ਕਿਸਾਨ ਵਲੋਂ ਸ਼ੁਰੂ ਕੀਤਾ ਡੇਅਰੀ ਫ਼ਾਰਮਿੰਗ ਦਾ ਧੰਦਾ ਹੋਇਆ ਵਿਸ਼ਾਲ

By : JUJHAR

Published : Mar 8, 2025, 3:54 pm IST
Updated : Mar 8, 2025, 4:04 pm IST
SHARE ARTICLE
Dairy farming business started by farmer becomes huge
Dairy farming business started by farmer becomes huge

ਅਮਰੀਕਨ ਗਾਵਾਂ ਤੋਂ ਕਮਾਉਂਦੈ 10 ਲੱਖ ਰੁਪਏ ਮਹੀਨਾ! 

ਪੰਜਾਬ ਵਿਚ ਅਸੀਂ ਕਈ ਕਿਸਾਨਾਂ ਨੂੰ ਕਹਿੰਦੇ ਦੇਖਿਆ ਹੈ ਕਿ ਕਿਸਾਨੀ ਵਿਚ ਹੁਣ ਸਾਨੂੰ ਕੁੱਝ ਨਹੀਂ ਬਚਦਾ ਤੇ ਕਿਸਾਨ ਹਰ ਰੋਜ਼ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕਿ ਧਰਨੇ ’ਤੇ ਬੈਠੇ ਹੁੰਦੇ ਹਨ। ਪਰ ਜੇ ਅਸੀਂ ਕਿਸਾਨੀ ਦੇ ਨਾਲ ਕੋਈ ਸਹਾਇਕ ਧੰਦਾ ਵੀ ਕਰੀਏ ਤਾਂ ਚੰਗੇ ਪੈਸੇ ਕਮਾ ਸਕਦੇ ਹਾਂ ਤੇ ਕਰਜ਼ੇ ਤੋਂ ਵੀ ਬਚ ਸਕਦੇ ਹਾਂ। ਪੰਜਾਬ ਵਿਚ ਬਹੁਤ ਸਾਰੇ ਕਿਸਾਨ ਡੇਅਰੀ ਫ਼ਾਰਮਿੰਗ ਦਾ ਧੰਦਾ ਕਰ ਰਹੇ ਹਨ ਤੇ ਸਫ਼ਲ ਹੋ ਰਹੇ ਹਨ। 

ਰੋਜ਼ਾਨਾ ਸਪੋਕਸਮੈਨ ਦੀ ਟੀਮ ਪਿੰਡ ਸਹੋਲੀ ਦੇ ਹਰਵਿੰਦਰ ਸਿੰਘ ਡੇਅਰੀ ਫ਼ਾਰਮ ਵਿਚ ਪਹੁੰਚੀ ਜਿਥੇ ਇਕ ਕਿਸਾਨ ਖੇਤੀ ਦੇ ਨਾਲ-ਨਾਲ 60 ਤੋਂ 70 ਗਾਵਾਂ ਰੱਖ ਕੇ ਡੇਅਰੀ ਫ਼ਾਰਮਿੰਗ ਵੀ ਕਰਦਾ ਹੈ। ਕਿਸਾਨ ਨੇ ਕਿਹਾ ਕਿ ਮੈਂ 12ਵੀਂ ਕਲਾਸ ਤੱਕ ਪੜਿ੍ਹਆ ਹਾਂ ਤੇ ਮੇਰਾ ਵੱਡਾ ਪੁੱਤਰ ਬੀ ਕਾਮ ਕਰ ਕੇ ਆਸਟ੍ਰੇਲੀਆ ਗਿਆ ਹੋਇਆ ਹੈ ਤੇ ਛੋਟਾ ਪੁੱਤਰ ਪੜ੍ਹਾਈ ਦੇ ਨਾਲ ਕੰਮ ’ਚ ਮੇਰੀ ਮਦਦ ਵੀ ਕਰਦਾ ਹੈ।

2006 ਵਿਚ ਡੇਅਰੀ ਫ਼ਾਰਮਿੰਗ ਦਾ ਧੰਦਾ ਸ਼ੁਰੂ ਕੀਤਾ ਸੀ ਤੇ ਸ਼ੁਰੂ ਵਿਚ ਨਾਭਾ ਨਸਲ ਦੀਆਂ ਸਿਰਫ਼ 2 ਗਾਵਾਂ ਰਖੀਆਂ ਸਨ, ਜਿਨ੍ਹਾਂ ਨੇ ਸਾਨੂੰ ਕਾਫ਼ੀ ਫ਼ਾਈਦਾ ਪਹੁੰਚਾਇਆ ਤੇ 5 ਤੋਂ 6 ਸਾਲਾਂ ਵਿਚ ਮੇਰੇ ਕੋਲ 10-15 ਗਾਵਾਂ ਹੋ ਗਈਆਂ ਸਨ ਤੇ ਹੌਲੀ-ਹੌਲੀ ਗਾਵਾਂ ਵਧਦੀਆਂ ਗਈਆਂ।  ਪਹਿਲਾਂ ਮੈਂ ਪ੍ਰਾਈਵੇਟ ਦੋਦੀਆਂ ਨੂੰ ਦੁੱਧ ਪਾਉਂਦਾ ਸੀ ਤੇ ਬਾਅਦ ਵਿਚ ਵੇਰਕਾ ਨਾਲ ਜੁੜ ਗਿਆ ਤੇ 2013 ਵਿਚ ਮੈਂ ਖੇਤਾਂ ਵਿਚ ਵੱਡਾ ਸ਼ੈਡ ਪਾ ਕੇ ਆਪਣਾ ਧੰਦਾ ਹੋਰ ਵਧਾਇਆ।

ਅੱਜ ਪਰਮਾਤਮਾ ਦੀ ਕਿਰਪਾ ਨਾਲ ਸਾਡੇ ਕੋਲ ਬੱਚਿਆਂ ਸਮੇਤ 45 ਪਸ਼ੂ ਹਨ। ਅਸੀਂ ਹਰ ਰੋਜ਼ 800 ਲੀਟਰ ਦੁੱਧ ਸਪਲਾਈ ਕਰ ਰਹੇ ਹਾਂ। ਕਿਸਾਨ ਨੇ ਕਿਹਾ ਕਿ ਇਕੱਲੇ ਪੈਸੇ ਲਾ ਕੇ ਧੰਦਾ ਨਹੀਂ ਚਲਦਾ ਸਾਨੂੰ ਆਪ ਵੀ ਮਿਹਨਤ ਕਰਨੀ ਪੈਂਦੀ ਹੈ ਤਾਂ ਹੀ ਕਾਮਯਾਬ ਹੋ ਸਕਦੇ ਹਾਂ। ਸਹਾਇਕ ਧੰਦਾ ਅਪਣਾ ਕੇ ਕਿਸਾਨ ਕਰਜ਼ਾ ਮੁਕਤ ਹੋ ਸਕਦੇ ਹਨ, ਪਰ ਲੋਕ ਕੰਮ ਨਹੀਂ ਕਰਦੇ ਇਸੇ ਕਾਰਨ ਉਹ ਕਰਜ਼ੇ ਵਿਚ ਉਲਝੇ ਪਏ ਹਨ।

photophoto

ਅਸੀਂ ਸਾਈਕਲਾਂ ’ਤੇ ਦੁੱਧ ਪਾਉਣ ਵਾਲੇ ਇਨ੍ਹਾਂ ਗਾਵਾਂ ਦੇ ਸਿਰ ’ਤੇ ਵਿਦੇਸ਼ਾਂ ਤੱਕ ਘੁੰਮ ਆਏ ਹਾਂ। ਅਸੀਂ ਇਨ੍ਹਾਂ ਨਾਲ ਹੀ ਰਹਿੰਦੇ ਹਾਂ ਅਸੀਂ ਇਨ੍ਹਾਂ ਦੀ ਦੇਖਭਾਲ ਕਰਦੇ ਹਾਂ ਤੇ ਇਹ ਸਾਨੂੰ ਦੁੱਧ ਦਿੰਦੀਆਂ ਹਨ ਤੇ ਸਾਡਾ ਗੁਜ਼ਾਰਾ ਚੱਲਦਾ ਹੈ। ਅਸੀਂ ਐਚ.ਐਫ਼ ਨਸਲ ਦੀਆਂ ਗਾਵਾਂ ਪਾਲਦੇ ਹਾਂ, ਜਿਨ੍ਹਾਂ ਦੀ ਗਰੋਥ ਬਹੁਤ ਵਧੀਆ ਹੈ। ਹੁਣ ਸਾਡੇ ਕੋਲੋਂ ਅਨਮੋਲ ਕੰਪਨੀ ਦੁੱਧ ਚੁੱਕਦੀ ਹੈ।

ਲੋਕੀ ਕਹਿੰਦੇ ਹਨ ਕਿ ਗਾਂ ਦਾ ਦੁੱਧ ਪੀਲੇ ਰੰਗ ਦਾ ਹੁੰਦਾ ਹੈ ਪਰ ਸਾਡੀ ਗਾਵਾਂ ਦਾ ਦੁੱਧ, ਮਖਣੀ ਤੇ ਮਲਾਈ ਚਿੱਟੀ ਹੁੰਦੀ ਹੈ, ਕੋਈ ਪਛਾਣ ਨਹੀਂ ਸਕਦਾ ਕਿ ਦੁੱਧ ਮੱਝ ਦਾ ਹੈ ਗਾਂ ਦਾ। ਅਸੀਂ ਆਪਣੀ ਗਾਵਾਂ ਨੂੰ ਵਧੀਆ ਖ਼ੁਰਾਕ ਦਿੰਦੇ ਹਾਂ ਜਿਸ ਨਾਲ ਉਹ ਦੁੱਧ ਵੀ ਵਧੀਆ ਦਿੰਦੀਆਂ ਹਨ, ਜੇ ਅਸੀਂ ਖ਼ੁਰਾਕ ਹੀ ਮਾੜੀ ਦੇਵਾਂਗੇ ਤਾਂ ਦੁੱਧ ਵੀ ਉਦਾਂ ਹੀ ਮਿਲੇਗਾ। ਪਰਮਾਤਮਾ ਦੀ ਕਿਰਪਾ ਹੋਈ ਜਿਸ ਨਾਲ ਪਰਿਵਾਰ ਨੇ ਮੇਰਾ ਸਾਥ ਦਿਤਾ ਤੇ ਅੱਜ ਵਧੀਆ ਕੰਮ ਚੱਲ ਰਿਹਾ ਹੈ।

400 ਲੀਟਰ ਤੱਕ ਸਾਡਾ ਖ਼ਰਚਾ ਨਿਕਲਦਾ ਹੈ ਤੇ ਇਸ ਤੋਂ ਉਪਰ ਜਿੰਨਾ ਦੁੱਧ ਹੋਵੇਗਾ ਉਹ ਸਾਡੀ ਬੱਚਤ ਹੈ। ਸਾਡਾ 12 ਤੋਂ 15 ਹਜ਼ਾਰ ਰੁਪਏ ਇਕ ਦਿਨ ਦਾ ਖ਼ਰਚਾ ਹੈ ਤੇ ਇਕ ਦਿਨ ਦਾ 35 ਹਜ਼ਾਰ ਰੁਪਏ ਦਾ ਦੁੱਧ ਪੈ ਜਾਂਦਾ ਹੈ ਤੇ ਮਹੀਨੇ ਦਾ ਲੱਗਭਗ 10 ਲੱਖ ਰੁਪਏ ਕਮਾ ਲੈਂਦੇ ਹਾਂ। ਸਾਡੇ ਦੇਸ਼ ਦੇ ਨੌਜਵਾਨ ਬਾਹਰਲੇ ਮੁਲਕਾਂ ਵਲ ਭੱਜ ਰਹੇ ਹਨ ਕੀ ਉਹ ਉਥੇ ਵੇਹਲੇ ਰਹਿੰਦੇ ਹਨ ਨਹੀਂ ਉਨ੍ਹਾਂ ਨੂੁੰ ਉਥੇ ਵੀ ਕੰਮ ਕਰਨਾ ਪੈਂਦਾ ਹੈ ਤਾਂ ਹੀ ਕਮਾਉਂਦੇ ਹਨ,

photophoto

ਪਰ ਜੇ ਉਹ ਇਥੇ ਹੀ ਰਹਿ ਕੇ ਮਿਹਨਤ ਕਰਨ ਤੇ ਕਾਮਯਾਬ ਹੋਣ ਤੇ ਪੰਜਾਬ ਨੂੰ ਅੱਗੇ ਵਧਾਉਣ। ਬਾਹਰਲੇ ਦੇਸ਼ਾਂ ਵਿਚ ਕਿਹੜਾ ਜਾ ਕੇ ਹੀ ਪੈਸੇ ਕਮਾਉਣ ਗੱਲ ਪੈਂਦੇ ਹਨ ਉਨ੍ਹਾਂ 4 ਤੋਂ 5 ਸਾਲ ਲੱਗ ਜਾਂਦੇ ਹਨ ਸੈਟ ਹੋਣ ਲਈ, ਪਹਿਲਾਂ ਤਾਂ ਜਿੰਨੇ ਪੈਸੇ ਲਗਾ ਕੇ ਗਿਆ ਉਹ ਪੂਰੇ ਕਰਨੇ, ਫਿਰ 12-12 ਘੰਟੇ ਕੰਮ ਕਰਨਾ, ਪਰਿਵਾਰ ਤੋਂ ਦੂਰ ਰਹਿਣਾ। ਜੇ ਅਸੀਂ ਉਨਾਂ ਕੰਮ ਪੰਜਾਬ ਵਿਚ ਰਹਿ ਕੇ ਕਰੀਏ ਤਾਂ ਉਨਾ ਨਹੀਂ ਤਾਂ ਉਸ ਤੋਂ ਥੋੜਾ ਘੱਟ ਕਮਾ ਹੀ ਲਵਾਂਗੇ ਤੇ ਆਪਣੇ ਪਰਿਵਾਰ ਨਾਲ ਰਹਾਂਗੇ।

ਸਾਡੇ ਨੌਜਵਾਨ ਬਾਹਰ ਨੂੰ ਭੱਜ ਰਹੇ ਹਨ ਇਸ ਦਾ ਕਾਰਨ ਸਾਡੀਆਂ ਸਰਕਾਰਾਂ ਹਨ। ਜੇ ਕੋਈ ਵਿਅਕਤੀ ਫ਼ਾਰਮਿੰਗ ਦਾ ਧੰਦਾ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਉਹ 2 ਗਾਵਾਂ ਤੋਂ ਕੰਮ ਸ਼ੁਰੂ ਕਰ ਸਕਦਾ ਹੈ ਤੇ ਇਕ ਗਾਂ 80 ਹਜ਼ਾਰ ਤੋਂ ਲੈ ਕੇ 1 ਲੱਖ ਰੁਪਏ ਤੱਕ ਮਿਲ ਜਾਂਦੀ ਹੈ। ਸਾਨੂੰ ਧੰਦਾ ਚਲਾਉਣ ਲਈ ਮਿਹਨਤ ਤੇ ਸਮਾਂ ਦੇਣਾ ਚਾਹੀਦਾ ਹੈ ਤੇ ਸਬਰ ਰੱਖ ਕੇ ਹੀ ਚੱਲਣਾ ਚਾਹੀਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement