ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਜਾ ਰਹੇ ਮੋਟਰਸਾਈਕਲ ਸਵਾਰਾਂ ਦੀ ਟਿੱਪਰ ਨਾਲ ਹੋਈ ਟੱਕਰ, ਦੋ ਦੀ ਮੌਤ
Published : Mar 8, 2023, 6:51 pm IST
Updated : Mar 8, 2023, 6:51 pm IST
SHARE ARTICLE
photo
photo

ਇਨ੍ਹਾਂ ਦੇ ਸਾਥੀ ਤੀਜੇ ਨੌਜਵਾਨ ਹਰਮਨਦੀਪ ਸਿੰਘ ( 18 ਸਾਲ ) ਦੇ ਦੋਵੇਂ ਗਿਟੇ ਟੁੱਟ ਗਏ ਹਨ, ਜਿਸ ਦਾ ਇੱਕ ਪ੍ਰਾਈਵੇਟ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।

 

ਮੋਗਾ : ਬੀਤੇ ਕੱਲ੍ਹ ਪਿੰਡ ਕਿਸ਼ਨਪੁਰਾ ਕਲਾਂ ਤੋਂ ਨੌਜਵਾਨ 5 ਮੋਟਰ ਸਾਇਕਲਾਂ ਵਹੀਕਲਾਂ ਉਪਰ ਸਵਾਰ ਹੋ ਕੇ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਜੋੜਮੇਲ ’ਤੇ ਸਿੱਖ ਸੰਗਤਾਂ ਦੇ ਦਰਸ਼ਨ ਦੀਦਾਰੇ ਅਤੇ ਗੁਰੂ ਘਰ ਨੂੰ ਨਤਮਸਤਕ ਹੋਣ ਜਾ ਰਹੇ ਸਨ। ਜਦੋਂ ਨੌਜਵਾਨਾਂ ਦੇ ਮੋਟਰ ਸਾਇਕਲ ਦੋਰਾਹਾ ਨਹਿਰ ਤੋਂ ਲੰਘ ਰਹੇ ਸਨ ਤਾਂ ਇੱਕ ਮੋਟਰ ਸਾਇਕਲ ਦੀ ਉਵਰਟੇਕ ਕਰਦੇ ਸਮੇਂ ਸਾਹਮਣੇ ਤੋਂ ਆ ਰਹੇ ਟਿੱਪਰ ਦੇ ਪਿਛਲੇ ਟਾਇਰਾਂ ਦੇ ਹੇਠਾਂ ਆਉਣ ਨਾਲ ਹਾਦਸਾ ਵਾਪਰ ਗਿਆ, ਜਿਸ ਦੌਰਾਨ ਇੱਕ ਨੌਜਵਾਨ ਹਰਜੋਤ ਸਿੰਘ ਪੁੱਤਰ ਬੋਹੜ ਸਿੰਘ ( 17 ਸਾਲ ) ਦੀ ਮੌਕੇ ’ਤੇ ਮੌਤ ਹੋ ਗਈ ਤੇ ਦੂਸਰੇ ਅਕਾਸ਼ਦੀਪ ਸਿੰਘ ਪੁੱਤਰ ਕੇਵਲ ਸਿੰਘ ( 15 ਸਾਲ ) ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਸਨ ਜੋ ਜਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਬੀਤੀ ਰਾਤ 11 ਵਜੇ ਦਮ ਤੋੜ ਗਿਆ ਹੈ। ਇਨ੍ਹਾਂ ਦੇ ਸਾਥੀ ਤੀਜੇ ਨੌਜਵਾਨ ਹਰਮਨਦੀਪ ਸਿੰਘ ( 18 ਸਾਲ ) ਦੇ ਦੋਵੇਂ ਗਿਟੇ ਟੁੱਟ ਗਏ ਹਨ, ਜਿਸ ਦਾ ਇੱਕ ਪ੍ਰਾਈਵੇਟ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। 

ਇਹ ਸਾਰੇ ਨੌਜਵਾਨ ਗਰੀਬ ਮਜੵਬੀ ਸਿੱਖ ਘਰਾਂ ਦੇ ਲੜਕੇ ਸਨ। ਇਸ ਅਨਹੋਣੀ ਦੁਰਘਟਨਾ ਦੀ ਖਬਰ ਸੁਣਨ ਨਾਲ ਪਿੰਡ ਅੰਦਰ ਮਾਤਮ ਛਾ ਗਿਆ ਅਤੇ ਨਗਰ ਨਿਵਾਸੀ ਲੋਕ ਦੁਖੀ ਪ੍ਰੀਵਾਰਾ ਨਾਲ ਹਮਦਰਦੀ ਪ੍ਰਗਟ ਕਰ ਰਹੇ ਹਨ। ਪਲਿਸ ਦੁਆਰਾ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾ ਦਾ ਪੋਸਟ ਮਾਰਟਮ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਸਰੀਰ ਵਾਰਸਾਂ ਨੂੰ ਸੌਪ ਕੇ ਅੰਤਿਮ ਸੰਸਕਾਰ ਕਰ ਦਿੱਤੇ ਜਾਣਗੇ।
 

SHARE ARTICLE

ਏਜੰਸੀ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement