Punjab News: ਮ੍ਰਿਤਕ DSP ਦਿਲਪ੍ਰੀਤ ਸਿੰਘ ਦੇ ਭਰਾ-ਭਰਜਾਈ ਨੂੰ 8 ਸਾਲ ਦੀ ਸਜ਼ਾ, ਹੈਰੋਇਨ-ਡਰੱਗ ਮਨੀ ਦਾ ਚੱਲ ਰਿਹਾ ਸੀ ਕੇਸ 
Published : Mar 8, 2024, 12:04 pm IST
Updated : Mar 8, 2024, 12:04 pm IST
SHARE ARTICLE
File Photo
File Photo

ਸਾਥੀ ਨੂੰ 11 ਸਾਲ ਦੀ ਸਜ਼ਾ

Punjab News: ਲੁਧਿਆਣਾ - 13 ਦਿਨ ਪਹਿਲਾਂ ਪੰਜਾਬ ਦੇ ਲੁਧਿਆਣਾ ਵਿਚ 22 ਫਰਵਰੀ ਨੂੰ ਡੀਐਸਪੀ ਦਿਲਪ੍ਰੀਤ ਸਿੰਘ ਸ਼ੇਰ ਗਿੱਲ ਦੀ ਮਲੇਰ ਕੋਟਲਾ ਵਿਚ ਜਿੰਮ ਕਰਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਐਡੀਸ਼ਨਲ ਸੈਸ਼ਨ ਜੱਜ ਸੰਦੀਪ ਸਿੰਘ ਬਾਜਵਾ ਦੀ ਅਦਾਲਤ ਨੇ ਨਸ਼ਾ ਤਸਕਰੀ ਦੇ ਮਾਮਲੇ ਵਿਚ ਡੀਐੱਸਪੀ ਦੇ ਭਰਾ, ਭਰਜਾਈ ਅਤੇ ਭਰਾ ਦੇ ਸਾਥੀ ਨੂੰ ਸਜ਼ਾ ਸੁਣਾਈ ਹੈ। 

ਮਾਡਲ ਟਾਊਨ ਵਾਸੀ ਹਰਪ੍ਰੀਤ ਸਿੰਘ ਡੀਐਸਪੀ ਦਿਲਪ੍ਰੀਤ ਸਿੰਘ ਸ਼ੇਰਗਿੱਲ ਦਾ ਛੋਟਾ ਭਰਾ ਹੈ। ਹਰਪ੍ਰੀਤ ਦੀ ਪਤਨੀ ਸਰਬਜੀਤ ਕੌਰ ਅਤੇ ਹਰਪ੍ਰੀਤ ਸਿੰਘ ਨੂੰ 8 ਸਾਲ ਦੀ ਸਖ਼ਤ ਕੈਦ ਅਤੇ 80 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸੇ ਤਰ੍ਹਾਂ ਉਸ ਦੀ ਪਤਨੀ ਸਰਬਜੀਤ ਕੌਰ ਅਤੇ ਦਲਬਾਰਾ ਸਿੰਘ ਵਾਸੀ ਰਣਧੀਰ ਸਿੰਘ ਨਗਰ ਨੂੰ 11 ਸਾਲ ਦੀ ਸਖ਼ਤ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। 

ਇੱਕ ਵੱਡੀ ਕਾਰਵਾਈ ਕਰਦਿਆਂ, ਸਪੈਸ਼ਲ ਟਾਸਕ ਫੋਰਸ (STF) ਲੁਧਿਆਣਾ ਯੂਨਿਟ ਨੇ 19 ਅਗਸਤ, 2019 ਨੂੰ ਇੱਕ ਔਰਤ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਨ੍ਹਾਂ ਦੇ ਕਬਜ਼ੇ ਵਿਚੋਂ 1.057 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਪੁਲਿਸ ਨੇ 10 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਸੀ। ਇਨ੍ਹਾਂ ਦੇ ਕਬਜ਼ੇ 'ਚੋਂ 1.02 ਲੱਖ ਰੁਪਏ, ਤਿੰਨ ਕਾਰਾਂ, 20 ਮੋਬਾਈਲ ਫ਼ੋਨ ਅਤੇ 10 ਵਿਦੇਸ਼ੀ ਘੜੀਆਂ ਬਰਾਮਦ ਹੋਈਆਂ ਹਨ।

ਹਰਪ੍ਰੀਤ ਖ਼ਿਲਾਫ਼ ਐਸਟੀਐਫ ਮੁਹਾਲੀ ਵਿਚ ਐਨਡੀਪੀਐਸ ਐਕਟ ਦੀ ਧਾਰਾ 21,29 ਤਹਿਤ ਕੇਸ ਦਰਜ ਕੀਤਾ ਗਿਆ ਸੀ। ਮੁਲਜ਼ਮ ਨਸ਼ੇ ਦੇ ਬਦਲੇ ਨਸ਼ੇੜੀਆਂ ਦੇ ਮੋਬਾਈਲ ਫੋਨ, ਘੜੀਆਂ ਅਤੇ ਹੋਰ ਸਾਮਾਨ ਗਿਰਵੀ ਰੱਖ ਲੈਂਦੇ ਸਨ। ਐਸਟੀਐਫ ਨੇ ਸੂਚਨਾ ਮਿਲਣ ’ਤੇ ਮੁਲਜ਼ਮ ਨੂੰ ਭਾਈ ਰਣਧੀਰ ਸਿੰਘ ਨਗਰ ਤੋਂ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਮਾਰੂਤੀ ਸੁਜ਼ੂਕੀ SX4 ਵਿਚ ਇਲਾਕੇ ਵਿਚ ਘੁੰਮ ਰਹੇ ਸਨ ਜਦੋਂ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਤਲਾਸ਼ੀ ਲੈਣ 'ਤੇ STF ਨੇ ਉਨ੍ਹਾਂ ਕੋਲੋਂ ਹੈਰੋਇਨ ਅਤੇ ਡਰੱਗ ਮਨੀ ਬਰਾਮਦ ਕੀਤੀ। ਮੁਲਜ਼ਮਾਂ ਵੱਲੋਂ ਦਿੱਤੀ ਸੂਚਨਾ ਤੋਂ ਬਾਅਦ ਐਸਟੀਐਫ ਨੇ ਭਾਈ ਰਣਧੀਰ ਸਿੰਘ ਨਗਰ ਵਿੱਚ ਇੱਕ ਘਰ ਵਿੱਚੋਂ ਦੋ ਹੋਰ ਕਾਰਾਂ, ਮੋਬਾਈਲ ਫੋਨ ਅਤੇ ਘੜੀਆਂ ਬਰਾਮਦ ਕੀਤੀਆਂ ਸਨ। ਡੀਐਸਪੀ ਦਿਲਪ੍ਰੀਤ ਸਿੰਘ ਸ਼ੇਰਗਿੱਲ ਆਪਣੇ ਭਰਾ ਅਤੇ ਸਾਲੇ ਨਾਲ ਗੱਲ ਨਹੀਂ ਕਰ ਰਹੇ ਸਨ। ਸ਼ੇਰਗਿੱਲ ਦੀ 23 ਫਰਵਰੀ ਨੂੰ ਭਾਈ ਬਾਲਾ ਚੌਕ ਨੇੜੇ ਹੋਟਲ ਪਾਰਕ ਪਲਾਜ਼ਾ ਦੇ ਜਿੰਮ ਵਿੱਚ ਕਸਰਤ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਹ ਮਲੇਰ ਕੋਟਲਾ ਵਿਚ ਤਾਇਨਾਤ ਸੀ। 

(For more Punjabi news apart from Indian-origin woman arrested in UK for killing 10-year-old daughter, News In Punjabi , stay tuned to Rozana Spokesman)

SHARE ARTICLE

ਏਜੰਸੀ

Advertisement

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM

Punjab Flood : ਮਿੰਟਾਂ-ਸਕਿੰਟਾਂ 'ਚ ਤੋੜ ਦਿੱਤਾ ਧੁੱਸੀ ਬੰਨ੍ਹ, ਹੜ੍ਹ ਦੀ ਤਬਾਹੀ ਦੇਖ ਕੇ ਬਜ਼ੁਰਗ ਫੁੱਟ-ਫੁੱਟ ਰੋਇਆ

01 Sep 2025 3:20 PM

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM
Advertisement