ਬੁਰਜ ਖ਼ਲੀਫ਼ਾ ਤੋਂ ਬਾਅਦ ਮਲੇਸ਼ੀਆ 'ਚ ਬਣੀ ਦੁਨੀਆ ਦੀ ਦੂਜੀ ਸਭ ਤੋਂ ਉਚੀ ਇਮਾਰਤ
Published : Jan 8, 2022, 7:58 am IST
Updated : Jan 8, 2022, 7:58 am IST
SHARE ARTICLE
image
image

ਬੁਰਜ ਖ਼ਲੀਫ਼ਾ ਤੋਂ ਬਾਅਦ ਮਲੇਸ਼ੀਆ 'ਚ ਬਣੀ ਦੁਨੀਆ ਦੀ ਦੂਜੀ ਸਭ ਤੋਂ ਉਚੀ ਇਮਾਰਤ

 

ਕੁਆਲਾਲੰਪੁਰ, 7 ਜਨਵਰੀ : ਦੁਨੀਆ ਦੀਆਂ ਸਭ ਤੋਂ ਉਚੀਆਂ ਇਮਾਰਤਾਂ 'ਚ ਦੁਬਈ ਦੇ ਬੁਰਜ ਖ਼ਲੀਫ਼ਾ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ ਜਿਸ ਦੀ ਉਚਾਈ 829.8 ਮੀਟਰ ਯਾਨੀ 2716 ਫ਼ੁਟ ਹੈ | ਇਸ ਤੋਂ ਬਾਅਦ ਦੁਨੀਆ ਦੀ ਦੂਜੀ ਸਭ ਤੋਂ ਉਚੀ ਇਮਾਰਤ ਮਲੇਸ਼ੀਆ ਵਿਚ ਹੈ | ਹਾਲਾਂਕਿ ਇਹ 118 ਮੰਜ਼ਿਲਾ ਅਤੇ 678.9 ਮੀਟਰ ਯਾਨੀ 2,227 ਫ਼ੁਟ ਉਚੀ ਇਮਾਰਤ ਉਸਾਰੀ ਅਧੀਨ ਹੈ, ਜੋ 2022 ਦੇ ਅੰਤ ਤਕ ਬਣ ਕੇ ਤਿਆਰ ਹੋ ਜਾਵੇਗੀ | ਇਸ ਤੋਂ ਪਹਿਲਾਂ ਦੂਜੀ ਸਭ ਤੋਂ ਉਚੀ ਇਮਾਰਤ ਦਾ ਖ਼ਿਤਾਬ ਸ਼ੰਘਾਈ ਟਾਵਰ ਦੇ ਨਾਂ ਸੀ | ਇਸ ਟਾਵਰ ਦੀ ਉਚਾਈ 632 ਮੀਟਰ ਯਾਨੀ 2073 ਫ਼ੁਟ ਸੀ ਪਰ ਹੁਣ ਇਹ ਤੀਜੇ ਨੰਬਰ 'ਤੇ ਚਲਾ ਗਿਆ ਹੈ | ਬੁਰਜ ਖ਼ਲੀਫ਼ਾ ਤੋਂ ਬਾਅਦ ਦੁਨੀਆ ਦੀ ਦੂਜੀ ਸਭ ਤੋਂ ਉਚੀ ਇਮਾਰਤ ਦਾ ਨਾਮ ਮਰਡੇਕਾ 118 ਹੈ, ਜੋ ਮਲੇਸ਼ੀਆ ਦੇ ਕੁਆਲਾਲੰਪੁਰ ਵਿਚ ਹੈ | ਇਕ ਇੰਡੋਨੇਸ਼ੀਆਈ ਅਤੇ ਮਲਯ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਹਿੰਦੀ 'ਚ ਅਨੁਵਾਦ 'ਆਜ਼ਾਦੀ' ਹੁੰਦਾ ਹੈ |
ਜਾਣਕਾਰੀ ਅਨੁਸਾਰ ਇਸ ਇਮਾਰਤ 'ਚ ਸਾਰੀਆਂ ਲੋੜੀਂਦੀਆਂ ਸਹੂਲਤਾਂ ਉਪਲਬਧ ਹੋਣਗੀਆਂ | ਮੀਡੀਆ ਰਿਪੋਰਟਾਂ ਮੁਤਾਬਕ ਇਸ ਇਮਾਰਤ ਦੇ ਬਣਨ ਨਾਲ ਮਲੇਸ਼ੀਆ 'ਚ ਸੈਰ-ਸਪਾਟੇ ਨੂੰ  ਹੁੰਗਾਰਾ ਮਿਲੇਗਾ | ਇਹ ਇਮਾਰਤ 31 ਲੱਖ ਵਰਗ ਫ਼ੁਟ ਦੇ ਖੇਤਰ 'ਚ ਬਣਾਈ ਜਾ ਰਹੀ ਹੈ | ਮੀਡੀਆ ਰਿਪੋਰਟਾਂ ਅਨੁਸਾਰ ਇਸ ਇਮਾਰਤ ਦਾ ਡਿਜ਼ਾਈਨ ਮਲੇਸ਼ੀਆ ਦੇ ਸਾਬਕਾ ਆਗੂ ਅਬਦੁਲ ਰਹਿਮਾਨ ਦੀ ਤਸਵੀਰ ਨੂੰ  ਦਰਸਾਉਂਦਾ ਹੈ, ਜਦੋਂ ਉਨ੍ਹਾਂ ਨੇ ਆਪਣਾ ਹੱਥ ਚੁੱਕ ਕੇ  ਕਿਹਾ ਸੀ |    (ਏਜੰਸੀ)

SHARE ARTICLE

ਏਜੰਸੀ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement