ਭੋਲਾ ਅਤੇ ਛਿੰਦੀ ਦੀ ਪ੍ਰੇਮ ਕਹਾਣੀ ਨੂੰ ਦਰਸਾਉਂਦਾ ਗੀਤ 'ਤੂੰ ਤੇ ਮੈਂ'
Published : Apr 8, 2018, 8:52 pm IST
Updated : Apr 10, 2020, 1:01 pm IST
SHARE ARTICLE
Song Tu Te Main
Song Tu Te Main

ਗੀਤ 'ਚ ਅਦਿਤੀ ਸ਼ਰਮਾ ਦੀ ਕਿਊਟਨੈੱਸ ਤੇ ਅਮਰਿੰਦਰ ਗਿੱਲ ਦੇ ਭੋਲੇਪਣ ਨੇ ਦਿਲ ਜਿੱਤ ਲਿਆ ਹੈ।

ਅੱਜ ਕੱਲ ਪੰਜਾਬੀ ਫ਼ਿਲਮ ਇੰਡਸਟਰੀ ਦੇ ਵਿਚ ਇਕ ਤੋਂ ਬਾਅਦ ਇਕ ਫ਼ਿਲਮਾਂ ਦਸਤਕ ਦੇ ਰਹੀਆਂ ਹਨ।  ਜਿਨਾਂ ਵਿਚ ਪੰਜਾਬੀ ਸਭਿਆਚਾਰ ਅਤੇ ਗੁਜ਼ਰੇ ਸਮੇ ਦੇ ਲੋਕਾਂ ਦੀ ਸਾਦਗੀ ਝਲਕਦੀ ਹੈ। ਅਜਿਹੀ ਹੀ ਸਾਦਗੀ ਦੇਖਣ ਨੂੰ ਮਿਲੀ ਹੈ ਗਾਇਕ ਅਤੇ ਅਦਾਕਾਰ ਅਮਰਿੰਦਰ ਗਿਲ ਦੇ ਗੀਤ 'ਤੂੰ ਤੇ ਮੈਂ' ਦੇ ਵਿਚ।  ਇਹ ਗੀਤ ਫਿਲਮਾਇਆ ਗਿਆ ਹੈ ਅਮਰਿੰਦਰ ਗਿੱਲ ਅਤੇ ਹਾਲ ਹੀ 'ਚ ਰਲੀਜ਼ ਹੋਈ ਫਿਲਮ ਸੂਬੇਦਾਰ ਜੋਗਿੰਦਰ ਸਿੰਘ 'ਚ ਉਨ੍ਹਾਂ ਦੀ ਪਤਨੀ ਦਾ ਕਿਰਦਾਰ ਨਿਭਾਉਣ ਵਾਲੀ ਅਦਿਤੀ ਸ਼ਰਮਾ 'ਤੇ। ਗੀਤ ਫਿਲਮ 'ਗੋਲਕ ਬੁਗਨੀ ਬੈਂਕ ਤੇ ਬਟੂਆ' ਦਾ ਦਾ ਚੌਥਾ ਗੀਤ ਹੈ।

 ਗੀਤ ਦੀ ਝਲਕ ਉਸ ਵੇਲੇ ਸਾਹਮਣੇ ਆਈ ਸੀ ਜਦੋਂ 'ਗੋਲਕ ਬੁਗਨੀ ਬੈਂਕ ਤੇ ਬਟੂਆ' ਦਾ ਟਰੇਲਰ ਰਿਲੀਜ਼ ਹੋਇਆ ਸੀ। ਟਰੇਲਰ ਦੇ ਵਿਚ ਅਮਰਿੰਦਰ ਦੀ ਇਕ ਝਲਕ ਦੇਖਦੇ ਹੀ ਫੈਨਜ਼ ਅਮਰਿੰਦਰ ਗਿੱਲ ਨੂੰ ਹੋਰ ਜ਼ਿਆਦਾ ਵੇਖਣ ਲਈ ਉਤਸ਼ਾਹਿਤ ਹਨ। ਫਿਲਮ ਦੇ ਪਹਿਲਾਂ ਰਿਲੀਜ਼ ਹੋਏ ਤਿੰਨ ਗੀਤ ਸਿਰਫ ਸਿਮੀ ਚਾਹਲ ਤੇ ਹਰੀਸ਼ ਵਰਮਾ 'ਤੇ ਹੀ ਫਿਲਮਾਏ ਗਏ ਹਨ।  ਗੀਤ 'ਤੂੰ ਤੇ ਮੈਂ' 'ਚ ਅਮਰਿੰਦਰ ਗਿੱਲ ਤੇ ਅਦਿਤੀ ਸ਼ਰਮਾ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਗੀਤ 'ਚ ਅਦਿਤੀ ਸ਼ਰਮਾ ਦੀ ਕਿਊਟਨੈੱਸ ਤੇ ਅਮਰਿੰਦਰ ਗਿੱਲ ਦੇ ਭੋਲੇਪਣ ਨੇ ਦਿਲ ਜਿੱਤ ਲਿਆ ਹੈ।

ਗੀਤ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦਿਆਂ ਅਮਰਿੰਦਰ ਨੇ ਫਿਲਮ 'ਚੋਂ ਇਸ ਨੂੰ ਆਪਣਾ ਫੇਵਰੇਟ ਗੀਤ ਦੱਸਿਆ ਹੈ। ਇਸ ਰੋਮਾਂਟਿਕ ਗੀਤ ਨੂੰ ਆਵਾਜ਼ ਦਿੱਤੀ ਹੈ ਬੀਰ ਸਿੰਘ ਨੇ ਤੇ ਇਸ ਦੇ ਬੋਲ ਵੀ ਖੁਦ ਬੀਰ ਸਿੰਘ ਨੇ ਹੀ ਲਿਖੇ ਹਨ। ਗੀਤ ਦਾ ਮਿਊਜ਼ਿਕ ਜਤਿੰਦਰ ਸ਼ਾਹ ਦਾ ਹੈ। ਵੀਡੀਓ ਬਹੁਤ ਹੀ ਸਾਧਾਰਨ ਤੇ ਆਕਰਸ਼ਿਤ ਕਰਨ ਵਾਲੀ ਹੈ।

ਦੱਸਣਯੋਗ ਹੈ ਕਿ 'ਗੋਲਕ ਬੁਗਨੀ ਬੈਂਕ ਤੇ ਬਟੂਆ' ਇਕ ਕਾਮੇਡੀ ਫਿਲਮ ਹੈ, ਜਿਹੜੀ ਨੋਟਬੰਦੀ ਦੀ ਮਾਰ ਝੱਲ ਰਹੇ ਕੁੜੀ-ਮੁੰਡੇ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਫਿਲਮ 'ਚ ਅਮਰਿੰਦਰ ਗਿੱਲ, ਅਦਿਤੀ ਸ਼ਰਮਾ, ਹਰੀਸ਼ ਵਰਮਾ, ਸਿਮੀ ਚਾਹਲ, ਜਸਵਿੰਦਰ ਭੱਲਾ ਤੇ ਬੀ. ਐੱਨ. ਸ਼ਰਮਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਸ਼ਿਤਿਜ ਚੌਧਰੀ ਵਲੋਂ ਡਾਇਰੈਕਟ ਕੀਤੀ ਇਸ ਫਿਲਮ ਨੂੰ ਕਾਰਜ ਗਿੱਲ ਤੇ ਤਲਵਿੰਦਰ ਹੇਅਰ ਨੇ ਪ੍ਰੋਡਿਊਸ ਕੀਤਾ ਹੈ।ਇਹ ਫਿਲਮ ਪਿਛਲੇ ਸਾਲ ਹੋਈ ਨ ਬਣਦੀ ਦੇ ਦੀਨਾ ਦੀ ਕਹਾਣੀ ਨੂੰ ਦਰਸਾਉਂਦੀ ਹੈ ਅਤੇ ਉਸ ਦੇ ਨਾਲ ਨੀਤਾ ਅਤੇ ਮਿਸ਼ਰੀ ਦੀ ਪ੍ਰੇਮ ਕਹਾਣੀਂ ਦੇ ਇਰਦ ਗਿਰਦ ਘੁੰਮਦੀ ਹੈ। ਫਿਲਮ ਦੇਸ਼-ਵਿਦੇਸ਼ਾਂ 'ਚ 13 ਅਪ੍ਰੈਲ ਨੂੰ ਵਿਸਾਖੀ ਮੌਕੇ ਰਿਲੀਜ਼ ਹੋਣ ਜਾ ਰਹੀ ਹੈ। 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement