ਜੰਮ ਗ੍ਰੇਨੇਡ ਹਮਲੇ ਤੋਂ ਬਾਅਦ ਪੂਰੇ ਪੰਜਾਬ ‘ਚ ਹਾਈ ਅਲਰਟ, ਸੁਰੱਖਿਆ ਵਧਾਈ
Published : Mar 8, 2019, 2:03 pm IST
Updated : Mar 8, 2019, 2:03 pm IST
SHARE ARTICLE
Punjab Police
Punjab Police

ਪੰਜਾਬ  ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਨੇ ਜੰਮੂ ਬੱਸ ਸਟੈਂਡ ‘ਤੇ ਹੋਏ ਗ੍ਰੇਨੇਡ ਹਮਲੇ ਤੋਂ ਬਾਅਦ ਸਰਹੱਦੀ ਜਿਲ੍ਹੇ ਪਠਾਨਕੋਟ ਅਤੇ ਆਸਪਾਸ ਦੀ ਸੁਰੱਖਿਆ...

ਚੰਡੀਗੜ :  ਪੰਜਾਬ  ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਨੇ ਜੰਮੂ ਬੱਸ ਸਟੈਂਡ ‘ਤੇ ਹੋਏ ਗ੍ਰੇਨੇਡ ਹਮਲੇ ਤੋਂ ਬਾਅਦ ਸਰਹੱਦੀ ਜਿਲ੍ਹੇ ਪਠਾਨਕੋਟ ਅਤੇ ਆਸਪਾਸ ਦੀ ਸੁਰੱਖਿਆ ਸਖ਼ਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਘਟਨਾ ਤੋਂ ਤੁਰੰਤ ਬਾਅਦ ਪੰਜਾਬ ਪੁਲਿਸ  ਦੇ ਸੀਨੀਅਰ ਅਧਿਕਾਰੀਆਂ ਨੇ ਪਠਾਨਕੋਟ ਪੁਲਿਸ ਦੇ ਅਧਿਕਾਰੀਆਂ ਨਾਲ ਸੰਪਰਕ ਕਰ ਪਠਾਨਕੋਟ ਬੱਸ ਅੱਡੇ ਅਤੇ ਆਸਪਾਸ ਸੁਰੱਖਿਆ ਸਖਤ ਕਰਨ ਦੇ ਨਿਰਦੇਸ਼ ਦਿੱਤੇ। ਉੱਧਰ, ਮੁੱਖ ਮੰਤਰੀ ਨੇ ਇਸ ਹਮਲੇ ਦੀ ਸਖ਼ਤ ਨਿੰਦਿਆ ਕਰਦੇ ਹੋਏ ਇਸਨੂੰ ਕਾਇਰਾਨਾ ਹਰਕੱਤ ਕਰਾਰ ਦਿੱਤਾ ਹੈ।

Jammu Bus Stand Jammu Bus Stand

ਜੰਮੂ ਬਸ ਸਟੈਂਡ ਉੱਤੇ ਪੰਜਾਬ ਰੋਡਵੇਜ ਦੀ ਬੱਸ ਨਜਦੀਕ ਹੋਏ ਗ੍ਰੇਨੇਡ ਹਮਲੇ ਦੇ ਤੁਰੰਤ ਬਾਅਦ ਪੰਜਾਬ ਪੁਲਿਸ ਨੇ ਪਠਾਨਕੋਟ ਪੁਲਿਸ ਅਧਿਕਾਰੀਆਂ ਨੂੰ ਸੁਰੱਖਿਆ ਸਖ਼ਤ ਕਰਨ  ਦੇ ਹੁਕਮ ਦਿੱਤੇ। ਅਧਿਕਾਰੀਆਂ ਨੇ ਪਠਾਨਕੋਟ ਬੱਸ ਸਟੈਂਡ ਤੋਂ ਇਲਾਵਾ ਜਨਤਕ ਅਤੇ ਸਮਾਜਿਕ ਰੂਪ ਨਾਲ ਮਹੱਤਵਪੂਰਨ ਥਾਵਾਂ ‘ਤੇ ਸੁਰੱਖਿਆ ਦੇ ਨਿਰਦੇਸ਼ ਦਿੱਤੇ ਹਨ। ਦੱਸ ਦਈਏ ਕਿ 2 ਜਨਵਰੀ  2016 ਨੂੰ ਪਠਾਨਕੋਟ ਏਅਰਬੇਸ ਉੱਤੇ ਅਤਿਵਾਦੀ ਹਮਲੇ ਵਿਚ ਪੰਜ ਜਵਾਨ ਸ਼ਹੀਦ ਹੋਏ ਸਨ। ਇਹ ਹਮਲਾ ਜੈਸ਼-ਏ-ਮੁਹੰਮਦ ਨੇ ਕੀਤਾ ਸੀ। ਭਾਰਤ ਨੇ ਇਸ ਹਮਲੇ ਦੇ ਸਬੂਤ ਪਾਕਿਸਤਾਨ ਨੂੰ ਦਿੱਤੇ ਸਨ ਲੇਕਿਨ ਕੋਈ ਕਾਰਵਾਈ ਨਹੀਂ ਹੋਈ ਸੀ।

Punjabi In High Alert Punjabi In High Alert

ਉੱਧਰ,  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਨੇ ਹਮਲੇ ਦੀ ਸਖ਼ਤ ਨਿੰਦਿਆ ਕਰਦੇ ਹੋਏ ਪੀੜਤ ਪਰਵਾਰਾਂ  ਦੀ ਹਰ ਸੰਭਵ ਮੱਦਦ ਪਹੁੰਚਾਉਣ ਲਈ ਮੁੱਖ ਸਕੱਤਰ ਅਤੇ ਡੀ.ਜੀ.ਪੀ.  ਨੂੰ ਜੰਮੂ-ਕਸ਼ਮੀਰ ਦੇ ਅਧਿਕਾਰੀਆਂ ਦੇ ਨਾਲ ਤਾਲਮੇਲ ਬਣਾਏ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਹਮਲੇ ਵਿਚ ਇੱਕ ਵਿਅਕਤੀ ਦੀ ਮੌਤ ਜਦੋਂ ਕਿ 33 ਲੋਕ ਜਖ਼ਮੀ ਹੋਏ ਹਨ।  ਮੁੱਖ ਮੰਤਰੀ  ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਦੱਸਿਆ ਕਿ ਪੰਜਾਬ ਨਾਲ ਸਬੰਧਤ ਜਖ਼ਮੀ ਵਿਅਕਤੀ ਦਾ ਨਾਮ ਹਰਜੀਤ ਸਿੰਘ  ਪੁੱਤ ਜਗੀਰ ਸਿੰਘ  ਨਿਵਾਸੀ ਪਿੰਡ ਰਾਏ ਚੱਕ ਡੇਰਿਆ ਬਾਬਾ ਨਾਨਕ ਜਿਲਾ ਪੁਲਿਸ ਬਟਾਲਾ ਨਾਲ ਸਬੰਧਤ ਹੈ। ਉਸਦੀ ਸੱਜੇ ਪੈਰ ਵਿੱਚ ਕਾਫ਼ੀ ਸੱਟਾਂ ਆਈਆਂ ਹਨ।

Curfew relief for whole day in JammuJammu

ਮੁੱਖ ਮੰਤਰੀ ਨੇ ਉਨ੍ਹਾਂ ਨੂੰ ਹਰਜੀਤ  ਦੇ ਨਾਲ ਸੰਪਰਕ ਬਣਾਉਣ ਅਤੇ ਇਲਾਜ ਵਿੱਚ ਹਰਸੰਭਵ ਮਦਦ  ਦੇ ਨਿਰਦੇਸ਼ ਦਿੱਤੇ ਹਨ। ਗ੍ਰੇਨੇਡ ਹਮਲੇ ਦੀ ਨਿੰਦਿਆ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਘਾਟੀ ਵਿੱਚ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਲਈ ਅਤਿਵਾਦੀਆਂ ਦੀ ਕੋਸ਼ਿਸ਼ ਨਿੰਦਣਯੋਗ ਹੈ ਅਤੇ ਇਸਦੇ ਖਿਲਾਫ ਸਾਰਿਆਂ ਨੂੰ ਇੱਕਜੁਟ ਹੋਕੇ ਲੜਾਈ ਲੜਨੀ ਹੋਵੇਗੀ। ਕੈਪਟਨ ਨੇ ਕਿਹਾ ਕਿ ਅਤਿਵਾਦੀਆਂ ਨੂੰ ਅਜਿਹੇ ਘਿਨੌਨੇ ਇਰਾਦੇ ਵਿਚ ਸਫਲ ਹੋਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਮੁੱਖ ਮੰਤਰੀ ਨੇ ਹਮਲੇ ਵਿਚ ਮਾਰੇ ਗਏ ਉਤਰਾਖੰਡ  ਦੇ ਹਰਦੁਆਰ ਨਿਵਾਸੀ ਮੋਹੰਮਦ  ਸ਼ਾਰਿਕ  ਦੇ ਪਰਵਾਰ ਵਾਲਿਆਂ ਨਾਲ ਦੁੱਖ ਸਾਝਾ ਕੀਤਾ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement