ਬਰਨਾਲਾ ਦੀ ਕਾਂਗਰਸ ਰੈਲੀ ਦੇ ਬਦਲਵੇਂ ਰੰਗ, ਲੋਕ ਵੀ ਰਹਿ ਗਏ ਦੰਗ!
Published : Jan 8, 2022, 12:19 am IST
Updated : Jan 8, 2022, 12:19 am IST
SHARE ARTICLE
image
image

ਬਰਨਾਲਾ ਦੀ ਕਾਂਗਰਸ ਰੈਲੀ ਦੇ ਬਦਲਵੇਂ ਰੰਗ, ਲੋਕ ਵੀ ਰਹਿ ਗਏ ਦੰਗ!

ਬਰਨਾਲਾ, 7 ਜਨਵਰੀ (ਅਮਨਦੀਪ ਬਾਂਸਲ) : ਬਰਨਾਲਾ ਹਲਕੇ ਵਿਚਲਾ ਕਾਂਗਰਸ ਦਾ ਮਹਾਂਭਾਰਤ ਹੁਣ ਕਿਸੇ ਤੋਂ ਲੁਕਿਆ ਛੁਪਿਆ ਨਹੀਂ ਹੈ। ਇਸ ਰੱਸਾਕਸ਼ੀ ਵਿੱਚ ਹਲਕਾ ਇੰਚਾਰਜ ਕੇਵਲ ਸਿੰਘ ਢਿੱਲੋਂ ਅਤੇ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਆਪਸੀ ਸਿਆਸੀ ਕਸਮਕਸ਼ ਨੂੰ ਲੈ ਕੇ ਹੰਡਿਆਇਆ ਵਿਖੇ ਕਾਂਗਰਸ ਦੀ ਰੈਲੀ ਕੈਂਸਲ ਕੀਤੀ ਗਈ ਜਿਸ ਨੂੰ ਨਵਜੋਤ ਸਿੰਘ ਸਿੱਧੂ ਨੇ ਸੰਬੋਧਨ ਕਰਨਾ ਸੀ। ਉਸ ਤੋਂ ਬਾਅਦ ਕੇਵਲ ਸਿੰਘ ਢਿੱਲੋਂ ਵਲੋਂ 6 ਜਨਵਰੀ ਨੂੰ ਵਰਦੇ ਮੀਂਹ ਵਿੱਚ ਬਰਨਾਲਾ ਵਿਖੇ ਰੈਲੀ ਕਰਵਾਈ ਗਈ। ਭਾਵੇਂ ਕਿ ਬਰਨਾਲਾ ਹਲਕੇ ਦੇ ਕਾਂਗਰਸੀਆਂ ਵਿਚ ਰੋਸ ਸੀ ਅਤੇ ਬੇਸ਼ੱਕ ਕੇਵਲ ਢਿੱਲੋਂ ਨੇ ਪੰਡਾਲ ਵਿਚ ਲਾਈਆਂ ਕੁਰਸੀਆਂ ਭਰ ਲਈਆਂ ਪ੍ਰੰਤੂ ਉਹਨਾਂ ਦੇ ਵਿਰੋਧੀ ਕੁਰਸੀਆਂ ਗਿਣਕੇ ਮਜ਼ਾਕ ਉਡਾਉਂਦੇ ਵੇਖੇ ਗਏ ਕਿ ਜਿਹੜਾ ਹਲਕਾ ਇੰਚਾਰਜ 2880 ਕੁਰਸੀਆਂ ਭਰਨ ਵਾਸਤੇ ਬਾਹਰਲੇ ਹਲਕਿਆਂ ਤੱਕ ਸਾਧਨ ਭੇਜ ਕੇ ਲੋਕਾਂ ਨੂੰ ਇਕੱਠੇ ਕਰੇ, ਉਹ ਜਿੱਤ ਦਾ ਦਾਅਵਾ ਕਿਵੇਂ ਕਰ ਸਕਦਾ ਹੈ? ਭਾਵੇਂ ਕੇਵਲ ਸਿੰਘ ਢਿੱਲੋਂ ਨੇ ਕਾਂਗਰਸ ਪ੍ਰਧਾਨ ਸਾਹਮਣੇ ਆਪਣੀ ਬੱਲੇ-ਬੱਲੇ ਕਰਵਾਉਣ ਵਿਚ ਸਫਲਤਾ ਹਾਸਲ ਕਰ ਲਈ ਹੋਵੇ ਅਤੇ ਕਾਂਗਰਸ ਪ੍ਰਧਾਨ ਨੇ ਸਟੇਜ ਤੋਂ ਵਾਅਦਾ ਵੀ ਕੀਤਾ ਕਿ ਬਰਨਾਲੇ ਵਾਲਿਓ, ਤੁਸੀਂ ਕੇਵਲ ਢਿੱਲੋਂ ਨੂੰ ਜਿਤਾ ਦਿਓ, ਵਜ਼ੀਰ ਬਣਾਉਣਾ ਮੇਰੇ ਉੱਤੇ ਛੱਡ ਦਿਓ? ਢਿੱਲੋਂ ਨੇ ਰੈਲੀ ਤੋਂ ਬਾਅਦ ਬਰਨਾਲਾ ਸ਼ਹਿਰ ਵਿਚ ਰੋਡ ਸ਼ੋਅ ਅਤੇ ਅਪਣੇ ਘਰ ਵੀ.ਆਈ.ਪੀ. ਖਾਣੇ ਦਾ ਵੀ ਇੰਤਜ਼ਾਮ ਕੀਤਾ ਹੋਇਆ ਸੀ। ਪ੍ਰੰਤੂ ਸੂਤਰਾਂ ਅਨੁਸਾਰ ਜਦੋਂ ਨਵਜੋਤ ਸਿੱਧੂ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਤਾਂ ਨਾਲ-ਨਾਲ ਹੀ ਸਿੱਧੂ ਨੂੰ ਸੋਸ਼ਲ ਮੀਡੀਆ ਉੱਤੇ ਕਈ ਕਾਂਗਰਸੀ ਵਰਕਰ ਅਜੀਬੋ ਗਰੀਬ ਸੁਨੇਹੇ ਭੇਜ ਰਹੇ ਸਨ। ਜਿਸ ਕਰਕੇ ਸ. ਸਿੱਧੂ ਆਪਣਾ ਭਾਸ਼ਣ ਖਤਮ ਕਰਕੇ, ਆਪਣੀ ਕਾਰ ਵਿੱਚ ਬੈਠ ਕੇ, ਬਿਨਾਂ ਰੋਡ ਸ਼ੋਅ ਕੀਤਿਆਂ ਅਤੇ ਖਾਣਾ ਖਾਧਿਆਂ ਹੀ ਬਰਨਾਲਾ ਤੋਂ ਵਿਦਾਇਗੀ ਲੈ ਗਏ? ਇਹ ਵੀ ਪਤਾ ਲੱਗਿਆ ਹੈ ਕਿ ਅਪਣੀ ਗੱਡੀ ਵਿੱਚ ਬੈਠਣ ਸਾਰ ਸ.ਸਿੱਧੂ ਨੇ ਕੇਵਲ ਢਿੱਲੋਂ ਦੇ ਰਾਜਸੀ ਵਿਰੋਧੀ, ਜੋ ਕਿ ਰੈਲੀ ਵਿਚ ਸ਼ਾਮਲ ਨਹੀਂ ਹੋਇਆ, ਸ.ਕੁਲਦੀਪ ਸਿੰਘ ਕਾਲਾ ਢਿੱਲੋਂ ਨਾਲ ਫੋਨ ਉੱਤੇ ਲੰਬੀ ਗੱਲ ਕੀਤੀ ਅਤੇ ਰੈਲੀ ਤੋਂ ਤਰੁੰਤ ਬਾਅਦ ਆਲ ਇੰਡੀਆ ਯੂਥ ਕਾਂਗਰਸ ਦੇ ਜਨਰਲ ਸਕੱਤਰ ਅਤੇ ਬਰਨਾਲਾ ਜਿਲ੍ਹੇ ਦੇ ਕੋਆਡੀਨੇਟਰ ਸੀਤਾ ਰਾਮ ਲਾਂਬਾ ਵੀ ਤਰੁੰਤ ਆਪਣੀ ਟੀਮ ਨਾਲ ਸ.ਕਾਲਾ ਢਿੱਲੋਂ ਦੇ ਘਰ ਪਹੁੰਚ ਗਏ ਅਤੇ ਲੰਬਾ ਸਮਾਂ ਮੀਟਿੰਗ ਕੀਤੀ। ਬੇਸ਼ੱਕ ਮੀਟਿੰਗ ਦੇ ਪੂਰੇ ਵੇਰਵੇ ਪਤਾ ਨਹੀਂ ਲੱਗੇ। 
ਪ੍ਰੰਤੂ ਰਾਜਸੀ ਪੰਡਤਾਂ ਦਾ ਕਹਿਣ ਹੈ ਕਿ ਬਰਨਾਲਾ ਹਲਕੇ ਵਿਚ ਸਭ ਅੱਛਾ ਨਹੀਂ ਕਿਸੇ ਸਮੇਂ ਵੀ ਕਾਂਗਰਸ ਹਾਈਕਮਾਂਡ ਕੋਈ ਕਰੜਾ ਪ੍ਰੰਤੂ ਸੁਧਾਰਕ ਫੈਸਲਾ ਲੈ ਸਕਦੀ ਹੈ ਜਿਹੜਾ ਕਿਸੇ ਦੀ ਬਲੀ ਅਤੇ ਕਿਸੇ ਦੀ ਭਲੀ ਕਰ ਸਕਦਾ ਹੈ?
7---1ਏ

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement