
ਸਿਹਤ ਹੀ ਧਨ ਹੈ ਅਤੇ ਓਪਨ ਏਅਰ ਜਿੰਮ ਰਾਹੀਂ ਲੋਕ ਕਸਰਤ ਕਰ ਕੇ ਆਪਣੇ ਆਪ ਨੂੰ ਸਿਹਤਮੰਦ ਬਣਾ ਸਕਦੇ ਹਨ।
ਚੰਡੀਗੜ੍ਹ : ਸ੍ਰੀ ਆਨੰਦਪੁਰ ਸਾਹਿਬ ਦੇ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ 5 ਲੱਖ ਰੁਪਏ ਦੀ ਲਾਗਤ ਨਾਲ ਸਮਾਲ ਫਲੈਟਸ, ਮਲੋਆ ਵਿਖੇ ਪਾਰਕ ਵਿਚ ਲਗਾਏ ਗਏ ਓਪਨ ਏਅਰ ਜਿੰਮ ਦਾ ਉਦਘਾਟਨ ਕੀਤਾ। ਇਸ ਮੌਕੇ ਸਮਾਰੋਹ ਦਾ ਆਯੋਜਨ ਰਵਿੰਦਰ ਤਿਆਗੀ ਵਲੋਂ ਕੀਤਾ ਗਿਆ ਸੀ। ਇਸ ਮੌਕੇ ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਸਿਹਤ ਹੀ ਧਨ ਹੈ ਅਤੇ ਓਪਨ ਏਅਰ ਜਿੰਮ ਰਾਹੀਂ ਲੋਕ ਕਸਰਤ ਕਰ ਕੇ ਆਪਣੇ ਆਪ ਨੂੰ ਸਿਹਤਮੰਦ ਬਣਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਪਾਰਕ ਵਿਚ ਵੱਡੀ ਗਿਣਤੀ ਵਿੱਚ ਲੋਕ ਸੈਰ ਕਰਨ ਲਈ ਆਉਂਦੇ ਹਨ। ਇਹ ਓਪਨ ਏਅਰ ਜਿਮ ਸਾਰਿਆਂ ਲਈ ਲਾਹੇਵੰਦ ਸਾਬਤ ਹੋਵੇਗਾ ਅਤੇ ਲੋਕ ਖੁੱਲ੍ਹੀ ਹਵਾ ਵਿੱਚ ਕਸਰਤ ਕਰ ਸਕਣਗੇ। ਇਸ ਦੌਰਾਨ ਹੋਰਨਾਂ ਤੋਂ ਇਲਾਵਾ, ਰਵਿੰਦਰ ਤਿਆਗੀ, ਗੋਪਾਲ ਮਿਸ਼ਰਾ, ਰਜਿੰਦਰ ਮੌਰੀਆ, ਕਾਂਤਾ, ਨਿਸ਼ਿਤ ਠੇਕੇਦਾਰ, ਰਾਮ ਅਸ਼ਿਸ਼ਟ ਠੇਕੇਦਾਰ, ਅਜੇ ਕੁਮਾਰ ਸਿੰਘ, ਰਾਮ ਅਵਧ ਯਾਦਵ ਆਦਿ ਵੀ ਹਾਜ਼ਰ ਸਨ।