ਸੁਖਬੀਰ ਬਾਦਲ ਹੁਣ ਝੂਠਾ ਜਾਂ ਉਸ ਦਾ ਕਬੂਲਨਾਮਾ ਝੂਠਾ?

By : JUJHAR

Published : Jan 8, 2025, 1:18 pm IST
Updated : Jan 8, 2025, 2:15 pm IST
SHARE ARTICLE
Is Sukhbir Badal a liar now or is his confession a lie?
Is Sukhbir Badal a liar now or is his confession a lie?

‘ਫ਼ਖ਼ਰ-ਏ-ਕੌਮ’ ਦਾ ਖ਼ਿਤਾਬ ਜਥੇਦਾਰਾਂ ’ਤੇ ਦਬਾਅ ਪਾ ਕੇ ਲਿਆ ਗਿਆ ਸੀ : ਭਾਈ ਆਰ.ਪੀ. ਸਿੰਘ

ਅਸੀਂ ਜਾਣਦੇ ਹਾਂ ਕਿ ਪਿੱਛਲੇ ਸਮੇਂ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਵਿਖੇ ਪੇਸ਼ ਹੋ ਕੇ ਆਪਣੇ ਗੁਨਾਹ ਕਬੂਲੇ ਸਨ ਤੇ ਅਕਾਲ ਤਖ਼ਤ ਨੇ ਉਨ੍ਹਾਂ ਨੂੰ ਸਜ਼ਾ ਵੀ ਸੁਣਾਈ ਸੀ, ਜਿਸ ਦੌਰਾਨ ਉਨ੍ਹਾਂ ’ਤੇ ਨਰਾਇਣ ਸਿੰਘ ਚੌੜਾ ਵਲੋਂ ਜਾਨਲੇਵਾ ਹਮਲਾ ਵੀ ਕੀਤਾ ਗਿਆ ਸੀ। ਹੁਣ ਸੁਖਬੀਰ ਸਿੰਘ ਬਾਦਲ ਦਾ ਇਕ ਨਵਾਂ ਬਿਆਨ ਸਾਹਮਣੇ ਆਇਆ ਕਿ ਉਨ੍ਹਾਂ ਆਪਣੇ ਗੁਨਾਹ ਇਸ ਲਈ ਕਬੂਲੇ ਸੀ ਕਿ ਇਹ ਮਸਲਾ ਮੁੱਕ ਜਾਵੇ ਤੇ ਸੁਖਬੀਰ ਬਾਦਲ ਕਹਿ ਰਹੇ ਹਨ ਕਿ ਜਦੋਂ ਬਹਿਬਲ ਕਲਾਂ ਗੋਲੀਕਾਂਡ ਵਾਪਰਿਆ ਤਾਂ ਉਹ ਉਸ ਸਮੇਂ ਦੇਸ਼ ’ਚ ਨਹੀਂ ਸਨ।

 

ਹੁਣ ਇਹ ਦੇਖਣਾ ਹੈ ਕਿ ਜੋ ਗੁਨਾਹ ਸੁਖਬੀਰ ਬਾਦਲ ਵਲੋਂ ਕਬੂਲੇ ਗਏ ਸਨ, ਉਹ ਝੂਠ ਹਨ ਜਾਂ ਫਿਰ ਸੁਖਬੀਰ ਬਾਦਲ ਦਾ ਕਬੂਲਨਾਮਾ ਝੂਠਾ ਹੈ। ਰੋਜ਼ਾਨਾ ਸਪੋਸਕਮੈਨ ਦੀ ਟੀਮ ਨਾਲ ਗੱਲਬਾਤ ਕਰਦਿਆਂ ਅਖੰਡ ਕੀਰਤਨੀਏ ਦੇ ਜਥੇਦਾਰ ਭਾਈ ਆਰ.ਪੀ. ਸਿੰਘ ਨੇ ਕਿਹਾ ਕਿ ਮੇਰੀ ਸ਼ੁਰੂ ਤੋਂ ਇਹ ਸੋਚ ਸੀ ਕਿ ਬਾਦਲ ਦਲ ਜਾਂ ਕਹਿ ਲਵੋਂ  ਸ਼੍ਰੋਮਣੀ ਅਕਾਲੀ ਦਲ ਪੰਥ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਿੱਖਾਂ ਪ੍ਰਤੀ ਗੰਭੀਰ ਨਹੀਂ ਹਨ।

ਉਨ੍ਹਾਂ ਕਿਹਾ ਕਿ ਇਹ ਲੋਕ ਸਿਰਫ਼ ਸਿਆਸਤ ਕਰ ਰਹੇ ਹਨ ਤੇ ਜੋ ਵੱਖ-ਵੱਖ ਤਖ਼ਤਾਂ ਦੇ ਜੱਥੇਦਾਰਾਂ ਨੂੰ ਇਹ ਵਰਤ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਲੋਕ ਰਾਜਨੀਤਕ ਲੋਕ ਹਨ ਤੇ ਜੋ ਜੱਥੇਦਾਰ ਸਾਹਿਬਾਨ ਹਨ ਉਹ ਧਾਰਮਕ ਲੋਕ ਹਨ ਤੇ ਜੱਥੇਦਾਰਾਂ ਕੋਲ ਧਰਮ ’ਤੇ ਚਲਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਵਲੋਂ ਜੋ ਯੂ ਟਰਨ ਲਿਆ ਗਿਆ ਹੈ ਉਹ ਪੱਕਾ ਸੀ ਕਿ ਇਨ੍ਹਾਂ ਨੇ ਇਸ ਤਰ੍ਹਾਂ ਹੀ ਕਰਨਾ ਹੈ।

ਉਨ੍ਹਾਂ ਕਿਹਾ ਕਿ ਬਾਦਲ ਦਲ ਦੀ ਅੱਜ ਜੋ ਦੁਰਦਸ਼ਾ ਹੋਈ ਹੈ ਉਸ ਦਾ ਮੁੱਖ ਕਾਰਨ ਹੀ ਇਹ ਰਿਹਾ ਕਿ ਉਨ੍ਹਾਂ ਨੇ ਧਰਮ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ।  ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਫਖ਼ਰ-ਏ-ਕੌਮ ਦਾ ਖ਼ਿਤਾਬ ਦਿਤਾ ਨਹੀਂ ਗਿਆ ਉਹ ਇਨ੍ਹਾਂ ਵਲੋਂ ਜਥੇਦਾਰਾਂ ’ਤੇ ਦਬਾਅ ਪਾ ਕੇ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਬਾਦਲ ਦਲ ਨੇ ਦਾਅ ਖੇਡਿਆ ਸੀ ਜੋ ਉਲਟਾ ਪੈ ਗਿਆ।

ਉਨ੍ਹਾਂ ਕਿਹਾ ਕਿ ਇਹ ਸੋਚਦੇ ਸਨ ਕਿ ਜੱਥੇਦਾਰ ਸਾਡੇ ਹਨ ਕੁੱਝ ਛੋਟੀ ਸਜ਼ਾਵਾਂ ਲੈ ਕੇ ਬਚ ਜਾਣਗੇ ਪਰ ਉਲਟਾ ਪੈ ਗਿਆ। ਉਨ੍ਹਾਂ ਕਿਹਾ ਕਿ ਬਾਦਲ ਦਲ ਤੋਂ ਤਿੰਨ ਦਿਨਾਂ ਵਿਚ ਅਸਤੀਫ਼ੇ ਮੰਗੇ ਗਏ ਸਨ, ਪਰ ਅੱਜ ਇਕ ਮਹੀਨਾ ਹੋ ਗਿਆ ਹੈ ਇਨ੍ਹਾਂ ਦੇ ਅਸਤੀਫ਼ਿਆਂ ਦੀ ਕਨਸੋਅ ਵੀ ਨਿਕਲੀ।  ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਵਲੋਂ ਸੱਤ ਮੈਂਬਰੀ ਕਮੇਟੀ ਬਣਾਗੀ ਜੋ ਅਕਾਲੀ ਦਲ ਦੀ ਨਵੀਂ  ਭਰਤੀ ਕਰੇਗੀ, ਉਹ ਕਮੇਟੀ ਕਿੱਥੇ ਗਈ। 


 ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਕਹਿੰਦੇ ਹਨ ਕਿ ਪ੍ਰਕਾਸ਼ ਸਿੰਘ ਬਾਦਲ ਨੇ 16-16 ਸਾਲ ਜੇਲਾਂ ਕੱਟੀਆਂ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਤੋਂ ਪੁਛਿਆ ਜਾਵੇ ਕਿ ਉਹ ਅਕਾਲੀ ਦਲ ਦੇ ਪ੍ਰਧਾਨ ਬਣੇ ਤਾਂ ਉਨ੍ਹਾਂ ਕਿਹੜੀਆਂ ਜੇਲਾਂ ਕੱਟੀਆਂ ਹਨ। ਉਨ੍ਹਾਂ ਕਿਹਾ ਕਿ ਬਾਦਲ ਦਲ ਨੇ ਜੋ ਸ੍ਰੀ ਅਕਾਲ ਤਖ਼ਤ ਨਾਲ ਮੱਥਾ ਲਾਇਆ ਹੈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਜੋ ਹੁਕਮਨਾਮੇ ਇਨ੍ਹਾਂ ’ਤੇ ਲਾਏ ਹਨ ਇਹ ਉਨ੍ਹਾਂ ਤੋਂ ਇਨਕਾਰੀ ਹੋ ਗਏ ਹਨ, ਜਿਸ ਦੇ ਆਉਣ ਵਾਲੇ ਵਕਤ ਵਿਚ ਇਨ੍ਹਾਂ ਬੜੇ ਗੰਭੀਰ ਨਤੀਜੇ ਭੁਗਤਣੇ ਪੈਣਗੇ।  ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਨਾਲ ਮੱਥਾ ਲਾਉਣਾ ਬਾਦਲ ਦਲ ਲਈ ਕਫ਼ਨ ’ਚ ਆਖ਼ਰੀ ਕਿੱਲ ਸਾਬਤ ਹੋਵੇਗਾ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement