਾਇਣ ਕਾਲ ਦੱਸਿਆ ਸੀ। ਉਹਨਾਂ ਨੇ ਦਾਅਵਾ ਕੀਤਾ ਸੀ ਕਿ ਲੰਕਾਪਤੀ ਰਾਵਣ ਦਾ ਗੋਲਾਕਾਰ ਜਹਾਜ਼ ਇਸੇ ਤਕਨੀਕ ਦੀ ਸਭ ਤੋਂ ਵੱਡੀ ਉਦਾਹਰਣ ਸੀ। ਰਾਮਾਇਣ ਵਿਚ ਕਿਹਾ ਗਿਆ ਹੈ ਕਿ ਰਾਵਣ ਦੇ ਕੋਲ ਗੋਲਾਕਾਰ ਜਹਾਜ਼ ਨਹੀਂ ਸੀ, ਸਗੋਂ ਵੱਖ-ਵੱਖ ਤਰ੍ਹਾਂ ਦੇ 24 ਪ੍ਰਕਾਰ ਦੇ ਜਹਾਜ਼ ਸੀ।
ਉਹਨਾਂ ਦੇ ਕੋਲ ਕਈਂ ਹਵਾਈ ਅੱਡੇ ਵੀ ਸੀ ਅਤੇ ਉਸ ਨੇ ਉਦੇਸ਼ ਦੇ ਲਈ ਇਹਨਾਂ ਹਜਾਜ਼ਾਂ ਦਾ ਇਸਤੇਮਾਲ ਕੀਤਾ ਸੀ। ਜਿਵੇਂ ਕਿ ਡਾਰਵਿਨ ਨੇ ਕਿਹਾ ਹੈ ਕਿ ਜੀਵਨ ਪਾਣੀ ਤੋਂ ਸ਼ੁਰੂ ਹੁੰਦਾ ਹੈ। ਭਗਵਾਨ ਵਿਸ਼ਣੂ ਦਾ ਪਹਿਲਾਂ ਅਵਤਾਰ ਵੀ ਇਕ ਮੱਛੀ ਸੀ। ਦੂਜੇ ਅਵਤਾਰ ਲਈ ਉਹਨਾਂ ਨੇ ਇਕ ਕੱਛੂ ਜਾਨਵਰ ਦਾ ਅਕਾਰ ਲਿਆ ਸੀ। ਤੀਜਾ ਅਵਤਾਰ ਇਕ ਸੂਰ ਦੇ ਸਿਰ ਅਤੇ ਇਕ ਮਨੁੱਖੀ ਸ਼ਰੀਰ ਦਾ ਸੀ। ਚੌਥਾ ਸ਼ੇਰ ਤੇ ਮਨੁੱਖੀ ਸ਼ਰੀਰ ਦੇ ਸਿਰ ਦੇ ਨਾਲ ਨਰਸਿੰਘ ਦਾ ਅਵਤਾਰ ਸੀ। ਉਹਨਾਂ ਨੇ ਪੰਜਵਾਂ ਅਵਤਾਰ ਵਿਚ ਬਾਹਮਣ ਦੇ ਮਨੁੱਖ ਰੂਪ ਧਾਰਨ ਕੀਤਾ ਸੀ।
ਹਰ ਕੋਈ ਸੋਚਦਾ ਹੈ ਅਤੇ ਕੋਈ ਵੀ ਵਿਸ਼ਵਾਸ਼ ਨਹੀਂ ਕਰਦਾ ਕਿ ਗੰਧਾਰੀ ਨੇ 100 ਬੱਚਿਆਂ ਨੂੰ ਕਿਵੇਂ ਜਨਮ ਦਿਤਾ। ਇਹ ਇਹ ਮਨੁੱਖ ਰੂਪ ਕਿਵੇਂ ਸੰਭਵ ਹੋ ਸਕਦੈ, ਇਕ ਔਰਤ ਅਪਣੇ ਇਕ ਜੀਵਨ ਕਾਲ ਵਿਚ 100 ਬੱਚਿਆਂ ਨੂੰ ਕਿਵੇਂ ਜਨਮ ਦੇ ਸਕਦੀ ਹੈ। ਪਰ ਹੁਣ ਅਸੀਂ ਮੰਨਦੇ ਹਾਂ ਕਿ ਸਾਡੇ ਕੋਲ ਟੈਸਟ ਟਿਊਬ ਬੇਬੀ ਹੈ। ਮਹਾਭਾਰਤ ਦੇ ਮੁਤਾਬਿਕ 100 ਅੰਡਿਆਂ ਨੂੰ ਨਿਸ਼ਚਤ ਕੀਤਾ ਗਿਆ ਅਤੇ ਇਹਨਾਂ ਨੂੰ 100 ਉਹਨਾਂ ਬਰਤਨਾਂ ਵਿਚ ਹੀ ਰੱਖਿਆ ਗਿਆ ਹੈ। ਕੀ ਉਹ ਟੈਸਟ ਟਿਊਬ ਬੇਬੀ ਨਹੀਂ ਹੈ? ਇਸ ਦੇਸ਼ ਵਿਚ ਸਟੈਮ ਸੇਲ ਅਨੁਸ਼ਾਸ਼ਨ ਹਜਾਰਾਂ ਸਾਲ ਪਹਿਲਾਂ ਮੌਜੂਦ ਸੀ।
ਸਟੈਮ ਸੇਲ ਰਿਸਰਚ ਅਤੇ ਟੈਸਟ ਟਿਊਬ ਬੇਬੀ ਤਕਨੀਕ ਦੇ ਕਾਰਨ ਇਕ ਮਾਂ ਤੋਂ ਸੈਕੜੇ ਕੌਰਵ ਪੈਦਾ ਕੀਤੇ ਸੀ। ਇਹ ਸਭ ਕੁਝ ਹਜਾਰ ਸਾਲ ਪਹਿਲਾਂ ਹੋਇਆ ਸੀ। ਇਸ ਦੇਸ਼ ਵਿਚ ਇਹ ਤਕਨੀਕ ਮੌਜੂਦ ਸੀ।