ਆਓ, ਮਹਾਰਾਣਾ ਪ੍ਰਤਾਪ ਦੀਆਂ ਵੀਰ ਗਾਥਾਵਾਂ ਤੋਂ ਕੁਝ ਸਿੱਖੀਏ : ਵੀਪੀ ਸਿੰਘ ਬਦਨੌਰ
Published : Dec 8, 2018, 8:51 pm IST
Updated : Dec 8, 2018, 8:51 pm IST
SHARE ARTICLE
V.P. Badnore
V.P. Badnore

ਅਪਣੇ ਸਾਮਰਾਜ ਦੀ ਆਜ਼ਾਦੀ ਨੂੰ ਬਚਾਉਣ ਹਿੱਤ ਮਹਾਰਾਣਾ ਪ੍ਰਤਾਪ ਵਲੋਂ ਦਿਤਾ ਬਹਾਦਰੀ ਭਰਿਆ ਬਲੀਦਾਨ ਹਾਲੇ ਵੀ ਪ੍ਰਸੰਗਿਕ...

ਚੰਡੀਗੜ੍ਹ (ਸਸਸ) : ਅਪਣੇ ਸਾਮਰਾਜ ਦੀ ਆਜ਼ਾਦੀ ਨੂੰ ਬਚਾਉਣ ਹਿੱਤ ਮਹਾਰਾਣਾ ਪ੍ਰਤਾਪ ਵਲੋਂ ਦਿਤਾ ਬਹਾਦਰੀ ਭਰਿਆ ਬਲੀਦਾਨ ਹਾਲੇ ਵੀ ਪ੍ਰਸੰਗਿਕ ਹੈ, ਅਤੇ ਸਾਨੂੰ ਇਨ੍ਹਾਂ ਵੀਰ ਗਾਥਾਵਾਂ ਤੋਂ ਸਬਕ ਲੈਣ ਦੀ ਲੋੜ ਹੈ। ਇਹ ਪ੍ਰਗਟਾਵਾ ਚੰਡੀਗੜ੍ਹ ਲੇਕ ਕਲੱਬ ਵਿਖੇ ਆਯੋਜਤ ਕੀਤੇ ਗਏ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਦੂਜੇ ਦਿਨ * ਗੁਰੀਲਾ ਕੰਪੇਨ ਆਫ ਮਹਾਰਾਣਾ ਪ੍ਰਤਾਪ ਸਿੰਘ* ਨਾਂ ਦੇ ਵਿਸ਼ੇ ਉਤੇ ਕਰਵਾਈ ਇਕ ਵਿਚਾਰ ਚਰਚਾ ਵਿਚ ਭਾਗ ਲੈਂਦਿਆਂ, ਪੰਜਾਬ ਦੇ ਰਾਜਪਾਲ ਸ੍ਰੀ ਵੀਪੀ ਸਿੰਘ ਬਦਨੌਰ ਵਲੋਂ ਕੀਤਾ ਗਿਆ। 

ਕਿਉਂ ਜੋ ਅੱਜ ਦੀ ਵਿਚਾਰ ਚਰਚਾ ਦਾ ਵਿਸ਼ਾ * ਗੁਰੀਲਾ ਕੰਪੇਨ ਆਫ ਮਹਾਰਾਣਾ ਪ੍ਰਤਾਪ ਸਿੰਘ* ਸੀ ਇਸ ਲਈ ਰਾਜਪਾਲ ਸ੍ਰੀ ਬਦਨੌਰ ਨੇ ਹਲਦੀਘਾਟੀ ਦੀਆਂ ਲੜਾਈਆਂ,ਜੰਗਾਂ ਅਤੇ ਮੇਵਾੜ ਤੇ ਮੁਗਲਾਂ ਵਿਚਕਾਰ ਹੋਈਆਂ ਝੜਪਾਂ ਦਾ ਵੀ ਜ਼ਿਕਰ ਕੀਤਾ। ਇਸ ਵਿਚਾਰ ਚਰਚਾ ਤੋਂ ਪਹਿਲਾਂ ਰਾਜਪਾਲ ਨੇ ਰੀਮਾ ਹੂਜਾ ਵਲੋਂ ਲਿਖੀ ਕਿਤਾਬ *ਦ ਇਨਵਿਜ਼ੀਵਲ ਵਾਰੀਅਰ* ਵੀ ਰਿਲੀਜ਼ ਕੀਤੀ। ਇਸ ਮੌਕੇ ਮੇਜਰ ਜਨਰਲ ਰਣਧੀਰ ਸਿੰਘ(ਸੇਵਾ ਮੁਕਤ)ਅਤੇ ਰਾਜਸਥਾਨ ਯੂਨੀਵਰਸਿਟੀ ਦੇ ਇਤਿਹਾਸ ਤੇ ਭਾਰਤੀ ਸਭਿਆਚਾਰ ਵਿਭਾਗ ਵਿਚ ਇਤਿਹਾਸ ਦੇ ਅਸਿਸਟੈਂਟ ਪ੍ਰੋਫੈਸਰ ਡਾ8 ਅਭਿਮਨਿਊ ਵੀ ਪੈਨਲਿਸਟਾਂ ਵਿਚ ਹਾਜ਼ਰ ਸਨ। 

ਸ੍ਰੀ ਬਦਨੌਰ, ਜੋ ਖੁ਼ਦ ਰਾਜਸਥਾਨ ਦੇ ਜੰਮਪਲ ਹਨ, ਨੇ ਮੇਵਾੜ ਦੇ ਮਹਾਨ ਰਾਜਪੂਤ ਸ਼ਾਸਕ ਪ੍ਰਤਾਪ ਸਿੰਘ , ਜੋ ਮਹਾਰਾਣਾ ਪ੍ਰਤਾਪ ਦੇ ਨਾਮ ਨਾਲ ਮਸ਼ਹੂਰ ਹੈ ਦੀ ਜ਼ਿੰਦਗੀ ਸਬੰਧੀ ਚਾਨਣਾ ਪਾਇਆ। ਰਾਜਪਾਲ ਨੇ ਸਰੋਤਿਆਂ ਨੂੰ ਛਾਪੇਮਾਰ ਜਾਂ ਗੁਰੀਲਾ ਯੁੱਧ ਕਲਾ ਸਬੰਧੀ ਜਾਣਕਾਰੀ ਵੀ ਦਿੱਤੀ, ਜਿਸ ਕਲਾ ਸਦਕਾ ਮੇਵਾੜ ਮੁਗ਼ਲਾਂ ਦੀ ਪਕੜ ਢਿੱਲੀ ਕਰਨ ਵਿਚ ਸਫਲ ਰਿਹਾ ਸੀ।ਇਹ ਕਲਾ ਇਸ ਕਰਕੇ ਕਾਮਯਾਬ ਰਹੀ ਕਿਉਂ ਜੋ ਮੇਵਾੜੀਆਂ ਨੂੰ ਆਪਣੇ ਇਲਾਕੇ ਦੀ ਪੂਰੀ ਭੂਗੋਲਿਕ ਜਾਣਕਾਰੀ ਸੀ ਅਤੇ ਇਹ ਹੀ ਮੇਵਾੜੀਆਂ ਦਾ ਮੁਗ਼ਲਾਂ ਤੇ ਭਾਰੂ ਰਹਿਣ ਦਾ ਮੁੱਖ ਕਾਰਨ ਰਿਹਾ। 

ਇਸ ਮੌਕੇ ਡਾ8 ਅਭਿਮਨਿਊ ਸਿੰਘ ਨੇ ਦੱਸਿਆ ਕਿ ਮਹਾਰਾਣਾ ਪ੍ਰਤਾਪ ਨੇ ਜ਼ਿੱਲਤ ਦੀ ਜਿੰਦਗੀ ਨਾਲੋਂ ਸ਼ਾਨ ਦੀ ਮੌਤ ਕਬੂਲਣਾ ਸਹੀ ਸਮਝਿਆ।ਉਹ ਅਕਬਰ ਦੀ, ਗੁਜਰਾਤ ਵਿਚੋਂ ਮੇਵਾੜ ਰਾਹੀਂ ਇੱਕ ਸੁਰੱਖਿਅਤ ਰਸਤਾ ਲੈਣ ਦੀ ਮੰਗ ਅੱਗੇ ਨਹੀਂ ਝੁਕਿਆ। ਉਨ੍ਹਾਂ ਦੱਸਿਆ ਕਿ ਉਸ ਦੇ ਰਾਜਾ ਬਣਨ ਤੋਂ ਪਹਿਲਾਂ ਮੁਗਲਾਂ ਵਲੋਂ ਘੇਰਾ ਪਾਉਣ ਕਰਕੇ ਮੇਵਾੜ ਦੇ ਪੂਰਬੀ ਖੇਤਰ ਦੀ ਉਪਜਾਊ ਭੂਮੀ ਮੁਗਲਾਂ ਦੇ ਕਬਜ਼ੇ ਵਿੱਚ ਚਲੀ ਗਈ ਸੀ।

ਮਹਾਰਾਣਾ ਪ੍ਰਤਾਪ ਨੇ ਮੁਗਲਾਂ ਨੂੰ ਅਪਣੀ ਮਾਤਭੂਮੀ ਦੇਣ ਤੋਂ ਇਨਕਾਰ ਕਰ ਦਿੱਤਾ ਜਿਸਦੇ ਸਿੱਟੇ  ਵਜੋਂ 1576 ਵਿੱਚ ਮਹਾਰਾਣਾ ਅਤੇ ਅਕਬਰ ਦੀਆਂ ਫੌਜਾਂ ਵਿਚਕਾਰ ਹਲਦੀਘਾਟੀ ਦੀ ਜੰਗ ਹੋਈ ਅਤੇ ਜਿਸ ਤੋਂ ਬਾਅਦ ਮੇਵਾੜ ਨੇ ਲਗਾਤਾਰ ਮੁਗਲਾਂ ਵਿਰੁੱਧ ਗੁਰੀਲਾ ਜੰਗ ਛੇੜੀ ਰੱਖੀ, ਕਿਉਂ ਜੋ ਮੁਗਲ ਮਹਾਰਾਣਾ ਨੂੰ ਕਾਬੂ ਕਰਨ ਵਿਚ ਅਸਫ਼ਲ ਰਹੇ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement