
Jalandhar News : ਇਨ੍ਹਾਂ ਨੂੰ ਮੰਤਰੀ ਡਾ.ਰਵਜੋਤ, ਮੰਤਰੀ ਮਹਿੰਦਰ ਭਗਤ, ਅਤੁਲ ਭਗਤ, ਵਿਨੀਤ ਧੀਰ ਨੇ ਪਾਰਟੀ ’ਚ ਕਰਵਾਇਆ ਸ਼ਾਮਲ
Jalandhar News in Punjabi : ਜਲੰਧਰ ’ਚ ਨਗਰ ਨਿਗਮ ਚੋਣਾਂ ਦੇ ਨਤੀਜੇ ਜਾਰੀ ਹੋਣ ਤੋਂ ਬਾਅਦ ਕਈ ਕੌਂਸਲਰ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਰਹੇ ਹਨ। ਇਸ ਦੇ ਨਾਲ ਹੀ ਕੈਂਟ ਹਲਕਾ ਦੇ ਵਾਰਡ-17 ਤੋਂ ਭਾਜਪਾ ਕੌਂਸਲਰ ਸੱਤਿਆ ਰਾਣੀ ਆਪਣੇ ਪਤੀ ਕਿਰਪਾਲ ਪਾਲੀ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ।
ਕੌਂਸਲਰ ਸੱਤਿਆ ਰਾਣੀ ਨੂੰ ਬੁੱਧਵਾਰ ਨੂੰ ਮੰਤਰੀ ਡਾ.ਰਵਜੋਤ, ਮੰਤਰੀ ਮਹਿੰਦਰ ਭਗਤ, ਅਤੁਲ ਭਗਤ, ਵਿਨੀਤ ਧੀਰ ਆਦਿ ਦੀ ਹਾਜ਼ਰੀ ’ਚ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ। ਇਸ ਦੇ ਨਾਲ ਹੀ ਜਲੰਧਰ ਵਿੱਚ ਆਮ ਆਦਮੀ ਪਾਰਟੀ ਦੇ ਮੇਅਰ ਦਾ ਨਾਮ ਵੀ ਲਗਭਗ ਤੈਅ ਹੋ ਗਿਆ ਹੈ। ਪਾਰਟੀ ਵੱਲੋਂ ਕਿਸੇ ਵੇਲੇ ਵੀ ਮੇਅਰ ਦਾ ਐਲਾਨ ਕੀਤਾ ਜਾ ਸਕਦਾ ਹੈ।
(For more news apart from BJP councilor from cantt of Jalandhar joined AAP News in Punjabi, stay tuned to Rozana Spokesman)