
ਆਈਪੀਐਸ ਵੀਰੇਸ਼ ਕੁਮਾਰ ਭੰਵਰਾ ਨੂੰ ਯੂਪੀਐਸਸੀ ਤੋਂ ਪ੍ਰਾਪਤ ਪੈਨਲ ਦੇ ਵਿਚਾਰ ਦੇ ਆਧਾਰ 'ਤੇ ਪੰਜਾਬ ਦਾ ਨਵਾਂ ਡੀਜੀਪੀ ਨਿਯੁਕਤ ਕੀਤਾ ਗਿਆ ਹੈ।
ਚੰਡੀਗੜ੍ਹ: 1987 ਬੈਚ ਦੇ ਅਧਿਕਾਰੀ ਆਈਪੀਐਸ ਵੀਰੇਸ਼ ਕੁਮਾਰ ਭੰਵਰਾ ਨੂੰ ਯੂਪੀਐਸਸੀ ਤੋਂ ਪ੍ਰਾਪਤ ਪੈਨਲ ਦੇ ਵਿਚਾਰ ਦੇ ਆਧਾਰ 'ਤੇ ਪੰਜਾਬ ਦਾ ਨਵਾਂ ਡੀਜੀਪੀ ਨਿਯੁਕਤ ਕੀਤਾ ਗਿਆ ਹੈ। ਉਹਨਾਂ ਤੋਂ ਪਹਿਲਾਂ 1986 ਬੈਚ ਦੇ ਆਈਪੀਐਸ ਅਧਿਕਾਰੀ ਸਿਧਾਰਥ ਚਟੋਪਾਧਿਆਏ ਨੂੰ ਪੰਜਾਬ ਦਾ ਡੀਜੀਪੀ ਨਿਯੁਕਤ ਕੀਤਾ ਗਿਆ ਸੀ।
ਚੰਡੀਗੜ੍ਹ ਵਿਚ ਜਾਰੀ ਸਰਕਾਰੀ ਹੁਕਮਾਂ ਅਨੁਸਾਰ ਵੀਰੇਸ਼ ਕੁਮਾਰ ਭੰਵਰਾ ਦਾ ਕਾਰਜਕਾਲ ਅਹੁਦਾ ਸੰਭਾਲਣ ਦੀ ਮਿਤੀ ਤੋਂ ਘੱਟੋ-ਘੱਟ ਦੋ ਸਾਲਾਂ ਲਈ ਹੋਵੇਗਾ। ਇਸ ਤੋਂ ਪਹਿਲਾਂ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਡੀਜੀਪੀ ਪੰਜਾਬ ਦੀ ਨਿਯੁਕਤੀ ਲਈ ਸੂਬਾ ਸਰਕਾਰ ਨੂੰ ਤਿੰਨ ਨਾਵਾਂ ਦਾ ਇਕ ਪੈਨਲ ਭੇਜਿਆ ਸੀ, ਜਿਸ ਵਿਚ ਸਾਬਕਾ ਡੀਜੀਪੀ ਦਿਨਕਰ ਗੁਪਤਾ, ਵੀਕੇ ਭੰਵਰਾ ਅਤੇ ਪ੍ਰਬੋਧ ਕੁਮਾਰ ਦੇ ਨਾਂਅ ਸ਼ਾਮਲ ਸਨ।