Amritsar News : ਦੋ ਦਸੰਬਰ ਨੂੰ ਜਾਰੀ ਹੁਕਮਨਾਮਾ ਸਾਹਿਬ ਨੂੰ ਸਵੀਕਾਰ ਕਰਨ ਤੋਂ ਭੱਜਿਆ ਕਾਬਜ ਧੜਾ, ਭਰਤੀ 18 ਮਾਰਚ ਤੋਂ ਸ਼ੁਰੂ ਹੋਵੇਗੀ

By : BALJINDERK

Published : Mar 8, 2025, 4:38 pm IST
Updated : Mar 8, 2025, 4:38 pm IST
SHARE ARTICLE
file photo
file photo

Amritsar News : ਅਬਦਾਲੀ ਤੇ ਇੰਦਰਾ ਗਾਂਧੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਢਾਹਿਆ, ਕਾਬਜ ਧੜੇ ਨੇ ਸੰਕਲਪ ਨੂੰ ਢਹਿ ਢੇਰੀ ਕੀਤਾ

Amritsar News in Punjabi : ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫ਼ਸੀਲ ਤੋਂ ਬਣੀ ਸੱਤ ਮੈਂਬਰੀ ਭਰਤੀ ਕਮੇਟੀ ਦੇ ਪੰਜ ਕਾਰਜਸ਼ੀਲ ਮੈਬਰਾਂ ਵਿੱਚੋਂ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਸਰਦਾਰ ਇਕਬਾਲ ਸਿੰਘ ਝੂੰਦਾਂ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਸਰਦਾਰ ਸੰਤਾ ਸਿੰਘ ਉਮੈਦਪੁਰੀ ਨੇ ਉਚੇਚਾ ਕੀਤੀ ਮੀਟੀਗ ਉਪਰੰਤ ਜਾਰੀ ਆਪਣੇ ਬਿਆਨ ਵਿੱਚ ਬੀਤੇ ਦਿਨ ਪੰਥਕ ਹਲਕਿਆਂ ਵਿੱਚ ਵਾਪਰੀਆਂ ਘਟਨਾਵਾਂ ਨੂੰ ਬਹੁੱਤ ਹੀ ਮੰਦਭਾਗਾ ਕਰਾਰ ਦਿੱਤਾ ਹੈ। ਜਾਰੀ ਬਿਆਨ ਵਿੱਚ ਭਰਤੀ ਕਮੇਟੀ ਮੈਂਬਰਾਂ ਨੇ ਕਿਹਾ ਕਿ 7 ਮਾਰਚ ਨੂੰ ਸਿੱਖ ਕੌਮ ਹਮੇਸ਼ਾ ਕਾਲੇ ਦਿਨ ਦੇ ਤੌਰ ਤੇ ਚੇਤੇ ਰੱਖੇਗੀ, ਇਸ ਦਿਨ ਪੰਥਕ ਰਹੁ ਰੀਤਾਂ ਤੋਂ ਸੱਖਣੇ ਕੁਝ ਲੋਕਾਂ ਨੇ ਵੱਡਾ ਪੰਥਕ ਘਾਣ ਕਰਕੇ ਧ੍ਰੋਹ ਕਮਾਇਆ। 

ਜਾਰੀ ਬਿਆਨ ਵਿੱਚ ਭਰਤੀ ਕਮੇਟੀ ਦੇ ਮੈਬਰਾਂ ਨੇ ਕਿਹਾ ਕਿ ਦੋ ਦਸੰਬਰ  ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਵਉਚੱਤਾ ਦਾ ਦੇਸ਼ ਦੁਨੀਆਂ ਵਿੱਚ ਬਹੁਤ ਵੱਡਾ ਸੁਨੇਹਾ ਗਿਆ। ਦੁਨੀਆਂ ਭਰ ਵਿੱਚ ਸਿੱਖ ਕੌਮ ਦੇ ਮਹਾਨ ਤਖ਼ਤ ਦੀ ਸ਼ੋਭਾ ਅਤੇ ਸੁਪਰੀਮ ਅਥਾਰਟੀ ਦਾ ਕੇਂਦਰੀ ਰੂਪ  ਉਭਰ ਕੇ ਸਾਹਮਣੇ ਆਇਆ। ਸਿੱਖ ਕੌਮ ਦੀ ਸਭ ਤੋਂ ਵੱਡੀ ਪ੍ਰਭੂਸੱਤਾ, ਸਰਵਉਚਤਾ ਅਤੇ ਸੰਕਲਪ ਨੂੰ ਉਸੇ ਦਿਨ ਤੋਂ ਚੁਣੌਤੀ ਦੇਣ ਦੀ ਸਾਜਿਸ਼ ਰਚੀ ਗਈ। ਬਤੌਰ ਪੰਜ ਸਿੰਘ ਸਹਿਬਾਨਾਂ ਦੇ ਤੌਰ ਤੇ ਗਿਆਨੀ ਰਘੁਬੀਰ ਸਿੰਘ, ਗਿਆਨੀ ਹਰਪ੍ਰੀਤ ਸਿੰਘ ਅਤੇ ਜੱਥੇਦਾਰ ਸੁਲਤਾਨ ਸਿੰਘ ਜੀ ਦੀਆਂ ਸੇਵਾਵਾਂ ਹਰ ਸਿੱਖ ਨੇ ਸ਼ਲਾਘਾ ਦੇ ਤੌਰ ਤੇ ਵੇਖੀਆਂ। 

ਜਾਰੀ ਬਿਆਨ ਵਿੱਚ ਆਗੂਆਂ ਨੇ ਕਿਹਾ ਕਿ ਕੁਝ ਲੋਕ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਹਾਨਤਾ, ਸਰਵਉਚਤਾ ਨੂੰ ਬਰਦਾਸ਼ਤ ਨਹੀਂ ਕਰ ਸਕੇ, ਇਸੇ ਦੇ ਚਲਦੇ ਸਭ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਖ਼ਿਲਾਫ਼ ਝੂਠੀ ਤੇ ਮਨਘੜਤ ਕਹਾਣੀ ਪੇਸ਼ ਕੀਤੀ ਗਈ, ਉਨ੍ਹਾਂ ਨੂੰ ਕਰੀਬੀ ਰਿਸ਼ਤੇਦਾਰ ਦੀ ਅਗਵਾਈ ਵਾਲੀ ਕਮੇਟੀ ਰਾਹੀਂ ਜ਼ਲੀਲ ਕਰਕੇ ਹਟਾਇਆ ਗਿਆ। ਇਸ ਤੋਂ ਬਾਅਦ ਇਹ ਦੋਸ਼ ਲਗਾਕੇ ਕਿ ਗਿਆਨੀ ਰਘੁਬੀਰ ਸਿੰਘ ਜੀ ਅਤੇ ਜੱਥੇਦਾਰ ਸੁਲਤਾਨ ਸਿੰਘ ਨੂੰ ਹਟਾ ਦਿੱਤਾ ਗਿਆ ਕਿ, ਓਹ ਆਪਣੀ ਜ਼ਿੰਮੇਵਾਰੀ ਨੂੰ ਸਹੀ ਨਹੀਂ ਨਿਭਾਅ ਸਕੇ, ਸੱਚ ਤਾਂ ਇਹ ਹੈ ਕਿ ਨਿਭਾਈ ਗਈ ਇਖਲਾਕੀ ਜ਼ਿੰਮੇਵਾਰੀ ਨੂੰ ਭਗੌੜਾ ਦਲ ਹਾਜ਼ਮ ਨਹੀਂ ਕਰ ਸਕਿਆ।

ਇਸ ਤੋਂ ਇਲਾਵਾ ਕਮੇਟੀ ਮੈਂਬਰਾਂ ਨੇ ਜੋਰ ਦੇਕੇ ਕਿਹਾ ਕਿ ਇਹ ਕੋਈ ਪਹਿਲੀ ਵਾਰ ਨਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਮਿਲੀ ਹੋਵੇ, ਇਹ ਪਹਿਲਾ ਹਮਲਾ ਨਹੀਂ, ਪਰ ਇਹ ਆਖਰੀ ਹਮਲਾ ਜਰੂਰ ਸਾਬਿਤ ਹੋਵੇਗਾ। ਜਿਸ ਤਰੀਕੇ ਅਬਦਾਲੀ ਵਰਗੇ ਹੁਕਮਰਾਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਇਮਾਰਤ ਨੂੰ ਢਹਿ ਢੇਰੀ ਕਰਕੇ ਸੋਚਿਆ ਸੀ ਕਿ ਸਿੱਖ ਕੌਮ ਦੀ ਸੇਧ ਨੂੰ ਖ਼ਤਮ ਕਰ ਦਿੱਤਾ ਉਸੇ ਤਰੀਕੇ ਇੰਦਰਾ ਗਾਂਧੀ ਨੇ ਵੀ ਏਸੇ ਭੁਲੇਖੇ ਹਮਲਾ ਕੀਤਾ ਸੀ, ਮੌਜੂਦਾ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਕੀਤੇ ਗਏ ਹਮਲੇ ਦਾ ਅਬਦਾਲੀ ਅਤੇ ਇੰਦਰਾ ਗਾਂਧੀ ਵਲੋ ਕੀਤੇ ਹਮਲਾ ਦਾ ਫਰਕ ਸਿਰਫ ਇਹ ਹੈ ਕਿ ਓਹਨਾ ਨੇ ਇਮਾਰਤ ਨੂੰ ਤੋੜਿਆ ਸੀ, ਕਾਬਜ ਧੜੇ ਨੇ ਸੰਕਲਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਸਖ਼ਤ ਸ਼ਬਦਾਂ ਵਿੱਚ ਕਾਬਜ ਧੜੇ ਨੂੰ ਤਾੜਨਾ ਕਰਦਿਆਂ ਮੈਬਰਾਂ ਨੇ ਕਿਹਾ ਕਿ ਅਦਬਾਲੀ ਅਤੇ ਇੰਦਰਾ ਗਾਂਧੀ ਵਾਂਗ ਸੁਖਬੀਰ ਧੜੇ ਦੇ ਗੈਂਗ ਨੂੰ ਮੂੰਹ ਦੀ ਖਾਣੀ ਪਵੇਗੀ, ਕਿਉ ਕਿ ਸਿੱਖ ਕੌਮ ਸਖ਼ਤੀ ਨਾਲ ਜਵਾਬ ਦਿੰਦੀ ਹੈ। ਭਰਤੀ ਕਮੇਟੀ ਵੱਲੋਂ ਉਲੀਕੇ ਭਰਤੀ ਦਾ ਕੰਮ 18 ਮਾਰਚ ਨੂੰ ਸ੍ਰੀ ਅਕਾਲ ਸਹਿਬ ਤੇ ਅਰਦਾਸ ਕਰਕੇ ਸ਼ੁਰੂਆਤ ਹੋਵੇਗੀ।

(For more news apart from The occupying forces refused to accept Hukamnama Sahib issued on December 2 News in Punjabi  News in Punjabi, stay tuned to Rozana Spokesman)

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 pawan saroop ਦੇ ਮਾਮਲੇ 'ਚ Sukhbir Badal ਨੂੰ Sri Akal Takht Sahib ਤਲਬ ਕਰਨ ਦੀ ਮੰਗ |Satinder Kohli

02 Jan 2026 3:08 PM

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM
Advertisement