ਭਾਜਪਾ ਗਠਜੋੜ ਨੇ ਜਾਰੀ ਕੀਤਾ ਪੇਂਡੂ ਖੇਤਰਾਂ ਲਈ 11 ਸੂਤਰੀ ਸੰਕਲਪ ਪੱਤਰ 
Published : Feb 8, 2022, 1:38 pm IST
Updated : Feb 8, 2022, 1:38 pm IST
SHARE ARTICLE
BJP alliance issues 11-point resolution for rural areas
BJP alliance issues 11-point resolution for rural areas

ਕਿਹਾ- ਗਲੀਚਾ ਬੁਣਾਈ ਦੇ ਹੁਨਰ ਨੂੰ ਕਾਇਮ ਕਰਨ ਲਈ ਪੇਂਡੂ ਖੇਤਰਾਂ ਵਿਚ ਲਗਾਏ ਜਾਣਗੇ ਮੁਫ਼ਤ ਸਿਖਲਾਈ ਕੇਂਦਰ

'5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਦਾ ਕਰਜ਼ਾ ਕੀਤਾ ਜਾਵੇਗਾ ਮੁਆਫ਼ '

'ਹਰ ਪਿੰਡ ਵਿੱਚ 24 ਘੰਟੇ ਬਿਜਲੀ ਅਤੇ ਪੱਕੀਆਂ ਸੜਕਾਂ ਬਣਾਈਆਂ ਜਾਣਗੀਆਂ'

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅੱਜ ਭਾਰਤੀ ਜਨਤਾ ਪਾਰਟੀ, ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਦੇ ਗਠਜੋੜ ਨੇਪੇਂਡੂ ਖ਼ੇਤਰ ਲਈ ਗਿਆਰਾਂ ਸੂਤਰੀ ਸੰਕਲਪ ਪੱਤਰ ਜਾਰੀ ਕੀਤਾ ਹੈ।

BJP alliance issues 11-point resolution for rural areasBJP alliance issues 11-point resolution for rural areas

ਇਸ ਮੌਕੇ ਭਾਜਪਾ ਪੰਜਾਬ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਸਮੇਤ ਕਈ ਭਾਜਪਾ ਆਗੂ ਹਾਜ਼ਰ ਸਨ। ਪੇਂਡੂ ਖ਼ੇਤਰ ਲਈ ਸੰਕਲਪ ਪੱਤਰ ਜਾਰੀ ਕਰਦਿਆਂ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਇਸ ਤਹਿਤ ਹਰ ਪਿੰਡ ਵਿੱਚ ਸੋਲਰ ਪੈਨਲ ਲਈ ਸਬਸਿਡੀ ਦਿਤੀ ਜਾਵੇਗੀ। ਇਸ ਦੇ ਨਾਲ ਹੀ ਬੇਜ਼ਮੀਨੇ ਕਿਸਾਨਾਂ ਨੂੰ ਸ਼ਾਮਲਾਟ ਜ਼ਮੀਨ ਦਿੱਤੀ ਜਾਵੇਗੀ, 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ।

BJP alliance issues 11-point resolution for rural areasBJP alliance issues 11-point resolution for rural areas

ਇਸ ਦੇ ਨਾਲ ਹੀ ਇਸ ਸੰਕਲਪ ਪੱਤਰ ਵਿੱਚ ਕਿਸਾਨਾਂ ਨਾਲ ਵਾਅਦਾ ਕੀਤਾ ਗਿਆ ਹੈ ਕਿ 5 ਹਜ਼ਾਰ ਕਰੋੜ ਰੁਪਏ ਦਾ ਕਾਰਪਸ ਫੰਡ ਬਣਾਇਆ ਜਾਵੇਗਾ। ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਕੇ ਮੰਡੀਕਰਨ ਵਿੱਚ ਮਦਦ ਕੀਤੀ ਜਾਵੇਗੀ। ਹਰ ਖੇਤ ਨੂੰ ਪਾਣੀ ਲਈ ਅਟਲ ਗਰਾਊਂਡ ਵਾਟਰ ਸਕੀਮ ਨਾਲ ਜੋੜਿਆ ਜਾਵੇਗਾ, ਇੰਨਾ ਹੀ ਨਹੀਂ ਹਰ ਪਿੰਡ ਵਿੱਚ 24 ਘੰਟੇ ਬਿਜਲੀ ਅਤੇ ਪੱਕੀਆਂ ਸੜਕਾਂ ਬਣਾਈਆਂ ਜਾਣਗੀਆਂ। 

1.ਖੁਸ਼ਹਾਲ ਕਿਸਾਨ
2. ਟਿਕਾਊ ਹਰਿਤ ਕ੍ਰਾਂਤੀ
3.ਹਰੇਕ ਖੇਤ ਲਈ ਪਾਣੀ ਦਾ ਪ੍ਰਬੰਧ
4. ਖੇਤੀਬਾੜੀ ਸਹਾਇਕ ਧੰਦਿਆਂ ਨੂੰ ਪ੍ਰੋਤਸਾਹਨ
5.ਖੇਤੀ ਆਧਾਰਿਤ ਉਦਯੋਗ ਧੰਦਿਆਂ ਨੂੰ ਬੜਾਵਾ
6.ਪੇਂਡੂ ਉਦਮੱਤਾ ਨੂੰ ਬੜਾਵਾ
7. ਨਰੋਏ ਪਿੰਡ
8. ਬੁਨਿਆਦੀ ਢਾਂਚੇ ਦਾ ਵਿਕਾਸ
9. ਵਿਕਸਿਤ ਪਿੰਡ
10. ਮਿਆਰੀ ਸਿੱਖਿਆ
11. ਖੇਡਾਂ ਦਾ ਵਿਕਾਸ

ਸਾਂਝੇ ਤੌਰ 'ਤੇ ਕੀਤੀ ਪ੍ਰੈਸ ਕਾਨਫਰੰਸ ਵਿਚ ਅੱਜ ਸੁਖਦੇਵ ਸਿੰਘ ਢੀਂਡਸਾ ਨੇ ਬੋਲਦਿਆਂ ਕਿਹਾ ਕਿ ਬੇਜ਼ਮੀਨੇ ਕਿਸਾਨ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਦੀ ਤਰਜ਼ ਤੇ 6000 ਰੁਪਏ ਦੀ ਸਾਲਾਨਾ ਵਿੱਤੀ ਸਹਾਇਤਾ ਦਿੱਤੀ ਜਾਵੇਗਾ। ਕਿਸਾਨਾਂ ਦੀ ਖੁਸ਼ਹਾਲੀ ਲਈ Value chain management ਸਕੀਮ ਸ਼ੁਰੂ ਕੀਤੀ ਜਾਵੇਗੀ। ਜਿਸ ਨਾਲ ਕਿਸਾਨ ਆਪਣੀ ਖੇਤੀ ਦੀ ਪੈਦਾਵਾਰ ਨੂੰ ਉਚਿਤ ਕੀਮਤ 'ਤੇ ਵੇਚ ਸਕਣਗੇ ਅਤੇ ਖਰੀਦਦਾਰ ਵੀ ਵਾਜਬ ਮੁੱਲ 'ਤੇ ਖਰੀਦ ਸਕੇਗਾ।

BJP alliance issues 11-point resolution for rural areasBJP alliance issues 11-point resolution for rural areas

ਇਸ ਤੋਂ ਇਲਾਵਾ ਖੇਤੀਬਾੜੀ ਨੂੰ ਟਿਕਾਊ ਬਣਾਉਣ ਲਈ ਕੈਮੀਕਲ ਖਾਦ ਰਹਿਤ ਜੈਵਿਕ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ । ਜਿਸ ਲਈ ਸੂਬੇ ਦੇ ਸਾਲਾਨਾ ਖੇਤੀਬਜਟ ਵਿਚ 5000 ਕਰੋੜ ਰੁਪਏ ਦਾ ਵਾਧਾ ਕੀਤਾ ਜਾਵੇਗਾ। ਸੋਲਰ ਟਿਊਬਵੈਲ ਲਗਾਉਣ ਲਈ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਵੇਗੀ ਅਤੇ ਨਹਿਰਾਂ 'ਤੇ ਸੋਲਰ ਪੈਨਲ ਲਗਾਏ ਜਾਣਗੇ। ਖੇਤੀ ਨੂੰ ਵਿਕਸਿਤ ਕਰਨ ਲਈ ਨਵੀਂ ਖੇਤੀਬਾੜੀ ਯੂਨੀਵਰਸਿਟੀ ਖੋਲ੍ਹੀ ਜਾਵੇਗੀ ਅਤੇ ਪੰਜਾਬ ਖੇਤੀਬਾੜੀ ਪ੍ਰਯੋਗ ਸੰਸਥਾ ਦੀ ਸਥਾਪਨਾ ਕੀਤੀ ਜਾਵੇਗੀ।

bjp pcbjp pc

ਇਸ ਤੋਂ ਇਲਾਵਾ ਇਸ ਸੰਕਲਪ ਪੱਤਰ ਅਨੁਸਾਰ ਭਾਜਪਾ ਵਲੋਂ ਮਧੂ ਮੱਖੀ ਪਾਲਣ ਦੀ ਸਿਖਲਾਈ ਹਰ ਜ਼ਿਲ੍ਹੇ ਵਿੱਚ ਮੁਫ਼ਤ ਦਿੱਤੀ ਜਾਵੇਗੀ। ਸ਼ਹਿਦ ਦੀ ਖਰੀਦ ਕਰਨ ਲਈ ਕਿਸਾਨ ਪੱਖੀ ਵਿਵਸਥਾ ਬਣਾਈ ਜਾਵੇਗੀ। ਮੋਹਾਲੀ, ਬਠਿੰਡਾ, ਅੰਮ੍ਰਿਤਸਰ, ਪਠਾਨਕੋਟ ਵਿਚ ਨਵੇਂ ਕੋਲਡ ਸਟੋਰੇਜ ਅਤੇ ਗੋਦਾਮ ਬਣਾਏ ਜਾਣਗੇ ਅਤੇ ਇਸ ਲਈ ਹਵਾਈ ਮਾਰਗ ਰਾਹੀਂ ਢੋਆ-ਢੁਆਈ ਦਾ ਪ੍ਰਬੰਧ ਕੀਤਾ ਜਾਵੇਗਾ।

ਔਰਤਾਂ,ਪਿੱਛੜੇ ਵਰਗਾਂ, ਅਨੁਸੂਚਿਤ ਜਾਤੀ ਅਤੇ ਆਰਥਿਕ ਪੱਖੋਂ ਕਮਜ਼ੋਰ ਜਨਰਲ ਵਰਗ ਨਾਲ ਸਬੰਧ ਰੱਖਣ ਵਾਲਿਆਂ ਨੂੰ ਡੇਅਰੀ ਫਾਰਮਿੰਗ ਪੋਲਟਰੀ ਫਾਰਮਿੰਗ ਅਤੇ ਮੱਧੂ ਮੱਖੀ ਪਾਲਣ ਦਾ ਵਪਾਰ ਸ਼ੁਰੂ ਕਰਨ ਲਈ ਸਬਸਿਡੀ ਤੇ ਕਰਜ਼ੇ ਦੀ ਸਹੂਲਤ ਦਿੱਤੀ ਜਾਵੇਗੀ। ਖੇਤੀ ਅਧਾਰਿਤ ਉਦਯੋਗ ਧੰਦਿਆਂ ਨੂੰ ਬੜਾਵਾ ਪ੍ਰਧਾਨ ਮੰਤਰੀ ਰੁਜ਼ਗਾਰ ਸਿਰਜਣ ਯੋਜਨਾ ਦੇ ਅਧੀਨ ਖੇਤੀ ਅਧਾਰਿਤ ਉਦਯੋਗਾਂ ਲਈ ਸਬਸਿਡੀ ਦਿੱਤੀ ਜਾਵੇਗੀ।

ਪੁਰਾਣੇ ਚੱਲੇ ਆ ਰਹੇ ਗਲੀਚਾ ਬੁਣਾਈ ਦੇ ਹੁਨਰ ਨੂੰ ਕਾਇਮ ਕਰਨ ਲਈ ਪੇਂਡੂ ਖੇਤਰਾਂ ਵਿਚ ਮੁਫ਼ਤ ਸਿਖਲਾਈ ਕੇਂਦਰ ਲਗਾਏ ਜਾਣਗੇ ਤਾਂ ਜੋ ਇਸ ਤੋਂ ਰੁਜ਼ਗਾਰ ਪੈਦਾ ਕੀਤੇ ਜਾ ਸਕਣ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement