
6 ਮਹੀਨੇ ਪਹਿਲਾਂ ਕੀਤੀ ਸੀ ਗੁਟਕਾ ਸਾਹਿਬ ਦੀ ਬੇਅਦਬੀ
ਤਰਨਤਾਰਨ - ਜ਼ਿਲ੍ਹਾ ਤਰਨਤਾਰਨ ਦੇ ਪਿੰਡ ਉੱਪਲ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ ਹੋਣ ਦੀ ਘਟਨਾ ਸਾਹਮਣੇ ਆਈ ਹੈ, ਬੇਅਦਬੀ ਕਰਨ ਵਾਲੇ ਲੋਕਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਵੀ ਲੈ ਲਿਆ ਹੈ। ਜਾਣਕਾਰੀ ਇਹ ਸਾਹਮਣੇ ਆਈ ਹੈ ਕਿ ਘਰੇਲੂ ਕਲੇਸ਼ ਦੇ ਚੱਲਦਿਆਂ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਗਈ ਹੈ। ਪਤੀ ਪਤਨੀ ਹਰ ਰੋਜ਼ ਲੜਦੇ ਝਗੜਦੇ ਰਹਿੰਦੇ ਸਨ ਤੇ ਅੱਜ ਫਿਰ ਉਹਨਾਂ ਵਿਚਕਾਰ ਝਗੜਾ ਹੋਇਆ ਤੇ ਗੁੱਸੇ ਵਿਚ ਆ ਕੇ ਉਹਨਾਂ ਨੇ ਗੁਟਕਾ ਸਾਹਿਬ ਦੇ ਅੰਗ ਵਿਹੜੇ ਵਿਚ ਖਿਲਾਰ ਦਿੱਤੇ।
Disrespect of Gutka Sahib in Tarn Taran
ਦੱਸਿਆ ਜਾ ਰਿਹਾ ਹੈ ਕਿ ਗੁਟਕਾ ਸਾਹਿਬ ਦੀ ਬੇਅਦਬੀ 6 ਮਹੀਨੇ ਪਹਿਲਾਂ ਕੀਤੀ ਗਈ ਸੀ ਤੇ ਉਸ ਸਮੇਂ ਗੁਟਕਾ ਸਾਹਿਬ ਦੇ ਅੰਗ ਵਿਹੜੇ ਵਿਚ ਖਿਲਾਰੇ ਗਏ ਸਨ ਤੇ ਜਿਸ ਤੋਂ ਬਾਅਦ ਪਤਨੀ ਵੱਲੋਂ ਅੰਗਾਂ ਨੂੰ ਲਿਫਾਫੇ ਵਿਚ ਪਾ ਕੇ ਸੰਭਾਲ ਕੇ ਰੱਖ ਦਿੱਤਾ ਗਿਆ ਸੀ ਤੇ ਅੱਜ ਜਦੋਂ ਇਕ ਵਾਰ ਫਿਰ ਪਤੀ ਪਤਨੀ ਵਿਚ ਲੜਾਈ ਹੋਈ ਤਾਂ ਪਤੀ ਨੇ ਇਹ ਅੰਗ ਦੁਬਾਰਾ ਵਿਹੜੇ ਵਿਚ ਖਿਲਾਰ ਦਿੱਤੇ।
Disrespect of Gutka Sahib in Tarn Taran
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਬਰਜਿੰਦਰ ਸਿੰਘ ਨੇ ਦੱਸਿਆ ਕਿ ਅਮਨਦੀਪ ਕੌਰ ਅਤੇ ਉਸ ਦਾ ਪਤੀ ਅੰਮ੍ਰਿਤਪਾਲ ਸਿੰਘ ਪਹਿਲਾਂ ਵਿਹੜੇ ਵਿਚ ਝਗੜ ਰਹੇ ਸਨ ਅਤੇ ਝਗੜੇ ਤੋਂ ਬਾਅਦ ਅੰਮ੍ਰਿਤ ਪਾਲ ਸਿੰਘ ਨੇ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਵਿਹੜੇ 'ਚ ਖ਼ਿਲਾਰੇ ਦਿੱਤੇ। ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਦੇ ਮਾਤਾ ਜਸਬੀਰ ਕੌਰ ਬੀਰੋ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਅੰਮ੍ਰਿਤਪਾਲ ਸਿੰਘ ਵੱਲੋਂ ਸ਼ਰਾਬ ਦੇ ਨਸ਼ੇ ਵਿਚ ਇਸ ਘਨੌਣੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।