Abohar Road Accident : ਅਬੋਹਰ ਵਿੱਚ ਸੜਕ ਹਾਦਸੇ ਵਿੱਚ ਬੈਂਕ ਮੈਨੇਜਰ ਦੀ ਹੋਈ ਮੌਤ 

By : BALJINDERK

Published : Mar 8, 2024, 1:49 pm IST
Updated : Mar 8, 2024, 1:51 pm IST
SHARE ARTICLE
Bank manager Bikram
Bank manager Bikram

ਮੈਨੇਜਰ ਦੀ ਕਾਰ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ, ਇਲਾਜ ਦੌਰਾਨ ਤੋੜਿਆ ਦਮ

Abohar Road Accident :  ਸੰਗਰੂਰ ਦੇ ਗੋਬਿੰਦ ਨਗਰੀ ਦੇ ਰਹਿਣ ਵਾਲਾ ਗ੍ਰਾਮੀਣ ਬੈਂਕ ਮੈਨੇਜਰ ਨੌਜਵਾਨ ਦੀ ਬੀਤੀ ਰਾਤ ਘਰ ਪਰਤਦੇ ਸਮੇਂ ਪਿੰਡ ਪੱਕੀ ਟਿੱਬੀ ਨੇੜੇ ਸੜਕ ਹਾਦਸੇ ਵਿੱਚ ਮੌਤ ਹੋ ਗਈ | ਜਿਸਦੀ ਲਾਸ਼ ਨੂੰ ਪੁਲਿਸ ਨੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਹੈ | ਮਿ੍ਤਕ ਦੀ ਪਛਾਣ ਵਿਕਰਮ ਗੋਬਿੰਦ ਨਗਰੀ ਨਿਵਾਸੀ ਵਜੋਂ ਹੋਈ ਹੈ | ਅਬੋਹਰ ਸਦਰ ਥਾਣਾ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | 

ਇਹ ਵੀ ਪੜੋ:Jagraon Fire News: ਜਗਰਾਓਂ ’ਚ ਨੌਜਵਾਨ ਨੇ ਖੁਦ ਨੂੰ ਲਗਾਈ ਅੱਗ, ਫਰੀਦਕੋਟ ਕੀਤਾ ਰੈਫ਼ਰ


ਪ੍ਰਾਪਤ ਜਾਣਕਾਰੀ ਅਨੁਸਾਰ ਵਿਕਰਮ ਪੁੱਤਰ (30 ਸਾਲਾ) ਕਿ੍ਸ਼ਨ ਲਾਲ ਵਾਸੀ ਗੋਬਿੰਦ ਨਗਰੀ ਸੰਗਰੂਰ ਗ੍ਰਾਮੀਣ ਬੈਂਕ ਵਿੱਚ ਬਤੌਰ ਮੈਨੇਜਰ ਤਾਇਨਾਤ ਸੀ | ਸ਼ਿਵਰਾਤਰੀ ਮੌਕੇ ਛੁੱਟੀ ਹੋਣ ਕਾਰਨ ਬੀਤੀ ਰਾਤ ਉਹ ਆਪਣੀ ਸਵਿਫਟ ਕਾਰ ਵਿੱਚ ਘਰ ਵਪਾਸ ਜਾ ਰਿਹਾ ਸੀ | ਜਦੋਂ ਉਹ ਪਿੰਡ ਪੱਕੀ ਟਿੱਬੀ ਨੇੜੇ ਪਹੁੰਚਿਆ ਤਾਂ ਕਾਰ ਦੀ ਅਣਪਛਾਤੇ ਵਾਹਨ ਨਾਲ ਟੱਕਰ ਹੋ ਗਈ | ਜਿਥੇ ਵਿਕਰਮ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ | ਆਸ-ਪਾਸ ਦੇ ਲੋਕਾਂ ਨੇ ਤੁਰੰਤ ਐਂਬੂਲੈਂਸ ਡਰਾਈਵਰਾਂ ਨੂੰ ਸੂਚਿਤ ਕੀਤਾ | ਜਿਸ 'ਤੇ ਐਂਬੂਲੈਂਸ ਚਾਲਕ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਗਿਆ | ਹਾਦਸੇ ਦੀ ਸੂਚਨਾ ਮਿਲਦੇ ਹੀ ਉਨ੍ਹਾਂ ਦੇ ਗੁਆਂਢੀ ਦੇ ਨਿਰਦੇਸ਼ਾਂ 'ਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪ੍ਰਮੀਲ ਕਾਲਾਨੀ, ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਪ੍ਰਧਾਨ ਰਾਜੂ ਚਰਾਇਆ, ਕਮੇਟੀ ਮੈਂਬਰ ਸੋਨੂੰ ਅਤੇ ਮੋਨੂੰ ਗਰੋਵਰ ਵੀ ਉਥੇ ਪਹੁੰਚ ਗਏ |

ਇਹ ਵੀ ਪੜੋ:Amritsar Crime:  ਅੰਮ੍ਰਿਤਸਰ ਪੁਲਿਸ ਨੇ ਨਾਕਾ ਤੋੜ ਕੇ ਭੱਜ ਰਿਹਾ ਗੈਂਗਸਟਰ ਗੁਰਪ੍ਰੀਤ ਸਿੰਘ ਨੂੰ ਕੀਤਾ ਗ੍ਰਿਫ਼ਤਾਰ


ਮੁੱਢਲੀ ਸਹਾਇਤਾ ਤੋਂ ਬਾਅਦ ਵਿਕਰਮ ਦੀ ਹਾਲਤ ਨਾਜ਼ੁਕ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ | ਪਰਿਵਾਰ ਵਾਲੇ ਉਸ ਨੂੰ ਸ਼੍ਰੀਗੰਗਾਨਗਰ ਲੈ ਗਏ | ਉੱਥੇ ਲਿਜਾਂਦੇ ਸਮੇਂ ਵਿਕਰਮ ਦੀ ਰਸਤੇ ਵਿੱਚ ਹੀ ਮੌਤ ਹੋ ਗਈ | ਜਿਸ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ |

ਇਹ ਵੀ ਪੜੋ:Punjab Police News : ਮੋਹਾਲੀ ਪੁਲਿਸ ਵੱਲੋਂ ਲੋਰੈਂਸ ਬਿਸ਼ਨੋਈ ਦੇ ਗੁਰਗੇ ਸਮੇਤ ਚਾਰ ਨੌਜਵਾਨ ਅਸਲੇ ਸਮੇਤ ਕੀਤੇ ਕਾਬੂ


ਮਿ੍ਤਕ ਦੇ ਗੁਆਂਢੀ ਪ੍ਰਮਿਲ ਨੇ ਦੱਸਿਆ ਕਿ ਵਿਕਰਮ ਅਜੇ ਕੁਆਰਾ ਸੀ ਅਤੇ ਉਸ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ |
ਹਾਲ ਹੀ ਵਿੱਚ ਵਿਕਰਮ ਨੇ ਇੱਕ ਘਰ ਬਣਾਇਆ ਸੀ | ਪਹਿਲਾਂ ਉਹ ਸ਼ਨੀਵਾਰ ਨੂੰ ਘਰ ਪਰਤਦਾ ਸੀ ਪਰ ਸ਼ੁੱਕਰਵਾਰ ਸ਼ਿਵਰਾਤਰੀ ਦੀ ਛੁੱਟੀ ਹੋਣ ਕਾਰਨ ਉਹ ਵੀਰਵਾਰ ਸ਼ਾਮ ਨੂੰ ਹੀ ਘਰ ਵਾਪਸ ਆ ਰਿਹਾ ਸੀ ਪਰ ਘਰ  ਵਾਪਸ ਆਉਂਦੇ ਸਮੇਂ ਇਹ ਹਾਦਸਾ ਵਾਪਰ ਗਿਆ | ਜਿਸ ਕਾਰਨ ਖੁਸ਼ੀ ਗਮੀ ਵਿੱਚ ਬਦਲ ਗਈ | ਦੱਸਿਆ ਜਾ ਰਿਹਾ ਹੈ ਕਿ ਮਿ੍ਤਕ ਵਿਕਰਮ ਦਾ ਇੱਕ ਭਰਾ ਵੀ ਬੈਂਕ ਆਫ ਬੜੌਦਾ ਵਿੱਚ ਕੰਮ ਕਰਦਾ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |

ਇਹ ਵੀ ਪੜੋ:Italy News : ਇਟਲੀ ਗਏ ਨੌਜਵਾਨ  ਨੂੰ  ਦਿਲ ਦਾ ਦੌਰਾ ਪੈਣਾ ਨਾਲ ਹੋਈ ਮੌਤ

 (For more news apart from Abohar road accident latest news in Punjabi News in Punjabi, stay tuned to Rozana Spokesman)

Location: India, Punjab, Abohar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement