ਕਾਂਗਰਸ ਸਰਕਾਰ ਬਣਨ ’ਤੇ ਮੁੱਲਾਂਪੁਰ ਦਾਖਾ ਨੂੰ ਬਣਾਇਆ ਜਾਵੇਗਾ ਸਬ-ਡਵੀਜ਼ਨ- ਕੈਪਟਨ ਸੰਧੂ
Published : Feb 8, 2022, 3:59 pm IST
Updated : Feb 8, 2022, 3:59 pm IST
SHARE ARTICLE
Captain Sandeep Sandhu
Captain Sandeep Sandhu

ਕੈਪਟਨ ਸੰਧੂ ’ਤੇ ਬਾਸੀਆਂ ਬੇਟ ਵਾਸੀਆਂ ਨੇ ਕੀਤੀ ਫੁੱਲਾਂ ਦੀ ਵਰਖਾ

 

ਮੁੱਲਾਂਪੁਰ ਦਾਖਾ:  ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਲਕਾ ਦਾਖਾ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਧੂ ਨੇ ਅੱਜ ਪਿੰਡ ਬਾਸੀਆਂ ਬੇਟ ਵਿਚ ਡਾਇਰੈਕਟਰ ਪ੍ਰੇਮ ਸਿੰਘ ਸੇਖੋਂ ਦੀ ਅਗਵਾਈ ਹੇਠ ਚੋਣ ਜਲਸਾ ਕੀਤਾ। ਇਸ ਮੌਕੇ ਉਹਨਾਂ ਨੇ ਸਥਾਨਕ ਲੋਕਾਂ ਨੂੰ ਕਾਂਗਰਸ ਨੂੰ ਵੋਟ ਦੇਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਵੋਟ ਲੋਕਾਂ ਦੀ ਤਕਦੀਰ ਬਦਲ ਦਿੰਦੀ ਹੈ।

Capt.Sandeep Sandhu Capt.Sandeep Sandhu

ਕੈਪਟਨ ਸੰਧੂ ਨੇ ਕਿਹਾ, “20 ਫਰਵਰੀ ਨੂੰ ਮੈਨੂੰ ਵੋਟਾਂ ਪਾਓ ਤਾਂ ਜੋ ਸੂਬੇ ਵਿਚ ਫਿਰ ਤੋਂ ਕਾਂਗਰਸ ਦੀ ਸਰਕਾਰ ਬਣੇ। ਉਹਨਾਂ ਕਿਹਾ ਸੰਗਤ ਵਿਚ ਰੱਬ ਵਸਦਾ ਹੈ, ਇਸ ਕਰਕੇ ਸਮੁੱਚਾ ਪਿੰਡ 20 ਫਰਵਰੀ ਨੂੰ ਮੈਨੂੰ ਵੋਟ ਪਾਵੇ”। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਚੰਨੀ ਪੰਜਾਬ ਦੇ ਸਭ ਤੋਂ ਜ਼ਿਆਦਾ ਪੜ੍ਹੇ-ਲਿਖੇ ਮੁੱਖ ਮੰਤਰੀ ਹਨ। ਉਹਨਾਂ ਦੀ 111 ਦਿਨਾਂ ਦੀ ਕਾਰਗੁਜ਼ਾਰੀ ਬਾਰੇ ਬੋਲਦਿਆਂ ਕੈਪਟਨ ਸੰਧੂ ਨੇ ਕਿਹਾ ਕਿ ਚੰਨੀ ਸਾਬ੍ਹ ਨੇ ਅਪਣੇ ਕਾਰਜਕਾਲ ਦੌਰਾਨ ਪੈਟਰੋਲ-ਡੀਜ਼ਲ ਸਸਤਾ ਕੀਤਾ, ਬਿਜਲੀ ਦੇ ਬਿੱਲ ਮੁਆਫ ਕੀਤੇ। ਉਹਨਾਂ ਕਿਹਾ ਕਿ ਚੰਨੀ ਆਮ ਘਰ ’ਚੋ ਉੱਠ ਕੇ ਮੁੱਖ ਮੰਤਰੀ ਅਹੁਦੇ ਤੱਕ ਗਏ ਅਤੇ ਉਹਨਾਂ ਨੇ ਲੋਕਾਂ ਦੇ ਹਿੱਤ ਵਿਚ ਫੈਸਲੇ ਲਏ।

sandeep sandhuCaptain Sandeep Sandhu

ਇਸ ਮੌਕੇ ਪਿੰਡ ਵਾਸੀਆਂ ਨੇ ਕੈਪਟਨ ਸੰਧੂ ਨੂੰ ਫੁੱਲਾਂ ਦੀ ਵਰਖਾ ਨਾਲ ਜੀ ਆਇਆਂ ਆਖਿਆ। ਇਸ ਮੌਕੇ ਪ੍ਰਧਾਨ ਲਖਵੀਰ ਸਿੰਘ ਬੱਲ,ਸਰਪੰਚ ਹਰਭਜਨ ਸਿੰਘ ਸੇਖੋਂ, ਡਾਇਰੇਕਟਰ ਪ੍ਰੇਮ ਸਿੰਘ ਬਾਸੀਆਂ ਬੇਟ, ਪ੍ਰਧਾਨ ਸਹਿਕਾਰੀ ਸਭਾ ਪ੍ਰੀਤਮ ਸਿੰਘ ਬੱਲ ਬਾਸੀਆਂ,ਸਾਬਕਾ ਸਰਪੰਚ ਚੂਹੜ ਸਿੰਘ, ਪਰਵਿੰਦਰ ਸਿੰਘ ਮੱਲੀ,ਜਗਤਾਰ ਸਿੰਘ ਪੰਚ,ਅਮਨਦੀਪ ਸਿੰਘ ਬਲਿਹਾਰ,ਸਤਵਿੰਦਰ ਕੌਰ ਬੰਗੜ ਬਲਾਕ ਸੰਮਤੀ ਮੈਂਬਰ ,ਸਕੰਦਰ ਸਿੰਘ,ਪੰਚ ਸਵਰਨ ਕੌਰ,ਗੁਰਜੀਤ ਸਿੰਘ ਮੰਤਰੀ, ਬੇਅੰਤ ਸਿੰਘ ਬਾਸੀਆਂ ਬੇਟ,ਪੰਚ ਕਮਲਜੀਤ ਕੌਰ ਅਤੇ ਪਵਨਦੀਪ ਸਿੰਘ ਬੱਲ ਆਦਿ ਹਾਜ਼ਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement