
ਕਾਂਗਰਸ ਦੀ ਪੰਜਾਬ ਨੂੰ ਕੋਈ ਦੇਣ ਨਹੀਂ ਹੈ ਤੇ ਬਾਦਲ ਪਰਿਵਾਰ ਦਾ ਇਕ ਜੀਅ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਚੋਣ ਲੜਿਆ ਕਰੇਗਾ।
ਫ਼ਾਜ਼ਿਲਕਾ- ਫ਼ਾਜ਼ਿਲਕਾ ਵਿਖੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਫ਼ਾਜ਼ਿਲਕਾ ਦੇ ਵੱਖ-ਵੱਖ ਵਾਰਡਾਂ ਵਿਚ ਅਕਾਲੀ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਗਿਆ।
election
ਮਿਉਂਸੀਪਲ ਚੋਣਾਂ ਲਈ ਪ੍ਰਚਾਰ ਮੁਹਿੰਮ ਨੂੰ ਇਲਾਕਾ ਨਿਵਾਸੀਆਂ ਨੇ ਭਰਵਾਂ ਹੁੰਗਾਰਾ ਦਿੱਤਾ। ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਸਾਲਾਂ ਵਿਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ ਦਲ ਨੇ ਸਰਕਾਰ ਬਣਾਈ ਅਤੇ ਪੰਜਾਬ ਵਿਚ ਥਰਮਲ ਪਲਾਂਟਾਂ, ਏਅਰਪੋਰਟ, ਡੈਮਾਂ, ਸੜਕਾਂ, ਨਹਿਰਾਂ ਦਾ ਨਿਰਮਾਣ ਕਰਵਾਇਆ।
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀ ਪੰਜਾਬ ਨੂੰ ਕੋਈ ਦੇਣ ਨਹੀਂ ਹੈ ਤੇ ਬਾਦਲ ਪਰਿਵਾਰ ਦਾ ਇਕ ਜੀਅ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਚੋਣ ਲੜਿਆ ਕਰੇਗਾ।