
ਸਥਾਨਕ ਚੋਣਾਂ ਲਈ 'ਆਪ' ਵਲੋਂ ਵੱਖ-ਵੱਖ ਥਾਈਾ ਰੋਡ ਸ਼ੋਅ
ਚੰਡੀਗੜ੍ਹ, 7 ਫ਼ਰਵਰੀ (ਸੁਰਜੀਤ ਸਿੰਘ ਸੱਤੀ): ਆਮ ਆਦਮੀ ਪਾਰਟੀ ਦੇ ਪੰਜਾਬ ਸਹਿ-ਇੰਚਾਰਜ ਰਾਘਵ ਚੱਢਾ ਵਲੋਂ ਅੱਜ ਸਥਾਨਕ ਸਰਕਾਰਾਂ ਦੀਆਂ ਚੋਣਾਂ ਦੇ ਲਈ ਡੇਰਾਬੱਸੀ ਅਤੇ ਰੋਪੜ ਵਿਚ 'ਆਪ' ਦੇ ਉਮੀਦਵਾਰਾਂ ਦੇ ਹੱਕ ਵਿਚ ਰੋਡ ਸ਼ੋਅ ਕੀਤਾ ਗਿਆ | 'ਆਪ' ਨੇ ਇਸ ਰੋਡ ਸ਼ੋਅ ਦੌਰਾਨ ਚੰਗਾ ਹੁੰਗਾਰਾ ਮਿਲਣ ਦਾ ਦਾਅਵਾ ਕੀਤਾ |
ਰਾਘਵ ਚੱਢਾ ਨੇ ਸ਼ਹਿਰਾਂ ਦੇ ਵਿਕਾਸ ਲਈ ਆਮ ਆਦਮੀ ਪਾਰਟੀ ਦਾ ਦੇ ਉਮੀਦਵਾਰਾਂ ਦਾ ਸਾਥ ਦੇਣ ਦੀ ਅਪੀਲ ਕੀਤੀ | ਇਸ ਦੌਰਾਨ ਰਾਘਵ ਚੱਢਾ ਨੇ ਸੰਬੋਧਨ ਕਰਦੇ ਹੋਏ ਦੋਸ਼ ਲਗਾਇਆ ਕਿ ਰਿਵਾਇਤੀ ਪਾਰਟੀਆਂ ਨੇ ਲੋਕ ਨਾਲ ਵਿਸ਼ਵਾਸਘਾਤ ਕਰਦੇ ਅਪਣੇ ਹੀ ਘਰ ਭਰੇ ਹਨ |
ਉਨ੍ਹਾਂ ਕਿਹਾ ਕਿ ਲੋਕਾਂ ਨੇ ਬਾਦਲ, ਕੈਪਟਨ ਨੂੰ ਸੱਤਾ ਸੌਂਪੀ, ਪ੍ਰੰਤੂ ਇਨਾਂ ਦੀਆਂ ਘਟੀਆਂ ਨੀਤੀਆਂ ਪੰਜਾਬ ਲਈ ਮਾਰੂ ਸਾਬਤ ਗੋਈਆਂ | ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਦੀ ਸਰਕਾਰ ਸਮੇਂ ਪੰਜਾਬ 'ਚ ਹਰ ਤਰ੍ਹਾਂ ਦਾ ਮਾਫ਼ੀਆਂ ਚਲਦਾ ਰਿਹਾ, ਲੋਕਾਂ ਨੂੰ ਇਸ ਮਾਫ਼ੀਏ ਨੂੰ ਰੋਕਣ ਦੇ ਲਈ ਕੈਪਟਨ ਨੂੰ ਸੱਤਾ ਸੌਂਪੀ, ਪ੍ਰੰਤੂ ਕੈਪਟਨ ਸਾਹਿਬ ਨੇ ਵੀ ਕੱੁਝ ਨਹੀਂ ਕੀਤਾ |
ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਤਾਂ ਅਸਲ ਵਿਚ ਇਹ ਹੈ ਕਿ ਪੰਜਾਬ ਦੀ ਸਰਕਾਰ ਨੂੰ ਇਸ ਸਮੇਂ ਸੂਬੇ ਦਾ ਇਕ ਰਿਟਾਇਰ ਅਧਿਕਾਰੀ ਚਲਾ ਰਿਹਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਖ਼ੁੁਦ ਬੇਫ਼ਿਕਰ ਹਨ | ਚੱਢਾ ਨੇ ਦੋਸ਼ ਲਗਾਇਆ ਕਿ ਲਾਅ ਐਂਡ ਆਰਡਰ ਦੀ ਵਿਵਸਥਾ ਬਿਲਕੁਲ ਬਰਬਾਦ ਹੋ ਚੁੱਕੀ ਹੈ |