Moga News: ਇੰਸਟਾਗ੍ਰਾਮ 'ਤੇ ਰੀਲਸ ਪਾਉਣ 'ਤੇ ਪਤੀ ਨੇ ਪਤਨੀ ਦਾ ਕੀਤਾ ਕਤਲ

By : GAGANDEEP

Published : Jan 8, 2024, 4:01 pm IST
Updated : Jan 8, 2024, 4:25 pm IST
SHARE ARTICLE
The husband killed his wife for posting a reel on Instagram moga News in punjabi
The husband killed his wife for posting a reel on Instagram moga News in punjabi

Moga News: ਪਤਨੀ ਨੂੰ ਇੰਸਟਾਗ੍ਰਾਮ ਚਲਾਉਣ ਤੋਂ ਰੋਕਦਾ ਸੀ ਪਤੀ

The husband killed his wife for posting a reel on Instagram moga News in punjabi : ਮੋਗਾ ਦੇ ਪਿੰਡ ਬਹੋਨਾ 'ਚ ਐਤਵਾਰ ਸਵੇਰੇ ਪਤਨੀ ਦੇ ਚਰਿੱਤਰ 'ਤੇ ਸ਼ੱਕ ਦੇ ਚੱਲਦਿਆਂ ਇਕ ਔਰਤ ਨੂੰ ਉਸ ਦੇ ਪਤੀ ਨੇ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਇਸ ਹਮਲੇ ਵਿਚ ਜ਼ਖ਼ਮੀ ਔਰਤ ਦੀਆਂ ਦੋਵੇਂ ਬਾਹਾਂ ਅਤੇ ਸਿਰ ਬੁਰੀ ਤਰ੍ਹਾਂ ਪਾਟ ਗਿਆ ਤੇ ਉਸ ਦੀ ਇਕ ਅੱਖ ਵੀ ਬਾਹਰ ਆ ਗਈ।

ਇਹ ਵੀ ਪੜ੍ਹੋ: Faridkot Police: ਫਰੀਦਕੋਟ ਪੁਲਿਸ ਨੇ ਹੈਰੋਇਨ ਤੇ ਡਰੱਗ ਮਨੀ ਸਮੇਤ ਨਸ਼ਾ ਤਸਕਰ ਕੀਤਾ ਕਾਬੂ

ਪਿੰਡ ਵਾਸੀਆਂ ਨੇ ਜ਼ਖ਼ਮੀ ਔਰਤ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਜਿਥੇ ਡਾਕਟਰਾਂ ਨੇ ਔਰਤ ਦਾ ਇਲਾਜ ਕਰਨ ਤੋਂ ਬਾਅਦ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਅਤੇ ਫਰੀਦਕੋਟ ਵਿਖੇ ਇਲਾਜ ਦੌਰਾਨ ਔਰਤ ਸਰਬਜੀਤ ਕੌਰ ਦੀ ਮੌਤ ਹੋ ਗਈ।  ਪੁਲਿਸ ਨੇ ਮ੍ਰਿਤਕ ਔਰਤ ਦੇ ਪਤੀ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: Lakshadweep Top Search: PM ਮੋਦੀ ਦਾ ਲਕਸ਼ਦੀਪ ਦੌਰਾ, ਲਕਸ਼ਦੀਪ ਦੁਨੀਆ ਭਰ 'ਚ ਇੰਟਰਨੈੱਟ 'ਤੇ ਕੀਤਾ ਗਿਆ ਸਭ ਤੋਂ ਵੱਧ ਸਰਚ 

ਮ੍ਰਿਤਕ ਔਰਤ ਦੀ ਪੁੱਤਰੀ ਰਮਨਦੀਪ ਕੌਰ ਨੇ ਦੱਸਿਆ ਕਿ ਉਸ ਦੀ ਮਾਂ ਸਰਬਜੀਤ ਕੌਰ ਦੇ ਇਕ ਲੜਕੇ ਨਾਲ ਨਾਜਾਇਜ਼ ਸਬੰਧ ਸਨ ਅਤੇ ਘਟਨਾ ਵਾਲੇ ਦਿਨ ਉਹ ਉਨ੍ਹਾਂ ਦੇ ਘਰ ਸੀ ਅਤੇ ਪਿਤਾ ਨੇ ਮੁੰਡੇ ਦੇ ਹਮਲਾ ਕਰਨਾ ਸੀ ਪਰ ਅੱਗੇ ਮਾਂ ਆ ਗਈ ਜਿਸ ਦੀ ਹਮਲੇ ਵਿਚ ਮੌਤ ਹੋ ਗਈ।

 ਜਾਣਕਾਰੀ ਦਿੰਦੇ ਹੋਏ ਮੋਗਾ ਦੇ ਐੱਸਪੀਡੀ ਅਜੇ ਰਾਜ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਬਹੋਨਾ, ਮੋਗਾ ਦੀ ਰਹਿਣ ਵਾਲੀ ਸਰਬਜੀਤ ਕੌਰ ਨੂੰ ਉਸ ਦੇ ਪਤੀ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਸੀ।  ਸਰਬਜੀਤ ਕੌਰ ਦੀ ਅੱਜ ਫਰੀਦਕੋਟ ਮੈਡੀਕਲ ਕਾਲਜ ਵਿਖੇ ਇਲਾਜ ਦੌਰਾਨ ਮੌਤ ਹੋ ਗਈ।  ਸਰਬਜੀਤ ਕੌਰ ਦਾ ਪਤੀ ਉਸ ਦੇ ਚਰਿੱਤਰ ਤੇ ਸ਼ੱਕ ਕਰਦਾ ਸੀ। ਸਰਬਜੀਤ ਕੌਰ ਦੇ ਪਤੀ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from The husband killed his wife for posting a reel on Instagram moga News in punjabi , stay tuned to Rozana Spokesman)

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement