
Amritsar Airport News : ਅੰਮ੍ਰਿਤਧਾਰੀ ਸਿੰਘ ਨੂੰ ਸ੍ਰੀ ਸਾਹਿਬ ਪਾ ਕੇ ਜਹਾਜ਼ 'ਚ ਬੈਠਣ ਦੀ ਨਹੀਂ ਦਿੱਤੀ ਗਈ ਇਜਾਜ਼ਤ
Amritsar Airport News in Punjabi : ਅੱਜ ਅੰਮ੍ਰਿਤਸਰ ਏਅਰਪੋਰਟ ’ਤੇ ਹੰਗਾਮੇ ਦਾ ਇੱਕ ਵੀਡੀਓ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ’ਚ ਯਾਤਰੀਆਂ ਵਲੋਂ ਹੰਗਾਮਾ ਕੀਤਾ ਜਾ ਰਿਹਾ ਹੈ। ਇਹ ਹੰਗਾਮਾ ਇੱਕ ਅੰਮ੍ਰਿਤਧਾਰੀ ਸਿੰਘ ਨੂੰ ਸ੍ਰੀ ਸਾਹਿਬ ਪਾ ਕੇ ਜਹਾਜ਼ 'ਚ ਬੈਠਣ ਦੀ ਇਜਾਜ਼ਤ ਨਾ ਮਿਲਣ ਕਰ ਕੇ ਹੋਇਆ ਹੈ। ਸਿੱਖ ਯਾਤਰੀ ਦਾ ਦੋਸ਼ ਹੈ ਕਿ ਉਸ ਨੂੰ ਸ੍ਰੀ ਸਾਹਿਬ ਜਹਾਜ਼ ਵਿਚ ਪਾ ਕੇ ਜਾਣ ਦੀ ਇਜਾਜ਼ਤ ਨਹੀਂ ਹੈ। ਜਿਸ ਤੋਂ ਬਾਅਦ ਯਤਾਰੀਆਂ ਨੇ ਫ਼ਲਾਈਟ ਛੁੱਟਣ ’ਤੇ ਰੌਲ਼ਾ ਪਾ ਲਿਆ। ਇਹ ਵੀਡੀਓ ਛੇਤੀ ਨਾਲ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।
(For more news apart from Passengers rioted at Amritsar Airport News in Punjabi, stay tuned to Rozana Spokesman)