
ਪ੍ਰਾਇਮਰੀ ਤਕ ਦੇ ਸਕੂਲ ਖੁਲ੍ਹਵਾਉਣ ਲਈ ਕਿਸਾਨ ਤੇ ਹੋਰ ਜਥੇਬੰਦੀਆਂ ਸੜਕਾਂ ’ਤੇ ਉਤਰੀਆਂ
ਪੰਜਾਬ ਭਰ ’ਚ ਦੋ ਘੰਟੇ ਲਈ ਕੀਤਾ ਸੰਕੇਤਕ ਚੱਕਾ ਜਾਮ
ਚੰਡੀਗੜ੍ਹ, 7 ਫ਼ਰਵਰੀ (ਭੁੱਲਰ) : ਸੰਘਰਸਸ਼ੀਲ ਕਿਸਾਨ ਜਥੇਬੰਦੀਆਂ ਦੀ ਪਹਿਲਕਦਮੀ ਤੇ ਚਲਦਿਆਂ ਅਧਿਆਪਕ ਜਥੇਬੰਦੀਆਂ, ਵਿਦਿਆਰਥੀਆਂ, ਮਾਪਿਆਂ, ਸਕੂਲ ਪਬੰਧਕਾਂ, ਆਮ ਲੋਕਾਂ ਦੇ ਸੰਘਰਸ ਦੇ ਦਬਾਅ ਅੱਗੇ ਝੁਕਦਿਆਂ ਭਾਵੇਂ ਪੰਜਾਬ ਸਰਕਾਰ ਨੇ ਕਰੋਨਾ ਦੀ ਆੜ ਹੇਠ ਬੰਦ ਕੀਤੇ 7 ਫਰਬਰੀ ਤੋਂ 6 ਵੀਂ ਕਲਾਸ ਤੋਂ ਅੱਗੇ ਸਕੂਲ/ਕਾਲਜ ਖੋਹਲਣ ਦਾ ਫੈਸਲਾ ਕਰ ਲਿਆ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਸਮੇਤ ਸੰਯੁਕਤ ਕਿਸਾਨ ਮੋਰਚਾ ਵਿੱਚ ਸ਼ਾਮਿਲ ਜਥੇਬੰਦੀਆਂ ਪਹਿਲੀ ਜਮਾਤ ਤੋਂ ਸਾਰੇ ਸਰਕਾਰੀ ਅਤੇ ਪਾਈਵੇਟ ਸਕੂਲ ਖੋਹਲਣ ਲਈ ਸੰਘਰਸ ਕਰ ਰਹੀਆਂ ਹਨ। ਇਸ ਲਈ ਅੱਜ ਪੂਰੇ ਪੰਜਾਬ ਅੰਦਰ ਸੈਂਕੜੇ ਥਾਵਾਂ ਤੇ 12 ਵਜੇ ਤੋਂ 2 ਵਜੇ ਤੱਕ ਸੜਕਾਂ ਜਾਮ ਕੀਤੀਆਂ ਗਈਆਂ। ਸਰਕਾਰੀ ਅਤੇ ਪਾਈਵੇਟ ਸਕੂਲਾਂ ਦੇ ਅਧਿਆਪਕਾਂ, ਵਿਦਿਆਰਥੀਆਂ, ਮਾਪਿਆਂ ਅਤੇ ਪਬੰਧਕਾਂ ਨਾਲ ਵਿਚਾਰ ਸਾਂਝੇ ਕਰਦਿਆਂ ਆਗੂਆਂ ਸਰਵਸ਼ੀ ਬੂਟਾ ਸਿੰਘ ਬੁਰਜ ਗਿੱਲ, ਮਨਜੀਤ ਧਨੇਰ, ਨਿਰਭੈ ਸਿੰਘ ਢੁੱਡੀਕੇ, ਰਮਿੰਦਰ ਪਟਿਆਲਾ, ਕੁਲਵੰਤ ਸਿੰਘ ਸੰਧੂ, ਹਰਮੀਤ ਸਿੰਘ ਕਾਦੀਆਂ, ਮਨਜੀਤ ਸਿੰਘ ਰਾਏ ਆਦਿ ਕਿਸਾਨ ਆਗੂਆਂ ਕਿਹਾ ਕਿ ਸਾਂਝੇ ਸੰਘਰਸ ਨੇ ਹੀ ਸਰਕਾਰ ਨੂੰ ਆਪਣਾ ਵਿਦਿਆਰਥੀ ਵਿਰੋਧੀ ਵਿਰੋਧੀ ਫੈਸਲਾ ਬਦਲਣ ਲਈ ਮਜਬੂਰ ਕੀਤਾ ਹੈ। ਅੱਜ ਦੇ ਇਸ ਸੜਕਾਂ ਜਾਮ ਦੇ ਸੱਦੇ ਨੂੰ ਪਿੰਡਾਂ ਵਿੱਚੋਂ ਵਿਸ਼ਾਲ ਹੁੰਗਾਰਾ ਮਿਲਿਆ ਹੈ। ਆਗੂਆਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਨਾਂ ਸਮਝੋ ਕਿ 6 ਵੀਂ ਜਮਾਤ ਤੋਂ ਕਲਾਸਾਂ ਸ਼ੁਰੂ ਹੋ ਗਈਆਂ ਹਨ, ਇਹ ਤਾਂ ਸਾਂਝੇ ਸੰਘਰਸ ਦੇ ਬਣੇ ਦਬਾਅ ਦੀ ਅੰਕਿਤ ਜਿੱਤ ਹੈ। ਆਪਣੀ ਸਭ ਦੀ ਸਾਂਝੀ ਮੰਗ ਪਹਿਲੀ ਜਮਾਤ ਤੋਂ ਸਕੂਲ ਖੋਹਲਣ ਦੀ ਹੈ। ਕਿਉਂਕਿ ਕਿ ਸਰਕਾਰ ਸਭਨਾਂ ਦੇ ਬੁਨਿਆਦੀ ਅਧਿਕਾਰ ਸਿੱਖਿਆ ਨੂੰ ਕਰੋਨਾ ਦੀ ਆੜ ਹੇਠ ਬੰਦ ਕਰਕੇ ਲੰਬੇ ਸਮੇਂ ਲਈ ਸਕੂਲੀ ਸਿੱਖਿਆ ਪਬੰਧਕ ਦਾ ਭੋਗ ਪਾਉਣ ਦੀ ਤਾਕ ਵਿੱਚ ਹੈ। ਨਵੀਂ ਵਿੱਦਿਆ ਨੀਤੀ 2020 ਨਾਲ ਜੋੜਕੇ ਹਕੂਮਤ ਦੇ ਇਸ ਲੋਕ ਵਿਰੋਧੀ ਫੈਸਲੇ ਨੂੰ ਵੇਖਣਾ ਚਾਹੀਦਾ ਹੈ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਭਰੇ ਲਹਿਜੇ ਵਿੱਚ ਕਰੋਨਾ ਦੀ ਆੜ ਹੇਠ ਬੰਦ ਕੀਤੇ ਸਾਰੇ ਸਕੂਲ ਤੁਰੰਤ ਚਾਲੂ ਕਰਨ ਦੀ ਮੰਗ ਕੀਤੀ।
ਆਗੂਆਂ ਨੇ ਗੁਜਾਰਿਸ ਕੀਤੀ ਕਿ ਜਿਸ ਤਰ੍ਹਾਂ ਅੱਜ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਨੇ ਅੱਜ ਦੇ ਪਰੋਗਰਾਮਾਂ ਵਿੱਚ ਸ਼ਮੂਲੀਅਤ ਯਕੀਨੀ ਬਣਾਈ ਹੈ । ਅਜਿਹੀ ਲਗਾਤਾਰਤਾ ਬਣਾਏ ਰੱਖਣ ਨਾਲ ਹੀ ਆਉਣ ਵਾਲੇ ਸਮੇਂ ਲਈ ਵਿਸ਼ਾਲ ਏਕਾ ਬਰਕਰਾਰ ਰਹਿ ਸਕੇਗਾ। ਕਿਉਂਕਿ ਕਿ ਸਾਡੀ ਅਸਲ ਲੜਾਈ ਤਾਂ ਹਰ ਬੱਚੇ ਨੂੰ ਪਹਿਲੀ ਤੋਂ ਲੈਕੇ ਪੀਜੀ ਤੱਕ ਮੁਫਤ ਅਤੇ ਮਿਆਰੀ ਸਿੱਖਿਆ ਹਾਸਲ ਕਰਨ ਦੀ ਹੈ।ਪਰੈੱਸ ਨੂੰ ਜਾਣਕਾਰੀ ਦਿੰਦਿਆਂ ਭਾਕਿਯੂ ਏਕਤਾ ਡਕੌਂਦਾ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਹਰ ਪਿੰਡ,ਕਸਬੇ,ਸ਼ਹਿਰ ਅੰਦਰ ਪੂਰੀ ਸਫਲਤਾ ਨਾਲ ਲਾਗੂ ਕੀਤੇ ਗਏ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਭਰੇ ਲਹਿਜੇ ਵਿੱਚ ਕਰੋਨਾ ਦੀ ਆੜ ਹੇਠ ਬੰਦ ਕੀਤੇ ਸਾਰੇ ਸਕੂਲ ਤੁਰੰਤ ਚਾਲੂ ਕਰਨ ਦੀ ਮੰਗ ਕੀਤੀ। ਅਗਲੇ ਦਿਨਾਂ ਵਿੱਚ ਸੰਯੁਕਤ ਕਿਸਾਨ ਮੋਰਚਾ ਜਲਦ ਅਗਲਾ ਸੰਘਰਸ ਸੱਦਾ ਦੇਵੇਗਾ।