
ਡਰੱਗ ਮਾਮਲੇ 'ਚ ਸਜ਼ਾ ਭੁਗਤ ਰਹੇ ਜਗਦੀਸ਼ ਭੋਲਾ ਨੇ ਹੁਣ ਹਾਈਕੋਰਟ ਵੱਲ ਰੁਖ ਕਰ ਲਿਆ। ਉਨ੍ਹਾਂ ਨੇ ਸੀਬੀਆਈ ਕੋਰਟ ਦੇ ਫੈਸਲੇ ਨੂੰ ਹਾਈਕੋਰਟ ਵਿੱਚ...
ਚੰਡੀਗੜ੍ਹ : ਡਰੱਗ ਮਾਮਲੇ 'ਚ ਸਜ਼ਾ ਭੁਗਤ ਰਹੇ ਜਗਦੀਸ਼ ਭੋਲਾ ਨੇ ਹੁਣ ਹਾਈਕੋਰਟ ਵੱਲ ਰੁਖ ਕਰ ਲਿਆ। ਉਨ੍ਹਾਂ ਨੇ ਸੀਬੀਆਈ ਕੋਰਟ ਦੇ ਫੈਸਲੇ ਨੂੰ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਹੈ। ਹਾਈਕੋਰਟ ਨੇ ਭੋਲਾ ਦੀ ਪਟੀਸ਼ਨ ਮਨਜ਼ੂਰ ਕਰ ਲਈ ਹੈ। ਹਾਲਾਂਕਿ ਸੁਣਵਾਈ ਦੀ ਤਾਰੀਖ ਅੱਜੇ ਤੈਅ ਨਹੀਂ ਹੋਈ ਹੈ। ਦੱਸ ਦਈਏ ਕਿ ਸੀਬੀਆਈ ਕੋਰਟ ਨੇ ਡਰੱਗ ਮਾਮਲੇ ਵਿੱਚ ਜਗਦੀਸ਼ ਭੋਲਾ ਨੂੰ 12 ਸਾਲ ਦੀ ਸਜ਼ਾ ਸੁਣਾਈ ਹੈ।
Jagdish Bhola
ਜਿਸ ਦੇ ਫੈਸਲੇ ਵਿਰੁੱਧ ਭੋਲਾ ਨੇ ਹਾਈਕੋਰਟ ਦਾ ਰੁੱਖ ਕੀਤਾ ਹੈ। ਦੱਸ ਦਈਏ ਇਸ ਪਹਿਲਾਂ ਵਿਵਾਦਤ ਭੋਲਾ ਨਸ਼ਾ ਤਸਕਰੀ ਮਾਮਲੇ ਦੇ ਮੁੱਖ ਮੁਲਜ਼ਮ ਜਗਦੀਸ਼ ਭੋਲਾ ਨੂੰ ਮੁਹਾਲੀ ਦੀ ਸਪੈਸ਼ਲ ਸੀਬੀਆਈ ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤਾ ਸੀ। ਉਸ ਦੇ ਕੁਝ ਸਾਥੀਆਂ ਨੂੰ ਬਰੀ ਕਰ ਦਿੱਤਾ ਸੀ ਤੇ ਕਈਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਸ ਪੂਰੇ ਮਾਮਲੇ 'ਚ ਛੇ ਐਫਆਈਆਰ ਤਹਿਤ ਕਰੀਬ 70 ਮੁਲਜ਼ਮ ਨਾਮਜ਼ਦ ਹਨ।
Jagdish Bhola
ਜਗਦੀਸ਼ ਭੋਲਾ ਦੇ ਨਾਲ ਅਨੂਪ ਕਾਹਲੋਂ, ਦਵਿੰਦਰ ਹੈਪੀ, ਬਸਾਵਾ ਸਿੰਘ, ਗੁਰਜੀਤ ਗਾਬਾ, ਸੁਖਜੀਤ ਸਿੰਘ, ਰਾਕੇਸ਼, ਸਚਿਨ ਸਰਦਾਨਾ, ਦੇਵਿੰਦਰ ਬਹਿਲ ਅਤੇ ਦਵਿੰਦਰ ਕਾਂਤ ਸ਼ਰਮਾ ਨੂੰ ਵੀ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਬਿੱਟੂ ਔਲਖ ਤੇ ਪਰਮਜੀਤ ਚਹਿਲ ਨੂੰ ਬਰੀ ਕਰ ਦਿੱਤਾ ਗਿਆ ਸੀ। ਛੇ ਹਜ਼ਾਰ ਕਰੋੜੀ ਨਸ਼ਾ ਤਸਕਰੀ ਕੇਸ 'ਚ ਸਭ ਤੋਂ ਵਿਵਾਦਤ ਨਾਂ ਜਗਦੀਸ਼ ਭੋਲਾ ਦਾ ਹੀ ਸੀ।
CBI court
ਭੋਲਾ ਨੇ ਗ੍ਰਿਫਤਾਰੀ ਤੋਂ ਬਾਅਦ ਇਸ ਮਾਮਲੇ 'ਚ ਅਕਾਲੀ ਲੀਡਰ ਬਿਕਰਮ ਮਜੀਠੀਆ ਦਾ ਨਾਂ ਲਿਆ ਸੀ ਪਰ ਤਤਕਾਲੀ ਸਰਕਾਰ ਨੇ ਮਜੀਠੀਆ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਹੁਣ ਕੈਪਟਨ ਸਰਕਾਰ ਵੇਲੇ ਵੀ ਇਹ ਠੰਢੇ ਬਸਤੇ 'ਚ ਹੀ ਰਿਹਾ।