
ਸਾਈਬਰ ਕ੍ਰਾਈਮ ਪੁਲਿਸ ਨੇ ਗਵਾਚੇ 100 ਤੋਂ ਵੱਧ ਮੋਬਾਈਲ ਕੀਤੇ ਅਸਲ ਮਾਲਕਾਂ ਦੇ ਹਵਾਲੇ
Amritsar News: ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਨਿਵੇਕਲੀ ਪਹਿਲਕਦਮੀ ਕਰਦੇ ਹੋਏ, ਲੋਕਾਂ ਦੇ 105 ਮੋਬਾਈਲ ਫੋਨਾਂ ਨੂੰ ਟਰੇਸ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਸਪੁਰਦ ਕੀਤੇ ਗਏ। ਜਾਣਕਾਰੀ ਮੁਤਾਬਿਕ ਗੁਰਪ੍ਰੀਤ ਸਿੰਘ ਭੁੱਲਰ, ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀਆਂ ਹਦਾਇਤਾਂ ਅਤੇ ਜਗਜੀਤ ਸਿੰਘ ਵਾਲੀਆ ਡੀ.ਸੀ.ਪੀ ਅੰਮ੍ਰਿਤਸਰ ਅਤੇ ਵਿਜੇ ਕੁਮਾਰ ਏ.ਸੀ.ਪੀ ਸਾਈਬਰ ਕ੍ਰਾਈਮ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਥਾਣਾ ਸਾਈਬਰ ਕ੍ਰਾਈਮ ਅੰਮ੍ਰਿਤਸਰ ਇੰਸਪੈਕਟਰ ਰਾਜਬੀਰ ਕੌਰ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਇਹ ਮੋਬਾਈਲ ਫ਼ੋਨ ਟਰੇਸ ਕੀਤੇ ਗਏ ਹਨ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਤਿੰਨਾਂ ਜ਼ੋਨਾਂ ਦੇ ਸਾਂਝ ਕੇਂਦਰਾਂ ਅਤੇ ਥਾਣਾ ਸਾਈਬਰ ਕ੍ਰਾਈਮ ਕੋਲ ਪਬਲਿਕ ਨੇ ਮੋਬਾਈਲ ਫ਼ੋਨ ਗੁੰਮ ਹੋਣ ਦੀਆਂ ਰਿਪੋਰਟਾਂ ਦਰਜ਼ ਕਾਰਵਾਈਆਂ ਗਈਆਂ ਸਨ। ਜਿਸ ਤੇ ਤਕਨੀਕੀ ਢੰਗ ਨਾਲ ਕਾਰਵਾਈ ਕਰਦੇ ਹੋਏ ਥਾਣਾ ਸਾਈਬਰ ਕ੍ਰਾਈਮ ਅਮ੍ਰਿਤਸਰ ਸਿਟੀ ਵੱਲੋਂ ਕੁੱਲ 105 ਮੋਬਾਈਲ ਫ਼ੋਨ ਜਿੰਨਾ ਨੂੰ ਦੂਸਰੀਆਂ ਸਟੇਟਾਂ ਬਿਹਾਰ ਅਤੇ ਯੂ.ਪੀ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਤੋਂ ਭਾਲ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤੇ।
ਪੁਲਿਸ ਅਧਿਕਾਰੀਆਂ ਨੇ ਪਬਲਿਕ ਨੂੰ ਅਪੀਲ ਕੀਤੀ ਹੈ ਕਿ ਜਦੋਂ ਕਿਸੇ ਦਾ ਮੋਬਾਈਲ ਫ਼ੋਨ ਗੁੰਮ ਹੋ ਜਾਂਦਾ ਹੈ ਤਾਂ ਤੁਰੰਤ ਨੇੜਲੇ ਥਾਣੇ ਵਿੱਚ ਬਣੇ ਸਾਂਝ ਕੇਂਦਰ ਜਾਂ Central Equipment Identity Register (CEIR) ਸੈਟ੍ਰਰਲਾਈਜ਼ ਪੋਰਟਲ ਹੈ, ਜੋ ਗੁੰਮ ਮੋਬਾਈਲ ਫੋਨਾਂ ਨੂੰ ਟਰੇਸ ਕਰਨ ਵਿੱਚ ਮੈਨੇਜ਼ ਕਰਦਾ ਹੈ ਤਾਂ ਜੋ ਮੋਬਾਈਲ ਮਿਸਿੰਗ ਰਿਪੋਰਟ ਦਰਜ਼ ਕਰਵਾਈ ਜਾਵੇ ਤਾਂ ਜੋ ਮੋਬਾਈਲ ਫ਼ੋਨ ਨੂੰ ਕੋਈ ਸ਼ਰਾਰਤੀ ਅਨਸਰ ਮਿਸਯੂਜ਼ ਨਾ ਕਰ ਸਕੇ।
ਜੇਕਰ ਕਿਸੇ ਨੂੰ ਗੁੰਮ ਹੋਇਆ ਮੋਬਾਈਲ ਫ਼ੋਨ ਮਿਲਦਾ ਹੈ ਤਾਂ ਉਸਨੂੰ ਪੁਲਿਸ ਨੂੰ ਦਿੱਤਾ ਜਾਵੇ ਤਾਂ ਜੋ ਇਸ ਮੋਬਾਈਲ ਫ਼ੋਨ ਨੂੰ ਉਸਦੇ ਅਸਲ ਮਾਲਕ ਨੂੰ ਵਾਪਸ ਕੀਤਾ ਜਾ ਸਕੇ। ਡਿਜੀਟਲ ਟਰਾਂਜ਼ੇਸ਼ਨਾਂ, ਕਿਸੇ ਤਰ੍ਹਾਂ ਦੀ ਐਪ, ਵੈੱਬਸਾਈਟਾਂ ਲਿੰਕਾਂ ਨੂੰ ਓਪਰੇਟ ਕਰਨ ਸਮੇਂ ਸੁਚੇਤ ਹੋ ਕੇ ਕੰਮ ਕੀਤਾ ਜਾਵੇ ਅਤੇ ਆਪਣਾ ਓ.ਟੀ.ਪੀ ਕਿਸੇ ਵੀ ਸੂਰਤ ਵਿੱਚ ਕਿਸੇ ਅਜਨਬੀ ਨਾਲ ਕਦੇ ਵੀ ਸਾਂਝਾਂ ਨਾ ਕੀਤਾ ਜਾਵੇ।