Lakshadweep Top Search: PM ਮੋਦੀ ਦਾ ਲਕਸ਼ਦੀਪ ਦੌਰਾ, ਲਕਸ਼ਦੀਪ ਦੁਨੀਆ ਭਰ 'ਚ ਇੰਟਰਨੈੱਟ 'ਤੇ ਕੀਤਾ ਗਿਆ ਸਭ ਤੋਂ ਵੱਧ ਸਰਚ

By : GAGANDEEP

Published : Jan 8, 2024, 3:05 pm IST
Updated : Jan 8, 2024, 3:25 pm IST
SHARE ARTICLE
Lakshadweep Top Search on google News in punjabi
Lakshadweep Top Search on google News in punjabi

Lakshadweep Top Search: 20 ਸਾਲਾਂ ਦਾ ਟੁੱਟਿਆ ਰਿਕਾਰਡ

Lakshadweep Top Search on google News in punjabi  : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਕਾਰਨ ਲਕਸ਼ਦੀਪ ਸੁਰਖੀਆਂ ਵਿਚ ਆ ਗਿਆ ਹੈ। ਇਸ ਨੂੰ ਸਿਰਫ਼ ਭਾਰਤ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਇੰਟਰਨੈੱਟ 'ਤੇ ਵੱਡੇ ਪੱਧਰ 'ਤੇ ਸਰਚ ਕੀਤਾ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਲਕਸ਼ਦੀਪ ਗੂਗਲ ਦੇ ਟਾਪ ਟ੍ਰੈਂਡ 'ਚ ਆਇਆ ਸੀ ਅਤੇ ਹੁਣ ਵੀ ਇਸ ਨੂੰ ਇੰਟਰਨੈੱਟ 'ਤੇ ਦੁਨੀਆ ਭਰ 'ਚ ਸਰਚ ਕੀਤਾ ਜਾ ਰਿਹਾ ਹੈ। ਲਕਸ਼ਦੀਪ ਦੀ ਹੀ ਗੱਲ ਕਰੀਏ ਤਾਂ ਪਿਛਲੇ 20 ਸਾਲਾਂ ਵਿੱਚ ਹੁਣ ਇਸ ਦੀ ਸਭ ਤੋਂ ਵੱਧ ਖੋਜ ਕੀਤੀ ਜਾ ਰਹੀ ਹੈ ਅਤੇ ਪਿਛਲੇ ਸਾਰੇ ਰਿਕਾਰਡ ਟੁੱਟ ਚੁੱਕੇ ਹਨ।

ਇਹ ਵੀ ਪੜ੍ਹੋ; Punjab News : ਪੰਜਾਬ 'ਚ ਵਿਦਿਆਰਥੀਆਂ ਤੋਂ ਬਾਅਦ ਹੁਣ ਅਧਿਆਪਕਾਂ ਨੂੰ ਵੀ ਛੁੱਟੀਆਂ, ਪੜ੍ਹਾਉਣਗੇ ਆਨਲਾਈਨ

ਮਾਹਿਰਾਂ ਦਾ ਮੰਨਣਾ ਹੈ ਕਿ ਇਹ ਰੁਝਾਨ ਦਰਸਾਉਂਦਾ ਹੈ ਕਿ ਲਕਸ਼ਦੀਪ ਆਉਣ ਵਾਲੇ ਦਿਨਾਂ ਵਿੱਚ ਸੈਲਾਨੀਆਂ ਲਈ ਸਭ ਤੋਂ ਪਸੰਦੀਦਾ ਸਥਾਨ ਬਣਨ ਜਾ ਰਿਹਾ ਹੈ। ਕੋਰੋਨਾ ਤੋਂ ਬਾਅਦ ਪੀਐਮ ਮੋਦੀ ਨੇ ਜੰਮੂ-ਕਸ਼ਮੀਰ ਦਾ ਦੌਰਾ ਕੀਤਾ ਅਤੇ ਉੱਥੇ ਸੈਰ-ਸਪਾਟਾ ਉਦਯੋਗ ਵਧਿਆ। 2024 ਦੀ ਸ਼ੁਰੂਆਤ ਵਿੱਚ, ਪੀਐਮ ਮੋਦੀ ਨੇ ਇੱਕ ਵਾਰ ਫਿਰ ਅਜਿਹਾ ਹੀ ਕੀਤਾ ਹੈ। ਉਨ੍ਹਾਂ ਨੇ ਲਕਸ਼ਦੀਪ ਦੀ ਯਾਤਰਾ ਕੀਤੀ। ਸੋਸ਼ਲ ਮੀਡੀਆ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਲੋਕਾਂ ਨੂੰ ਲਕਸ਼ਦੀਪ ਆਉਣ ਦੀ ਅਪੀਲ ਕੀਤੀ। ਇਸ ਦਾ ਅਸਰ ਇਹ ਹੈ ਕਿ ਗੂਗਲ ਸਰਚ 'ਚ ਲਕਸ਼ਦੀਪ ਟਾਪ 'ਤੇ ਹੈ।

ਇਹ ਵੀ ਪੜ੍ਹੋ; Chandigarh Weather Update: ਸ਼ਿਮਲਾ ਤੇ ਸ੍ਰੀਨਗਰ ਨਾਲੋਂ ਵੱਧ ਠੰਢਾ ਚੰਡੀਗੜ੍ਹ, ਧੁੰਦ ਕਾਰਨ 7 ਉਡਾਣਾਂ ਰੱਦ

ਪ੍ਰਧਾਨ ਮੰਤਰੀ ਦੀ ਇਸ ਪਹਿਲ ਦਾ ਅਸਰ ਮਾਲਦੀਵ 'ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ, ਜੋ ਪਿਛਲੇ ਕੁਝ ਸਮੇਂ ਤੋਂ ਭਾਰਤ ਨਾਲ ਦੁਸ਼ਮਣ ਵਾਂਗ ਵਿਵਹਾਰ ਕਰ ਰਿਹਾ ਹੈ। ਮਾਲਦੀਵ ਦੇ ਮੰਤਰੀਆਂ ਦੀ ਪ੍ਰਧਾਨ ਮੰਤਰੀ ਮੋਦੀ ਖਿਲਾਫ ਟਿੱਪਣੀ ਤੋਂ ਬਾਅਦ ਵੱਡੀ ਗਿਣਤੀ ਭਾਰਤੀਆਂ ਨੇ ਮਾਲਦੀਵ ਦਾ ਦੌਰਾ ਰੱਦ ਕਰ ਦਿੱਤਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart fromLakshadweep Top Search on google News in punjabi, stay tuned to Rozana Spokesman)

 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM
Advertisement