
ਚੰਡੀਗੜ੍ਹ : ਕੌਮਾਂਤਰੀ ਮਹਿਲਾ ਦਿਵਸ ਮੌਕੇ ਪੰਜਾਬ ਰਾਜ ਸਮਾਜ ਭਲਾਈ ਬੋਰਡ ਦੇ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ 'ਚ ਦਫ਼ਤਰ ਦੇ ਸਬੰਧਤ ਅਮਲੇ...
ਚੰਡੀਗੜ੍ਹ : ਕੌਮਾਂਤਰੀ ਮਹਿਲਾ ਦਿਵਸ ਮੌਕੇ ਪੰਜਾਬ ਰਾਜ ਸਮਾਜ ਭਲਾਈ ਬੋਰਡ ਦੇ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ 'ਚ ਦਫ਼ਤਰ ਦੇ ਸਬੰਧਤ ਅਮਲੇ ਵੱਲੋਂ ਸਰਗਰਮ ਹਿੱਸੇਦਾਰੀ ਪਾਉਂਦਿਆਂ ਸਵੱਛ ਭਾਰਤ ਅਭਿਆਨ ਦਾ ਆਯੋਜਨ ਕੀਤਾ ਗਿਆ। ਗੁਰਸ਼ਰਨ ਕੌਰ ਦੇ ਭਾਸ਼ਣ ਨਾਲ ਇਸ ਮੁਹਿੰਮ ਦੀ ਸ਼ੁਰੂਆਤ ਹੋਈ। ਬਾਅਦ 'ਚ ਦਫ਼ਤਰ ਦੇ ਸਾਰੇ ਸਟਾਫ਼ ਨੇ ਸਫ਼ਾਈ ਰੱਖਣ ਦੀ ਸਹੁੰ ਖਾਧੀ ਅਤੇ ਦਫ਼ਤਰ ਨੂੰ ਸਾਫ਼-ਸੁਥਰਾ ਰੱਖਣ ਦੇ ਮੰਤਵ ਨਾਲ ਇੱਕ ਸਫ਼ਾਈ ਮੁਹਿੰਮ ਵੀ ਚਲਾਈ ਗਈ। ਚੇਅਰਪਰਸਨ ਨੇ ਸਟਾਫ਼ ਵੱਲੋਂ ਕੀਤੇ ਸਫ਼ਾਈ ਕਾਰਜਾਂ ਦੀ ਸ਼ਲਾਘਾ ਕੀਤੀ।
Cleanliness drive organized by Punjab State Social Welfare Board-1
ਵਾਤਾਵਰਣ ਨੂੰ ਪ੍ਰਦੂਸ਼ਨ ਮੁਕਤ ਰੱਖਣ ਹਿੱਤ ਬੂਟੇ ਲਗਾਏ : ਗੁਰਸ਼ਰਨ ਕੌਰ ਨੇ ਆਪਣੇ ਦਫ਼ਤਰ ਦੇ ਨੇੜੇ ਬੂਟੇ ਵੀ ਲਗਾਏ। ਉਨ੍ਹਾਂ ਦੱਸਿਆ ਕਿ ਦੁਨੀਆਂ ਅੱਜ ਵਾਤਾਵਰਣ ਸਮੱਸਿਆਵਾਂ, ਆਲਮੀ ਤਪਸ਼, ਘੱਟ ਰਹੀ ਓਜ਼ੋਨ ਪਰਤ ਅਤੇ ਪ੍ਰਦੂਸ਼ਨ ਵਰਗੇ ਕਈ ਭਖਦੇ ਮਸਲਿਆਂ ਦਾ ਸਾਹਮਣਾ ਕਰ ਰਹੀ ਹੈ ਅਤੇ ਇਨ੍ਹਾਂ ਮਸਲਿਆਂ ਨਾਲ ਨਜਿੱਠਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰੁੱਖ ਵਾਤਵਰਣ ਦੀ ਸ਼ੁੱਧਤਾ ਅਤੇ ਖੂਬਸੂਰਤੀ ਦਾ ਪ੍ਰਮੁੱਖ ਸੋਮਾ ਹਨ ਕਿਉਂ ਜੋ ਇਹ ਕਾਰਬਨ ਡਾਈਅਕਸਾਈਡ ਲੈਂਦੇ ਹਨ ਅਤੇ ਸਾਫ਼-ਸੁਥਰੀ ਆਕਸੀਜ਼ਨ ਛੱਡਦੇ ਹਨ, ਤਾਪਮਾਨ ਘਟਾਉਂਦੇ ਹਨ ਅਤੇ ਜਿਸਮਾਨੀ ਤੇ ਮਨਵਿਗਿਆਨਕ ਦੋਵੇਂ ਤਰੀਕਿਆਂ ਨਾਲ ਮਨੁੱਖ 'ਤੇ ਚੰਗਾ ਅਸਰ ਪਾਉਂਦੇ ਹਨ।
Cleanliness drive organized by Punjab State Social Welfare Board-2
ਚੇਅਰਪਰਸਨ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਦਾ ਹਿੱਸਾ ਬਣ ਕੇ ਮੁਹਿੰਮ ਨੂੰ ਕਾਮਯਾਬ ਕਰਨ ਵਿੱਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਸ੍ਰੀਮਤੀ ਰੰਧਾਵਾ ਨੇ ਸਫ਼ਾਈ ਸੇਵਕਾ ਸਵਿਤਾ ਨੂੰ ਉਨ੍ਹਾਂ ਦੇ ਚੰਗੇ ਸਫ਼ਾਈ ਕਾਰਜਾਂ ਲਈ ਇੱਕ ਮੋਮੈਂਟੋ ਦੇ ਕੇ ਸਨਮਾਨਿਤ ਵੀ ਕੀਤਾ।