
ਭਾਰੀ ਨੁਕਸਾਨ ਕਾਰਨ ਪੀੜਤ ਦੁਕਾਨ ਮਾਲਕ ਅਸ਼ੋਕ ਕੁਮਾਰ ਲਾਡੀ ਗਹਿਰੇ ਸਦਮੇ ਵਿੱਚ ਹੈ।
ਗੁਰੂ ਹਰਸਹਾਏ- ਗੁਰੂਹਰਸਹਾਏ ਵਿਖੇ ਦੇਰ ਰਾਤ ਕਰੀਬ ਸਾਢੇ 11 ਵਜੇ ਕਰਿਆਨੇ ਦੀ ਦੁਕਾਨ ਨੂੰ ਅੱਗ ਲੱਗ ਜਾਣ ਕਰਕੇ ਲੱਖਾਂ ਰੁਪਏ ਦਾ ਕਰਿਆਨੇ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਘਟਨਾ ਦੀ ਜਾਣਕਾਰੀ ਮਿਲਣ ਦੇ 2 ਘੰਟੇ ਬਾਅਦ ਫ਼ਿਰੋਜ਼ਪੁਰ ਅਤੇ ਫ਼ਰੀਦਕੋਟ ਤੋਂ ਫਾਇਰ ਬ੍ਰਿਗੇਡ ਪੁੱਜ ਗਈ। ਇਸ ਦੀ ਤੁਰੰਤ ਸੂਚਨਾ ਫਾਇਰ ਬਿ੍ਗੇਡ ਤੇ ਦੁਕਾਨ ਮਾਲਕਾਂ ਨੂੰ ਦਿੱਤੀ ਗਈ, ਜਿਸ 'ਤੇ ਤੁਰੰਤ ਆਕੇ ਫਾਇਰ ਬਿ੍ਗੇਡ ਨੇ ਅੱਗ 'ਤੇ ਕਾਬੂ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ।
fire
ਅੱਗ ਐਨੀ ਭਿਆਨਕ ਸੀ ਕਿ ਲੰਮਾ ਸਮਾਂ ਜੱਦੋ ਜਹਿਦ ਕਰਕੇ ਅੱਗ 'ਤੇ ਕਾਬੂ ਪਾਇਆ ਗਿਆ ਪਰ ਜਦ ਤੱਕ ਫਾਇਰ ਬ੍ਰਿਗੇਡ ਪੁੱਜੀ ਇਸ ਤੋਂ ਪਹਿਲਾਂ ਹੀ ਦੁਕਾਨ ਅੰਦਰ ਪਿਆ 15-20 ਲੱਖ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ। ਦੁਕਾਨ ਦਾ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋਣ ਕਰਕੇ ਤੇ ਭਾਰੀ ਨੁਕਸਾਨ ਕਾਰਨ ਪੀੜਤ ਦੁਕਾਨ ਮਾਲਕ ਅਸ਼ੋਕ ਕੁਮਾਰ ਲਾਡੀ ਗਹਿਰੇ ਸਦਮੇ ਵਿੱਚ ਹੈ। ਇਸ ਤੇ ਸ਼ਹਿਰ ਨਿਵਾਸੀਆਂ ਨੇ ਪੀੜਤ ਦੁਕਾਨਦਾਰ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਸ਼ਹਿਰ ਅੰਦਰ ਫਾਇਰ ਬ੍ਰਿਗੇਡ ਦੀ ਸਹੂਲਤ ਦੇਣ ਦੀ ਮੰਗ ਵੀ ਕੀਤੀ।