ਆਟੋ ਰਿਕਸ਼ਾ ਚਲਾ ਕੇ ਪਰਿਵਾਰ ਦਾ ਢਿੱਡ ਭਰ ਰਹੀ ਮਾਨਸਾ ਦੀ ਪਰਵੀਨ
Published : Mar 8, 2021, 1:19 pm IST
Updated : Mar 8, 2021, 1:19 pm IST
SHARE ARTICLE
Parveen
Parveen

'ਤਾਲਾਬੰਦੀ ਤੋਂ ਬਾਅਦ ਘਰ ਚਲਾਉਣਾ ਹੋ ਗਿਆ ਸੀ ਮੁਸ਼ਕਿਲ'

ਮਾਨਸਾ( ਪਰਦੀਪ ਰਾਣਾ): ਬੇਸ਼ੱਕ ਮਰਦਾਂ ਵੱਲੋਂ ਪਹਿਲਾਂ ਔਰਤਾਂ ਨੂੰ ਆਪਣੇ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਔਰਤ ਨੂੰ ਕਿਸੇ ਵੀ ਤਰ੍ਹਾਂ ਦੀ ਪੜ੍ਹਾਈ ਲਿਖਾਈ ਤੋਂ ਇਲਾਵਾ ਇਕੱਲਿਆਂ ਬਾਹਰ ਜਾਣ ਦੀ ਆਜ਼ਾਦੀ ਨਹੀਂ ਸੀ ਪਰ ਹੁਣ ਸਮਾਂ ਬਦਲ ਗਿਆ ਹੈ,ਸਮਾਂ ਇੰਨਾ ਬਦਲ ਗਿਆ ਹੈ ਕਿ ਅੱਜਕੱਲ੍ਹ ਹਰ ਕਾਮਯਾਬੀ ਦੇ ਪਿੱਛੇ ਇੱਕ ਔਰਤ ਦਾ ਹੱਥ ਅਹਿਮ ਮੰਨਿਆ ਜਾਂਦਾ ਹੈ।

ParveenParveen

ਅੱਜ ਔਰਤ ਨੂੰ ਪੂਰੀ ਤਰ੍ਹਾਂ ਆਜ਼ਾਦੀ ਹੈ ਜੋ ਪਹਿਲਾਂ ਬਿਲਕੁਲ ਵੀ ਨਹੀਂ ਸੀ। ਅੱਜ ਦੀ ਔਰਤ ਨੇ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ । ਜਿਸ ਕਾਰਨ ਔਰਤ ਦਾ ਮਾਣ ਸਨਮਾਨ ਇੰਨਾ ਵਧ ਗਿਆ ਹੈ ਕਿ ਇਸ ਨੂੰ ਅਸੀਂ ਹਰ ਸਾਲ ਨਾਰੀ ਦਿਵਸ ਵਜੋਂ ਮਨਾਉਂਦੇ ਹਾਂ ਅਤੇ ਮਨਾਉਂਦੇ ਰਹਾਂਗੇ।  ਔਰਤਾਂ ਨੂੰ ਦੇਸ਼ ਦਾ ਸੰਵਿਧਾਨ ਮੰਨਿਆ ਜਾਂਦਾ ਹੈ । ਜਿੱਥੇ ਪੂਰੇ ਦੇਸ਼ ਵਿਚ ਔਰਤਾਂ ਮਰਦਾਂ ਦੇ ਬਰਾਬਰ ਕੰਮ ਕਰ ਰਹੀਆਂ ਹਨ ਉੱਥੇ ਹੀ ਅਜਿਹੀ ਮਿਸਾਲ ਮਾਨਸਾ ਦੀ ਪਰਵੀਨ ਨੇ  ਪੈਦਾ ਕੀਤੀ ਹੈ ਪਰਿਵਾਰ  ਦੀਆਂ ਲੋੜਾਂ ਪੂਰੀਆਂ ਕਰਨ ਲਈ ਪਰਵੀਨ ਨੇ ਬਿਨਾਂ ਕਿਸੇ ਸੰਗ ਸ਼ਰਮ ਤੋਂ ਆਟੋ ਰਿਕਸ਼ਾ ਚਲਾਉਣਾ ਸ਼ੁਰੂ ਕਰ ਦਿੱਤਾ।

ParveenParveen

ਜਾਣਕਾਰੀ ਦਿੰਦਿਆਂ ਪਰਵੀਨ ਨੇ ਦੱਸਿਆ  ਕਿ  ਪਰਿਵਾਰ ਦਾ ਗੁਜ਼ਾਰਾ ਪਹਿਲਾਂ ਬਹੁਤ ਵਧੀਆ ਅਤੇ ਸੌਖੇ ਤਰੀਕੇ ਨਾਲ ਚੱਲ ਰਿਹਾ ਸੀ ਪਰ ਅਚਾਨਕ ਕੋਰੋਨਾ ਮਹਾਂਮਾਰੀ ਦੇ ਕਾਰਨ ਲੱਗੇ ਲਾਕਡਾਊਨ ਨੇ ਅਰਥਵਿਵਸਥਾ ਨੂੰ ਹਿਲਾ ਕੇ ਰੱਖ ਦਿੱਤਾ । ਪਰਵੀਨ ਨੇ ਦੱਸਿਆ ਕਿ ਉਦੋਂ ਲੱਗਦਾ ਸੀ ਕਿ ਬੱਚਿਆਂ ਨੂੰ ਪਾਲਣਾ ਹੁਣ ਸੌਖਾ ਨਹੀਂ ਇਸ ਕਰਕੇ  ਮੈਨੂੰ ਵੀ ਆਪਣੇ ਪਤੀ ਦਾ ਸਹਾਰਾ ਬਣਨ ਲਈ ਕੁਝ ਕੰਮ ਕਰਨਾ ਪਵੇਗਾ ਫਿਰ ਹੀ ਘਰ ਪਰਿਵਾਰ ਨੂੰ ਚਲਾ ਪਾਵਾਂਗੇ।

ParveenParveen

ਉਸ ਨੇ ਦੱਸਿਆ ਕਿ ਫਿਰ ਮੈਂ ਆਟੋ ਰਿਕਸ਼ਾ ਚਲਾਉਣ ਦੀ ਠਾਣ ਲਈ ਅਤੇ  ਮਾਨਸਾ ਸ਼ਹਿਰ ਵਿੱਚ ਆਟੋ ਰਿਕਸ਼ਾ ਚਲਾਉਣਾ ਸ਼ੁਰੂ ਕਰ ਦਿੱਤਾ। ਉਸ ਨੇ ਦੱਸਿਆ ਕਿ ਪਹਿਲਾਂ ਲੱਗਦਾ ਸੀ ਕਿ ਸਮਾਜ ਵਿੱਚ ਕੰਮ ਕਰਨਾ ਔਖਾ ਹੋਵੇਗਾ ਪਰ ਲੋਕਾਂ ਤੋਂ ਮਿਲ ਰਹੇ ਉਤਸ਼ਾਹ ਨੇ ਮੇਰਾ ਹੌਸਲਾ ਹੋਰ ਵੀ ਵਧਾ ਦਿੱਤਾ। 

ParveenParveen

ਪਰਵੀਨ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਆਪਣੇ ਪਿਤਾ ਨਾਲ ਆਟੋ ਰਿਕਸ਼ਾ ਚਲਾਉਣਾ ਸਿੱਖ ਰਹੀ ਸੀ ਅਤੇ ਅਕਸਰ  ਆਪਣੇ ਪਿਤਾ ਨਾਲ ਆਟੋ ਰਿਕਸ਼ਾ ਤੇ ਸਵਾਰੀਆਂ ਦੀ ਢੋਆ ਢੁਆਈ ਕਰਦੀ ਰਹਿੰਦੀ ਸੀ।   

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement