ਸਿੱਧੂ ਮੂਸੇਵਾਲਾ ਦੇ ਜੀਵਨ 'ਤੇ ਕਿਤਾਬ ਲਿਖਣ ਵਾਲੇ ਮਨਜਿੰਦਰ ਮਾਖਾ ਦੇ ਘਰ ਪੁਲਿਸ ਦੀ ਛਾਪੇਮਾਰੀ
Published : Feb 8, 2025, 9:42 pm IST
Updated : Feb 8, 2025, 9:42 pm IST
SHARE ARTICLE
Police raid the house of Manjinder Makha, who wrote a book on the life of Sidhu Moosewala
Police raid the house of Manjinder Makha, who wrote a book on the life of Sidhu Moosewala

ਸੈਸ਼ਨ ਕੋਰਟ ਵਲੋਂ ਅਗਾਊਂ ਜ਼ਮਾਨਤ ਰੱਦ ਕਰਨ ਤੋਂ ਬਾਅਦ ਪੁਲਿਸ ਨੇ ਕੀਤੀ ਕਾਰਵਾਈ

ਮਾਨਸਾ : ਪਿੰਡ ਮਾਖਾ ਵਿਖੇ ਸਥਿਤ ਲੇਖਕ ਮਨਜਿੰਦਰ ਮਾਖਾ ਦੇ ਘਰ ਪੁਲਿਸ ਨੇ ਸਨਿਚਰਵਾਰ ਰਾਤ ਛਾਪੇਮਾਰੀ ਕੀਤੀ। ਮਨਜਿੰਦਰ ਮਾਖਾ ਨੇ 2022 ’ਚ ਮਾਰੇ ਗਏ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ, ਜਿਸ ਨੂੰ ਸਿੱਧੂ ਮੂਸੇਵਾਲਾ ਵਜੋਂ ਵੀ ਜਾਣਿਆ ਜਾਂਦਾ ਹੈ, ਬਾਰੇ ਹਾਲ ਹੀ ਇਕ ਕਿਤਾਬ ਲਿਖੀ ਸੀ। ਪਿਛਲੇ ਸਾਲ 7 ਦਸੰਬਰ ਨੂੰ ਮਾਨਸਾ ਪੁਲਿਸ ਨੇ ਗਾਇਕ ਦੇ ਪਿਤਾ ਬਲਕੌਰ ਸਿੰਘ ਦੀ ਸ਼ਿਕਾਇਤ ’ਤੇ ਲੇਖਕ ਵਿਰੁਧ ਕੇਸ ਦਰਜ ਕੀਤਾ ਸੀ ਕਿ ਇਹ ਕਿਤਾਬ ‘ਬੇਬੁਨਿਆਦ ਬਦਨਾਮੀ ਦੇ ਦੋਸ਼ਾਂ’ ’ਤੇ ਅਧਾਰਤ ਹੈ। ਸ਼ੁਕਰਵਾਰ ਨੂੰ ਹੀ ਮਾਨਸਾ ਦੀ ਇਕ ਅਦਾਲਤ ਨੇ ਮਨਜਿੰਦਰ ਮਾਖਾ ਦੀ ਅਗਾਊਂ ਜ਼ਮਾਨਤ ਅਰਜ਼ੀ ਖਾਰਜ ਕਰ ਦਿਤੀ ਸੀ।
ਜ਼ਿਲ੍ਹਾ ਤੇ ਸੈਸ਼ਨ ਜੱਜ ਐਚ.ਐਸ. ਗਰੇਵਾਲ ਦੀ ਅਦਾਲਤ ਨੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਾਖਾ ਵਲੋਂ ਦਾਇਰ ਅਗਾਊਂ ਜ਼ਮਾਨਤ ਅਰਜ਼ੀ ਖਾਰਜ ਕਰ ਦਿਤੀ ।
ਮਨਜਿੰਦਰ ਸਿੰਘ, ਜਿਸ ਨੂੰ ਮਨਜਿੰਦਰ ਮਾਖਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਦਾ ਦਾਅਵਾ ਹੈ ਕਿ ਉਹ ਗਾਇਕ ਦਾ ਕਰੀਬੀ ਦੋਸਤ ਸੀ ਅਤੇ ਉਸ ਨੇ ਕਿਤਾਬ ਲਿਖੀ: ‘ਲੀਜੈਂਡ ਦੀ ਮੌਤ ਦਾ ਅਸਲ ਕਾਰਨ’। ਗਾਇਕ ਦੇ ਮਾਪਿਆਂ ਨੇ ਕਿਤਾਬ ਦੀ ਸਮੱਗਰੀ ਦੀ ਨਿੰਦਾ ਕੀਤੀ ਅਤੇ ਬਲਕੌਰ ਨੇ ਮਾਨਸਾ ਦੇ ਸੀਨੀਅਰ ਪੁਲਿਸ ਸੁਪਰਡੈਂਟ ਨੂੰ ਮਾਖਾ ਵਿਰੁਧ ਸ਼ਿਕਾਇਤ ਸੌਂਪੀ, ਜਿਸ ’ਚ ਦੋਸ਼ ਲਾਇਆ ਗਿਆ ਕਿ ਉਸ ਨੇ ‘ਬੇਬੁਨਿਆਦ ਬਦਨਾਮੀ ਦੇ ਦੋਸ਼ਾਂ’ ’ਤੇ ਅਧਾਰਤ ਇਕ ਕਿਤਾਬ ਪ੍ਰਕਾਸ਼ਤ ਕੀਤੀ ਸੀ ਅਤੇ ਅੱਗੇ ਸੋਸ਼ਲ ਮੀਡੀਆ ਮੰਚਾਂ ’ਤੇ ਅਪਮਾਨਜਨਕ ਸਮੱਗਰੀ ਜਾਰੀ ਕੀਤੀ ਸੀ।
ਇਸ ਤੋਂ ਬਾਅਦ ਮਾਨਸਾ ਸਦਰ ਥਾਣੇ ਵਿਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 451 (ਅਣਅਧਿਕਾਰਤ ਤੌਰ ’ਤੇ ਘੁਸਪੈਠ), 406 (ਭਰੋਸੇ ਦੀ ਉਲੰਘਣਾ) ਅਤੇ 390 (ਲੁੱਟ) ਅਤੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 356 (3) (ਲਿਖਤੀ ਜਾਂ ਚਿੱਤਰਕਾਰੀ ਮਾਧਿਅਮ ਰਾਹੀਂ ਮਾਣਹਾਨੀ) ਤਹਿਤ ਕੇਸ ਦਰਜ ਕੀਤਾ ਗਿਆ ਸੀ।
29 ਮਈ, 2022 ਨੂੰ ਛੇ ਸ਼ੂਟਰਾਂ ਨੇ ਮੂਸੇ ਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਸੀ ਜਦੋਂ ਉਹ ਅਪਣੇ ਦੋ ਦੋਸਤਾਂ ਨਾਲ ਅਪਣੀ ਗੱਡੀ ’ਚ ਗਾਇਕ ਦੇ ਜੱਦੀ ਪਿੰਡ ਮੂਸਾ ਤੋਂ 10 ਕਿਲੋਮੀਟਰ ਦੂਰ ਮਾਨਸਾ ਦੇ ਜਵਾਹਰਕੇ ਪਿੰਡ ਜਾ ਰਿਹਾ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement