
ਬੁੱਢਾ ਦਲ ਵਲੋਂ ਵਿਸ਼ੇਸ਼ ਗੁਰਮਤਿ ਸਮਾਗਮ 12 ਮਾਰਚ ਤੋਂ ਅਰੰਭ : ਬਾਬਾ ਬਲਬੀਰ ਸਿੰਘ
ਪਟਿਆਲਾ, 7 ਮਾਰਚ (ਜਸਪਾਲ ਸਿੰਘ ਢਿੱਲੋਂ) : ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਨਿਹੰਗ ਸਿੰਘਾਂ ਦੀ ਛਾਉਣੀ ਗੁਰਦੁਆਰਾ ਥੜਾ ਸਾਹਿਬ ਪਾ: ਨੌਵੀ ਗੁਰੂ ਕੀ ਖੂਹੀ ਸਮਾਣਾ ਵਿਖੇ ਅਲੌਕਿਕ ਕੀਰਤਨ ਦਰਬਾਰ ਅਤੇ ਵਿਸ਼ੇਸ਼ ਗੁਰਮਤਿ ਸਮਾਗਮ 12,13,14 ਮਾਰਚ ਨੂੰ ਹੋਣਗੇ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਵਲੋਂ ਜਾਰੀ ਪੈ੍ਰਸ ਨੋਟ ਵਿੱਚ ਦੱਸਿਆ ਗਿਆ ਹੈ ਕਿ ਬੁੱਢਾ ਦਲ ਦੇ ਮੁਖੀ ਸ਼੍ਰੋਮਣੀ ਸੇਵਾ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਸਰਪ੍ਰਸਤੀ ਹੇਠ ਸਮਾਣਾ ਵਿਖੇ ਨਿਹੰਗ ਸਿੰਘਾਂ ਦੀ ਛਾਉਣੀ ਗੁਰਦੁਆਰਾ ਤੇਗ ਬਹਾਦਰ ਸਾਹਿਬ ਪਾ: ਨੌਵੀ ਵਿਖੇ ਗੁਰੂ ਪਾਤਸ਼ਾਹੀ ਨੌਵੀ ਦੇ ਪ੍ਰਕਾਸ਼ ਦਿਹਾੜੇ ਦੀ ਚੌਥੀ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਗੁਰਬਾਣੀ ਕੀਰਤਨ ਦਰਬਾਰ, ਢਾਡੀ ਦਰਬਾਰ ਅਤੇ ਗਤਕਾ ਮੁਬਾਕਲੇ ਹੋਣਗੇ। ਕੌਮ ਦੇ ਨਾਮਵਰ ਰਾਗੀ, ਪ੍ਰਚਾਰਕ, ਢਾਡੀ, ਕਥਾਵਾਚਕ ਹਾਜ਼ਰੀ ਭਰਨਗੇ। ਉਨ੍ਹਾਂ ਨੀਯਤ ਪ੍ਰੋਗਰਾਮਾਂ ਬਾਰੇ ਦਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 12 ਮਾਰਚ ਨੂੰ ਅਖੰਡ ਪਾਠ ਅਰੰਭ ਹੋਣਗੇ ਅਤੇ 14 ਮਾਰਚ ਨੂੰ ਭੋਗ ਪਾਏ ਜਾਣਗੇ।ਏਸੇ ਦਿਨ 12 ਮਾਰਚ ਵਿਸ਼ੇਸ਼ ਨਗਰ ਕੀਰਤਨ ਹੋਵੇਗਾ ਜੋ ਗੁਰਦੁਆਰਾ ਥੜ੍ਹਾ ਸਾਹਿਬ ਤੋਂ ਅਰੰਭ ਹੋ ਕੇ ਸਮਾਣਾ ਸਹਿਰ ਦੇ ਵੱਖ-ਵੱਖ ਬਜ਼ਾਰਾਂ, ਰਸਤਿਆਂ ਵਿਚੋਂ ਹੁੰਦਾ ਹੋਇਆ ਸ਼ਾਮ ਨੂੰ ਮੁੜ ਗੁਰੂ ਦੀ ਖੂਹੀ ਵਿਖੇ ਸਪੰਨ ਹੋਵੇਗਾ।13 ਮਾਰਚ ਨੂੰ ਗਤਕਾ ਮੁਕਾਬਲੇ ਹੋਣਗੇ ਅਤੇ ਜੇਤੂ ਟੀਮਾਂ ਨੂੰ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਆਪਣੇ ਕਰ ਕਮਲਾਂ ਨਾਲ ਇਨਾਮ ਤਕਸੀਮ ਕਰਨਗੇ।14 ਮਾਰਚ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਮਤਿ ਦੀਵਾਨ ਸੱਜਣਗੇ ਜਿਸ ਵਿਚ ਸ੍ਰੀ ਹਰਿਮੰਦਰ ਸਾਹਿਬ ਦੇ ਹਾਜ਼ੂਰੀ ਰਾਗੀ, ਸਿੰਘ ਸਾਹਿਬਾਨ, ਸੰਤ ਜਨ ਅਤੇ ਵੱਖ-ਵੱਖ ਦਲ ਪੰਥਾਂ ਦੇ ਮੁਖੀ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਨਗੇ। ਅੰਮ੍ਰਿਤ ਦਾ ਬਾਟਾ ਵੀ ਤਿਆਰ ਹੋਵੇਗਾ, ਅਭਿਲਾਖੀ ਸਮੇਂ ਸਿਰ ਪੁੱਜ ਕੇ ਲਾਹਾ ਲੈਣ।ਸਾਰੇ ਗੁਰਮਤਿ ਸਮਾਗਮਾਂ ਦਾ ਚੜਦੀਕਲਾ ਟਾਇਮ ਟੀ. ਵੀ. ਤੇ ਸਿੱਧਾ ਪ੍ਰਸਾਰਣ ਹੋਵੇਗਾ।
ਸਾਰੇ ਸਮਾਗਮਾਂ ਦਾ ਵੇਰਵਾ ਕਲੈਡਰ ਵਿਸ਼ੇਸ਼ ਤੌਰ ਤੇ ਧਾਰਮਿਕ ਸ਼ਖਸੀਅਤਾਂ ਵਲੋਂ ਜਾਰੀ ਕਰ ਦਿਤਾ ਗਿਆ ਹੈ।
ਫੋਟੋ ਨੰ: 7 ਪੀਏਟੀ 9