ਲੁਧਿਆਣਾ ਦੀ ਅਦਾਲਤ 'ਚ ਗੋਲੀਬਾਰੀ ਮਾਮਲੇ 'ਚ 8 ਲੋਕਾਂ 'ਤੇ FIR ਦਰਜ, 6 ਲੋਕ ਗ੍ਰਿਫਤਾਰ

By : GAGANDEEP

Published : Feb 8, 2023, 10:20 am IST
Updated : Feb 8, 2023, 10:20 am IST
SHARE ARTICLE
photo
photo

ਲਾਇਸੈਂਸੀ ਪਿਸਤੌਲ ਨਾਲ ਚੱਲੀਆਂ ਸਨ ਗੋਲੀਆਂ

 

ਲੁਧਿਆਣਾ: ਬੀਤੇ ਮੰਗਲਵਾਰ ਨੂੰ ਲੁਧਿਆਣਾ ਅਦਾਲਤ ਦੇ ਬਾਹਰ ਲਾਇਸੈਂਸੀ ਪਿਸਤੌਲ ਨਾਲ ਗੋਲੀਆਂ ਚਲਾਈਆਂ ਗਈਆਂ। ਇਸ ਮਾਮਲੇ ਵਿੱਚ ਪੁਲਿਸ ਨੇ ਕਾਂਗਰਸੀ ਆਗੂ ਇੰਦਰਪਾਲ ਸਿੰਘ ਜੰਡੂ ਸਮੇਤ 8 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਜੰਡੂ ਹਲਕਾ ਆਤਮਾ ਨਗਰ ਤੋਂ ਕਾਂਗਰਸੀ ਆਗੂ ਕਮਲਜੀਤ ਸਿੰਘ ਕੜਵਲ ਦੇ ਨਜ਼ਦੀਕੀ ਹਨ। ਪੁਲਿਸ ਨੇ ਇਸ ਮਾਮਲੇ 'ਚ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

 

ਇਹ ਵੀ ਪੜ੍ਹਾਈ: ਲੋਰੀਅਲ: ਕਾਸਮੈਟਿਕ ਕੰਪਨੀ ਲੋਰੀਅਲ ਖਿਲਾਫ 57 ਮੁਕੱਦਮੇ ਦਰਜ, ਘਾਤਕ ਰਸਾਇਣ ਦੀ ਵਰਤੋਂ ਕਰਨ ਦੇ ਦੋਸ਼  

ਦੋ ਗੁੱਟਾਂ ਵਿਚਕਾਰ ਹੋਈ ਹਿੰਸਕ ਝੜਪ ਤੋਂ ਬਾਅਦ ਅਦਾਲਤ ਦੇ ਚੌਗਿਰਦੇ ਵਿਚ ਵੀ ਹਫੜਾ-ਦਫੜੀ ਮੱਚ ਗਈ। ਇਸ ਝੜਪ ਵਿੱਚ ਦੋ ਵਿਅਕਤੀ ਜ਼ਖ਼ਮੀ ਹੋ ਗਏ, ਜਿਸ ਵਿੱਚ ਇੱਕ ਵਿਅਕਤੀ ਦੀ ਛਾਤੀ ਅਤੇ ਪਿੱਠ 'ਤੇ ਗੋਲੀ ਲੱਗੀ, ਜਦਕਿ ਦੂਜੇ ਦੇ ਹੱਥ 'ਤੇ ਸੱਟ ਲੱਗੀ। ਦੋਵੇਂ ਧਿਰਾਂ ਫਰਵਰੀ 2020 ਵਿੱਚ ਮਾਡਲ ਟਾਊਨ ਥਾਣੇ ਵਿੱਚ ਦਰਜ ਕੇਸ ਦੀ ਸੁਣਵਾਈ ਲਈ ਅਦਾਲਤ ਵਿੱਚ ਆਈਆਂ ਸਨ। ਅਦਾਲਤ ਦੇ ਪਿੱਛੇ ਵਾਲੀ ਗਲੀ ਵਿੱਚ ਦੋਵਾਂ ਧਿਰਾਂ ਵਿੱਚ ਲੜਾਈ ਹੋ ਗਈ। ਜਿਸ ਤੋਂ ਬਾਅਦ ਮਾਮਲਾ ਗੋਲੀਬਾਰੀ ਤੱਕ ਪਹੁੰਚ ਗਿਆ। ਜ਼ਖਮੀਆਂ ਦੀ ਪਛਾਣ ਜਸਪ੍ਰੀਤ ਸਿੰਘ ਉਰਫ ਸਾਹਿਲ ਅਤੇ ਹਿਮਾਂਸ਼ੂ ਵਜੋਂ ਹੋਈ ਹੈ।

ਇਹ ਵੀ ਪੜ੍ਹਾਈ: 157 ਕਿੱਲਿਆਂ ਦਾ ਮਾਲਕ ਨਿਕਲਿਆ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ 

ਗੋਲੀਬਾਰੀ ਤੋਂ ਬਾਅਦ 2 ਲੋਕਾਂ ਨੂੰ ਮੌਕੇ 'ਤੇ ਹੀ ਪੁਲਿਸ ਨੇ ਹਿਰਾਸਤ 'ਚ ਲੈ ਲਿਆ, ਜਦਕਿ ਬਾਕੀ ਭੱਜਣ 'ਚ ਕਾਮਯਾਬ ਹੋ ਗਏ। ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਪੁਲਿਸ ਨੇ ਮੌਕੇ ਤੋਂ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਹਨ। ਪੁਲfਸ ਨੇ ਇਸ ਮਾਮਲੇ ਵਿੱਚ ਮਨਜਿੰਦਰ ਭੱਲਾ ਉਰਫ਼ ਮਨੀ, ਗੁਰਚਰਨ ਸਿੰਘ ਉਰਫ਼ ਰਿੰਕੂ, ਮਸਤਾਨ ਉਰਫ਼ ਰੈਂਬੋ, ਦੀਪ ਉਰਫ਼ ਸੁਖਦੀਪ, ਲਵਦੀਪ ਅਤੇ ਸ਼ਮਸ਼ੇਰ ਸਿੰਘ ਉਰਫ਼ ਭੋਲਾ ਨੂੰ ਗ੍ਰਿਫ਼ਤਾਰ ਕੀਤਾ ਹੈ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement