ਮੌਜੂਦਾ ਸਰਕਾਰ ਦਾ ਆਖ਼ਰੀ ਬਜਟ ਬਣਾਉਣਾ ਵੀ ਮਨਪ੍ਰੀਤ ਬਾਦਲ ਲਈ ਵੱਡੀ ਚੁਨੌਤੀ
Published : Feb 8, 2021, 12:02 am IST
Updated : Feb 8, 2021, 12:02 am IST
SHARE ARTICLE
image
image

ਮੌਜੂਦਾ ਸਰਕਾਰ ਦਾ ਆਖ਼ਰੀ ਬਜਟ ਬਣਾਉਣਾ ਵੀ ਮਨਪ੍ਰੀਤ ਬਾਦਲ ਲਈ ਵੱਡੀ ਚੁਨੌਤੀ

ਨਵੇਂ ਕੇਂਦਰੀ ਬਜਟ ਵਿਚ ਵੀ ਪੰਜਾਬ ਨੂੰ  ਕੁੱਝ ਨਹੀਂ ਮਿਲਿਆ
ਚੰਡੀਗੜ੍ਹ, 7 ਫ਼ਰਵਰੀ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਲਈ ਮੌਜੂਦਾ ਸਰਕਾਰ ਦੇ ਪੰਜ ਸਾਲਾਂ ਕਾਰਜਕਾਲ ਦਾ ਆਖ਼ਰੀ ਬਜਟ ਬਣਾਉਣ ਵੀ ਵੱਡੀ ਚੁਨੌਤੀ ਹੈ | ਭਾਵੇਂ ਪਿਛਲੇ ਮਹੀਨਿਆਂ ਵਿਚ ਸਰਕਾਰ ਦੀ ਆਮਦਨ ਪਿਛਲੇ ਸਮੇਂ ਦੇ ਮੁਕਾਬਲੇ ਜ਼ਰੂਰ ਕੁੱਝ ਵਧੀ ਹੈ ਪਰ ਸੂਬੇ ਸਿਰ ਚੜ੍ਹੇ ਕਰਜ਼ੇ ਦੇ ਵਿਆਜ਼ ਦੀ ਭਰਮਾਈ ਤੇ ਕੇਂਦਰ ਵਲੋਂ ਜੀ.ਐਸ.ਟੀ. ਦੀ 6000 ਕਰੋੜ ਦੀ ਬਕਾਇਆ ਰਾਸ਼ੀ ਜਾਰੀ ਨਾ ਕਰਨ ਕਾਰਨ ਕੈਪਟਨ ਸਰਕਾਰ ਸਾਹਮਣੇ ਆਖ਼ਰੀ ਬਜਟ ਨੂੰ  ਚੋਣਾਂ ਦੇ ਮੱਦੇਨਜ਼ਰ ਰਾਹਤਾਂ ਵਾਲਾ ਬਣਾਉਣ ਦਾ ਕੰਮ ਬਹੁਤ ਮੁਸ਼ਕਲ ਹੋ ਗਿਆ ਹੈ |
ਸਿਰਫ਼ ਕੇਂਦਰ ਨੇ 6000 ਕਰੋੜ ਦੀ ਜੀ.ਐਸ.ਟੀ. ਦੀ ਰਾਸ਼ੀ ਹੀ ਨਹੀਂ ਰੋਕੀ ਉਲਟਾ ਪੇਂਡੂ ਵਿਕਾਸ ਫ਼ੰਡ 'ਤੇ ਵੀ ਰੋਕ ਲਾ ਰੱਖੀ ਹੈ | ਇਸ ਵਾਰ ਕੇਂਦਰ ਸਰਕਾਰ ਵਲੋਂ ਪੇਸ਼ ਨਵੇਂ ਬਜਟ ਵਿਚ ਵੀ ਪੰਜਾਬ ਦੀ ਅਣਦੇਖੀ ਹੋਈ ਹੈ ਤੇ ਕੋਈ ਵਿਸ਼ੇਸ਼ ਵਿੱਤੀ ਮਦਦ ਨਹੀਂ ਮਿਲੀ | ਉਲਟਾ ਪਟਰੌਲ ਡੀਜ਼ਲ ਤੇ ਕੇਂਦਰ ਵਲੋਂ ਡਿਊਟੀ ਘਟਾ ਕੇ ਸੈਸ ਲਾਉਣ ਦਾ ਵੀ ਪੰਜਾਬ ਨੂੰ  ਨੁਕਸਾਨ ਹੋਵੇਗਾ | ਜਿਥੇ ਕੈਪਟਨ ਸਰਕਾਰ ਆਖ਼ਰੀ ਬਜਟ ਵਿਚ ਦਲਿਤ ਵਰਗ ਸਮੇਤ ਹੋਰ ਲੋਕਾਂ ਨੂੰ  ਅਪਣੇ ਕੀਤੇ ਵਾਅਦੇ ਪੂਰੇ ਕਰਨ ਲਈ ਰਾਹਤਾਂ ਦੇਣਾ ਚਾਹੁੰਦੀ ਹੈ, ਉਥੇ ਮੁਲਾਜ਼ਮ ਵਰਗ ਦੀਆਂ ਮੰਗਾਂ ਲਈ ਵੀ ਵਧੇਰੇ ਰਾਸ਼ੀ ਦੀ ਲੋੜ ਹੈ | ਪੇ ਕਮਿਸ਼ਨ ਦੀ ਤਿਆਰੀ ਹੋ ਚੁੱਕੀ ਹੈ | ਰੀਪੋਰਟ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਦਾ ਐਲਾਨ ਵੀ ਬਜਟ ਵਿਚ ਹੋਣਾ ਹੈ ਪਰ ਹਜ਼ਾਰਾਂ ਕਰੋੜ ਰੁਪਏ ਦੀ ਰਾਸ਼ੀ ਕਿਥੋਂ ਆਵੇਗੀ?
ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਤੇ ਹੋਰ ਲੰਬੇ ਸਮੇਂimageimage ਤੋਂ ਲਟਕ ਰਹੇ ਬਕਾਇਆ ਲਈ ਵੀ ਪੈਸੇ ਦੀ ਲੋੜ ਹੈ | ਇਕ ਅਨੁਮਾਨ ਮੁਤਾਬਕ ਹਜ਼ਾਰਾਂ ਕਰੋੜ ਰੁਪਏ ਤਾਂ ਸੂਬੇ ਦੇ ਕਰਜ਼ੇ ਦੇ ਵਿਆਜ਼ ਦੀ ਅਦਾਇਗੀ ਵਿਚ ਹੀ ਚਲੇ ਜਾਣੇ ਹਨ |

SHARE ARTICLE

ਏਜੰਸੀ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement