ਅਫ਼ਗ਼ਾਨਿਸਤਾਨ : ਨਦੀ 'ਚ ਡਿੱਗੀ ਯਾਤਰੀਆਂ ਨਾਲ ਭਰੀ ਮਿੰਨੀ ਬੱਸ, 4 ਲੋਕਾਂ ਦੀ ਮੌਤ
Published : Jan 8, 2022, 8:01 am IST
Updated : Jan 8, 2022, 8:01 am IST
SHARE ARTICLE
image
image

ਅਫ਼ਗ਼ਾਨਿਸਤਾਨ : ਨਦੀ 'ਚ ਡਿੱਗੀ ਯਾਤਰੀਆਂ ਨਾਲ ਭਰੀ ਮਿੰਨੀ ਬੱਸ, 4 ਲੋਕਾਂ ਦੀ ਮੌਤ


ਨੀਲੀ, 7 ਜਨਵਰੀ : ਅਫ਼ਗ਼ਾਨਿਸਤਾਨ ਦੇ ਦੇਕੁੰਡੀ ਸੂਬੇ ਵਿਚ ਯਾਤਰੀਆਂ ਨਾਲ ਭਰੀ ਇਕ ਮਿੰਨੀ ਬੱਸ ਦੇ ਨਦੀ ਵਿਚ ਡਿੱਗਣ ਕਾਰਨ 4 ਲੋਕਾਂ ਦੀ ਡੁੱਬਣ ਨਾਲ ਮੌਤ ਹੋ ਗਈ ਅਤੇ 4 ਹੋਰ ਜ਼ਖ਼ਮੀ ਹੋ ਗਏ ਹਨ | ਅਧਿਕਾਰਤ ਸੂਤਰਾਂ ਨੇ ਸ਼ੁਕਰਵਾਰ ਨੂੰ  ਦਸਿਆ ਕਿ 8 ਯਾਤਰੀਆਂ ਨੂੰ  ਲੈ ਕੇ ਇਕ ਮਿੰਨੀ ਬੱਸ ਵੀਰਵਾਰ ਸ਼ਾਮ ਗਿਜਾਬ ਜ਼ਿਲ੍ਹੇ ਵਲ ਜਾ ਰਹੀ ਸੀ ਕਿ ਬਰਫ਼ ਨਾਲ ਢਕੀ ਸੜਕ 'ਤੇ ਫ਼ਿਸਲ ਗਈ ਅਤੇ ਹੇਲਮੰਦ ਨਦੀ ਵਿਚ ਜਾ ਡਿਗੀ | ਇਸ ਹਾਦਸੇ ਵਿਚ 4 ਔਰਤਾਂ ਦੀ ਮੌਤ ਹੋ ਗਈ | ਭਾਰੀ ਬਰਫ਼ਬਾਰੀ ਕਾਰਨ ਅਫ਼ਗ਼ਾਨਿਸਤਾਨ ਦੀਆਂ ਸੜਕਾਂ 'ਤੇ ਠੰਡ ਦੇ ਮੌਸਮ ਵਿਚ ਤਿਲਕਣ ਬਹੁਤ ਵੱਧ ਜਾਂਦੀ ਹੈ, ਜਿਸ ਕਾਰਨ ਅਕਸਰ ਅਜਿਹੇ ਹਾਦਸੇ ਹੁੰਦੇ ਹਨ |     (ਏਜੰਸੀ)

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement