
ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਅਜਿਹਾ ਸੰਸਥਾਗਤ ਮੰਚ ਬਣਾਉਣ 'ਤੇ ਜ਼ੋਰ ਦਿੱਤਾ, ਜਿੱਥੇ ਅਕੈਡਮੀਆ...
ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਅਜਿਹਾ ਸੰਸਥਾਗਤ ਮੰਚ ਬਣਾਉਣ 'ਤੇ ਜ਼ੋਰ ਦਿੱਤਾ, ਜਿੱਥੇ ਅਕੈਡਮੀਆ, ਖੋਜ ਤੇ ਵਿਕਾਸ ਸੰਸਥਾਵਾਂ, ਉਦਯੋਗ, ਨਿਵੇਸ਼ਕ ਤੇ ਇਨੋਵੇਟਰ ਸਾਂਝੇ ਤੌਰ 'ਤੇ ਆਪਣੇ ਅਤੇ ਸਮਾਜ ਲਈ ਨਿਰੰਤਰਤਾ ਨਾਲ ਸਾਕਾਰਾਤਮਕ ਕਾਰਜ ਕਰ ਸਕਣ। ਬਦਨੌਰ ਆਈ.ਐਸ.ਬੀ. ਮੋਹਾਲੀ ਵਿਖੇ ਨਵੀਨਤਾ 'ਤੇ ਆਧਾਰਿਤ ਚੰਡੀਗੜ੍ਹ ਦੇ ਵਿਕਾਸ ਨਾਲ ਸਬੰਧਤ ਹੋਈ ਇੱਕ ਵਰਕਸ਼ਾਪ ਮੌਕੇ ਬੋਲ ਰਹੇ ਸਨ।
VP Badnore-1
ਰਾਜਪਾਲ ਨੇ ਕਿਹਾ ਕਿ ਅਜਿਹਾ ਸੰਸਥਾਗਤ ਮੰਚ ਲੋੜੀਂਦਾ ਹੈ ਜੋ ਕਿ ਸੰਸਥਾਵਾਂ ਦੇ ਉਦਯੋਗਾਂ ਨਾਲ ਸਾਂਝੇ ਉੱਦਮ ਚਲਾਉਣ ਲਤੇ ਪ੍ਰਫੁੱਲਿਤ ਕਰਨ, ਨਵੇਂ ਇਨੋਵੇਟਰਜ਼ ਤੇ ਉੱਦਮੀਆਂ ਨੂੰ ਮੰਚ ਪ੍ਰਦਾਨ ਕਰਨ ਲਈ ਮਦਦਗਾਰ ਸਾਬਤ ਹੋÎਣ। ਇਸ ਨਾਲ ਖੇਤਰ ਦੇ ਵਿਕਾਸ ਨੂੰ ਹੁਲਾਰਾ ਮਿਲੇਗਾ। ਬਦਨੌਰ ਨੇ ਕਿਹਾ ਕਿ ਨਵੀਨੀਕਰਨ ਆਧਾਰਿਤ ਵਿਕਾਸ ਦੀ ਲਹਿਰ ਜੋ ਪੂਰੀ ਦੁਨੀਆਂ ਵਿੱਚ ਪਸਰੀ ਹੋਈ , ਨਾਲ ਚੰਡੀਗੜ੍ਹ ਖੇਤਰ ਦੇ ਵਿਕਾਸ ਨੂੰ ਭਰਪੂਰ ਹੁਲਾਰਾ ਕਰੇਗਾ। ਇਨ੍ਹਾਂ ਨਵੀਆਂ ਖੋਜਾਂ ਤੇ ਉਪਰਾਲਿਆਂ ਨਾਲ ਪੁਰਾਣੇ ਢਾਂਚੇ ਨੂੰ ਨਵੀਂ ਗਤੀ ਮਿਲੇਗੀ। ਉਨ੍ਹਾਂ ਦੱਸਿਆ ਕਿ ਨਰਿੰਦਰ ਮੋਦੀ ਖ਼ੁਦ ਭਾਰਤ ਨੂੰ 10 ਟ੍ਰਿਲੀਅਨ ਦਾ ਅਰਥਚਾਰਾ ਬਣਾਉਣ ਲਈ ਅਣਗਿਣਤ ਉਪਰਾਲੇ ਕਰ ਰਹੇ ਹਨ।
VP Badnore-2
ਰਾਜਪਾਲ ਨੇ ਕਿਹਾ ਕਿ ਹੁਣ ਜਦੋਂ ਭਾਰਤ ਦੁਨੀਆਂ ਦੇ ਤੀਜੇ ਵੱਡੇ ਸਟਾਰਟਅੱਪ ਈਕੋ ਸਿਸਟਮ ਵਜੋਂ ਉੱਭਰ ਰਿਹਾ ਹੈ, ਚੰਡੀਗੜ੍ਹ ਖੇਤਰ ਕੋਲ ਅਜਿਹਾ ਬਹੁਤ ਕੁਝ ਹੈ ਜੋ ਐਸਾ ਢੁਕਵਾਂ ਈਕੋ ਸਿਸਟਮ ਸਿਰਜਣ ਲਈ ਅਹਿਮ ਭੂਮਿਕਾ ਨਿਭਾ ਸਕਦਾ ਹੈ। ਚੰਡੀਗੜ੍ਹ ਖੇਤਰ ਨੂੰ ਪ੍ਰਮੁੱਖ ਅਦਾਰਿਆਂ, ਯੋਜਨਾਬੱਧ ਤਰੀਕੇ ਨਾਲ ਉਸਾਰਿਆ ਸ਼ਹਿਰ, ਚੰਗੇ ਪੱਧਰ ਦੀ ਜਿੰਦਗੀ ਪ੍ਰਦਾਨ ਕਰਨ ਵਾਲਾ ਸ਼ਹਿਰ ਕਹਿ ਕੇ ਇਸ ਦੀਆਂ ਵਿਸ਼ੇਸ਼ਤਾਵਾਂ ਗਿਣਾਉਂਦਿਆਂ ਉਨ੍ਹਾਂ ਕਿਹਾ ਇਹ ਖੇਤਰ ਤਕਨੀਕੀ ਆਧਾਰ 'ਤੇ ਵਿਕਾਸ ਕਰਨ ਦੀ ਅਥਾਹ ਸਮਰੱਥਾ ਰੱਖਦਾ ਹੈ। ਚੰਡੀਗੜ੍ਹ ਪ੍ਰਸ਼ਾਸਨ ਬਹੁਤ ਜਲਦ ਖ਼ੁਰਾਕ, ਖੇਤੀਬਾੜੀ ਤੇ ਲਾਈਫ ਸਾਇੰਸਿਸ 'ਤੇ ਕੇਂਦਰਤ ਕਈ ਸਟਾਰਟਅੱਪਸ ਤੇ ਉੱਦਮਾਂ ਨੂੰ ਪ੍ਰਫੁੱਲਿਤ ਕਰਨ ਅਹਿਕ ਕਦਮ ਚੁੱਕੇਗਾ।