
Amritsar News: ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਖੇਤਾਂ ਵਿਚੋਂ ਬਰਾਮਦ ਕੀਤੀ 5 ਕਿਲੋ ਹੈਰੋਇਨ
Amritsar rural police recovered heroin worth 25 crores News in punjabi:ਅੰਮ੍ਰਿਤਸਰ ਸਪੈਸ਼ਲ ਸੈੱਲ ਨੇ 25 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ। ਇਹ ਹੈਰੋਇਨ ਸਰਹੱਦ ਨਾਲ ਲੱਗਦੇ ਪਿੰਡ ਵਿੱਚ ਕਣਕ ਦੇ ਖੇਤਾਂ ਵਿੱਚ ਪਈ ਮਿਲੀ ਸੀ। ਫਿਲਹਾਲ ਪੁਲਿਸ ਨੇ ਅਣਪਛਾਤੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: Lok Sabha Election: ਸੰਸਦ 'ਚ ਵੀ ਕੇਜਰੀਵਾਲ ਤਾਂ ਦਿੱਲੀ ਹੋਵੇਗੀ ਹੋਰ ਖੁਸ਼ਹਾਲ', 'ਆਪ' ਨੇ ਲੋਕ ਸਭਾ ਚੋਣਾਂ ਲਈ ਦਿੱਤਾ ਨਾਅਰਾ
ਸੀਆਈਏ ਸਪੈਸ਼ਲ ਸੈੱਲ ਦੇ ਇੰਚਾਰਜ ਅਮਨਦੀਪ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬੀਤੀ ਦੇਰ ਰਾਤ ਪਿੰਡ ਮੁਹਾਵਾ ਤੋਂ ਗੱਲੂਵਾਲ ਸਾਈਡ ਨੂੰ ਜਾਂਦੇ ਸਮੇਂ ਗੁਰਦੁਆਰਾ ਸਾਹਿਬ ਤੋਂ ਥੋੜ੍ਹਾ ਅੱਗੇ ਖੇਤਾਂ ਵਿੱਚ ਕਿਸੇ ਭਾਰੀ ਚੀਜ਼ ਦੇ ਡਿੱਗਣ ਦੀ ਆਵਾਜ਼ ਸੁਣਾਈ ਦਿੱਤੀ। ਉਸ ਤੋਂ ਬਾਅਦ ਕੁਝ ਲੋਕਾਂ ਦੇ ਖੇਤਾਂ ਵਿੱਚ ਆ ਜਾਣ ਕਾਰਨ ਫ਼ਸਲਾਂ ਦਾ ਵੀ ਨੁਕਸਾਨ ਹੋ ਗਿਆ। ਇਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਸਪੈਸ਼ਲ ਸੈੱਲ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: Punjab Cabinet Meeting : ਕੱਲ੍ਹ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ, ਔਰਤਾਂ ਨੂੰ ਮਿਲ ਸਕਦਾ ਤੋਹਫ਼ਾ!
ਤਲਾਸ਼ੀ ਮੁਹਿੰਮ ਦੌਰਾਨ ਸਪੈਸ਼ਲ ਸੈੱਲ ਨੂੰ ਇਹ ਪੈਕਟ ਮਿਲਿਆ। ਜਿਸ ਨੂੰ ਪੀਲੀ ਟੇਪ ਨਾਲ ਬੰਨ੍ਹਿਆ ਹੋਇਆ ਸੀ। ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 5 ਕਿਲੋ ਹੈਰੋਇਨ ਬਰਾਮਦ ਹੋਈ। ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 35 ਕਰੋੜ ਰੁਪਏ ਹੈ।
ਸਪੈਸ਼ਲ ਸੈੱਲ ਵਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਘੜੂੰਆਂ ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਹੈਰੋਇਨ ਦੇ ਸਬੰਧ ਵਿਚ ਤਕਨੀਕੀ ਸੈੱਲ ਅਤੇ ਮਨੁੱਖੀ ਸੂਝ-ਬੂਝ ਦੀ ਮਦਦ ਨਾਲ ਹਰ ਕੋਣ ਤੋਂ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਇਸ ਵਿੱਚ ਸ਼ਾਮਲ ਹੋਇਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more news apart from Amritsar rural police recovered heroin worth 25 crores News in punjabi, stay tuned to Rozana Spokesman)