
ਮੁਲਾਜ਼ਮਾਂ ਲਈ ਕੋਈ ਰਾਹਤ ਹੋ ਸਕਦੀ ਜਿਸ ਕਰ ਕੇ ਸੱਭ ਨਜ਼ਰਾਂ ਕੈਪਟਨ ਸਰਕਾਰ ਦੇ ਇਸ ਆਖ਼ਰੀ ਬਜਟ ਉਤੇ ਲੱਗੀਆਂ ਹਨ।
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ 8 ਮਾਰਚ ਨੂੰ ਪੇਸ਼ ਕੀਤੇ ਜਾਣ ਵਾਲੇ ਕੈਪਟਨ ਦੀ ਮੌਜੂਦਾ ਸਰਕਾਰ ਦੇ ਕਾਰਜਕਾਲ ਦੇ ਆਖ਼ਰੀ ਬਜਟ ਉਤੇ ਸੱਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ। ਸਾਲ 2021-22 ਦਾ ਇਹ ਬਜਟ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਲੋਂ ਪੇਸ਼ ਕੀਤਾ ਜਾਣਾ ਹੈ। ਵਿੱਤ ਮੰਤਰੀ ਪਿਛਲੇ ਦਿਨੀਂ ਬਜਟ ਨੂੰ ਅੰਤਮ ਛੋਹਾਂ ਦੇਣ ਵਿਚ ਲੱਗੇ ਹੋਏ ਸਨ ਅਤੇ ਕਾਂਗਰਸ ਸਮੇਤ ਲੋਕਾਂ ਦੇ ਚੁਣੇ ਹੋਏ ਸੱਭ ਵਿਧਾਇਕਾਂ ਦਾ ਖ਼ਿਆਲ ਰਖਣਾ ਹੈ ਅਤੇ ਇਸ ਬਜਟ ਦੇ ਸਿਰ ਉਤੇ ਹੀ ਕੈਪਟਨ ਸਰਕਾਰ ਲੋਕਾਂ ਨੂੰ ਬਾਕੀ ਰਹਿੰਦੇ ਵਾਅਦੇ ਪੂਰੇ ਕਰਨ ਦਾ ਵਿਸ਼ਵਾਸ ਦੇ ਕੇ ਮੁੜ ਸੱਤਾ ਵਿਚ ਆਉਣ ਦੀ ਤਿਆਰੀ ਵਿਚ ਹੈ।
BUDGET
ਭਾਵੇਂ ਬਜਟ ਪ੍ਰਸਤਾਵ ਸਰਕਾਰ ਦਾ ਗੁਪਤ ਦਸਤਾਵੇਜ਼ ਹੁੰਦੇ ਹਨ, ਜਿਨ੍ਹਾਂ ਬਾਰੇ ਬਜਟ ਪੇਸ਼ ਹੋਣ ਤੋਂ ਪਹਿਲਾਂ ਨਹੀਂ ਦਸਿਆ ਜਾਂਦਾ ਪਰ ਜਿਸ ਤਰ੍ਹਾਂ ਸਰਕਾਰ ਦੇ ਮੰਤਰੀ ਬਿਆਨ ਦੇ ਰਹੇ ਹਨ, ਉਸ ਤੋਂ ਸੰਕੇਤ ਮਿਲਦੇ ਹਨ ਕਿ ਸਰਕਾਰ ਆਖ਼ਰੀ ਬਜਟ ਵਿਚ ਹਰ ਵਰਗ ਨੂੰ ਰਾਹਤ ਦੇਣ ਦਾ ਯਤਨ ਕਰੇਗੀ।
Manpreet Singh Badal
ਵਿਸ਼ੇਸ਼ ਤੌਰ ਉਤੇ ਕਿਸਾਨਾਂ ਤੇ ਖੇਤ ਮਜ਼ਦੂਰ ਤੋਂ ਇਲਾਵਾ ਬੇਰੁਜ਼ਗਾਰ ਨੌਜਵਾਨ ਲਈ ਅਹਿਮ ਐਲਾਨ ਹੋ ਸਕਦੇ ਹਨ। ਮੁਕੰਮਲ ਕਰਜ਼ਾ ਮਾਫ਼ੀ ਤੋਂ ਇਲਾਵਾ ਖੇਤ ਮਜ਼ਦੂਰਾਂ ਦੇ ਕਰਜ਼ੇ ਮਾਫ਼ ਕਰਨ, ਗ਼ਰੀਬ ਵਰਗ ਦੇ ਭੂਮੀਹੀਣ ਲੋਕਾਂ ਨੂੰ 5 ਮਰਲੇ ਦੇ ਪਲਾਟ ਦੇਣ ਅਤੇ ਪੈਨਸ਼ਨਾਂ ਵਿਚ ਵਾਧੇ ਵਰਗੇ ਐਲਾਨ ਆਉਂਦੀਆਂ ਵਿਧਾਨ ਸਭਾ ਚੋੋਣਾਂ ਨੇੜੇ ਆਉਣ ਕਾਰਨ ਹੋ ਸਕਦੇ ਹਨ। ਮੁਲਾਜ਼ਮਾਂ ਲਈ ਕੋਈ ਰਾਹਤ ਹੋ ਸਕਦੀ ਜਿਸ ਕਰ ਕੇ ਸੱਭ ਨਜ਼ਰਾਂ ਕੈਪਟਨ ਸਰਕਾਰ ਦੇ ਇਸ ਆਖ਼ਰੀ ਬਜਟ ਉਤੇ ਲੱਗੀਆਂ ਹਨ।