ਪੰਜਾਬ ਦੀਆਂ 5 ਰਾਜ ਸਭਾ ਸੀਟਾਂ ਲਈ ਵੀ ਚੋਣਾਂ ਦਾ ਐਲਾਨ
Published : Mar 8, 2022, 7:39 am IST
Updated : Mar 8, 2022, 7:39 am IST
SHARE ARTICLE
image
image

ਪੰਜਾਬ ਦੀਆਂ 5 ਰਾਜ ਸਭਾ ਸੀਟਾਂ ਲਈ ਵੀ ਚੋਣਾਂ ਦਾ ਐਲਾਨ

ਚੰਡੀਗੜ੍ਹ, 7 ਮਾਰਚ (ਭੁੱਲਰ): ਵੱਖ ਵੱਖ ਰਾਜਾਂ ਦੀਆਂ ਖ਼ਾਲੀ ਰਾਜ ਸਭਾ ਸੀਟਾਂ ਦੀਆਂ ਚੋਣਾਂ ਦੇ ਐਲਾਨ 'ਚ ਪੰਜਾਬ ਦਾ ਨਾਂ ਵੀ ਸ਼ਾਮਲ ਹੈ | ਇਥੋਂ ਦੀਆਂ 9 ਅਪ੍ਰੈਲ ਨੂੰ  ਖ਼ਾਲੀ ਹੋ ਰਹੀਆਂ 5 ਸੀਟਾਂ ਲਈ ਵੀ 31 ਮਾਰਚ ਨੂੰ  ਚੋਣਾਂ ਹੋਣਗੀਆਂ | ਪੰਜਾਬ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਨਰੇਸ਼ ਗੁਜ਼ਰਾਲ,  ਸੁਖਦੇਵ ਸਿੰਘ ਢੀਂਡਸਾ, ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋ ਅਤੇ ਭਾਜਪਾ ਦੇ ਸ਼ਵੇਤ ਮਲਿਕ ਦਾ 6 ਸਾਲ ਦਾ ਕਾਰਜਕਾਲ 9 ਅਪ੍ਰੈਲ ਨੂੰ  ਖ਼ਤਮ ਹੋਣ ਨਾਲ ਇਹ ਸੀਟਾਂ ਖ਼ਾਲੀ ਹੋਣੀਆਂ ਹਨ | ਦੋ ਹੋਰ ਮੈਂਬਰਾਂ ਅੰਬਿਕਾ ਸੋਨੀ ਅਤੇ ਬਲਵਿੰਦਰ ਸਿੰਘ ਭੂੰਦੜ ਦਾ ਕਾਰਜਕਾਲ ਹਾਲੇ ਜੁਲਾਈ ਮਹੀਨੇ ਖ਼ਤਮ ਹੋਣਾ ਹੈ |
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਿਰਫ਼ ਪੰਜਾਬ ਵਿਚੋਂ ਕਾਂਗਰਸ, ਅਕਾਲੀ ਅਤੇ ਭਾਜਪਾ ਦੇ ਮੈਂਬਰ ਹੀ ਰਾਜ ਸਭਾ ਵਿਚ ਜਾਂਦੇ ਰਹੇ ਹਨ | ਇਹ ਮੈਂਬਰ ਵਿਧਾਇਕ ਚੁਣਦੇ ਹਨ | ਇਸ ਵਾਰ ਆਮ ਆਦਮੀ ਪਾਰਟੀ ਦੇ ਪੰਜਾਬ ਵਿਚੋਂ ਵੀ ਰਾਜ ਸਭਾ ਵਿਚ ਦਾਖ਼ਲ ਹੋਣ ਦੇ ਪੂਰੇ ਆਸਾਰ ਹਨ ਕਿਉਂਕਿ 10 ਮਾਰਚ ਨੂੰ  ਆਉਣ ਵਾਲੇ ਵਿਧਾਨ ਸਭਾ ਦੇ ਨਤੀਜਿਆਂ ਵਿਚ 'ਆਪ' ਦੇ ਵੀ ਕਾਫ਼ੀ ਮੈਂਬਰ ਇਸ ਵਾਰ ਜਿੱਤਣ ਦੇ ਅਨੁਮਾਨ ਲੱਗ ਰਹੇ ਹਨ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਮ ਤੌਰ 'ਤੇ ਰਾਜ ਸਭਾ ਮੈਂਬਰਾਂ ਦੀ ਚੋਣ ਬਿਨਾਂ ਮੁਕਾਬਲਾ ਹੀ ਹੋ ਜਾਂਦੀ ਰਹੀ ਹੈ ਪਰ ਹੁਣ 'ਆਪ' ਦੇ ਦਾਖ਼ਲੇ ਬਾਅਦ ਵੱਖ ਵੱਖ ਪਾਰਟੀਆਂ ਦੇ ਜੇਤੂ ਹੋਣ ਵਾਲੇ ਮੈਂਬਰਾਂ ਕਾਰਨ ਮੁਕਾਬਲੇ ਹੋਣ ਦੇ ਆਸਾਰ ਹਨ | 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਜੇਤੂ ਮੈਂਬਰਾਂ ਨੂੰ  ਰਾਜ ਸਭਾ ਲਈ ਚੋਣਾਂ ਵਿਚ ਹਿੱਸਾ ਲੈਣ ਦਾ ਮੌਕਾ ਨਹੀਂ ਸੀ ਮਿਲਿਆ ਕਿਉਂਕਿ 2016 ਵਿਚ ਰਾਜ ਸਭਾ ਚੋਣਾਂ ਹੋ ਗਈਆਂ ਸਨ |

SHARE ARTICLE

ਏਜੰਸੀ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement