
ਆਂਗਨਵਾੜੀ ਆਗੂਆਂ ਨੇ ਕਿਹਾ ਕਿ ਉਹ ਪਿਛਲੇ ਕਰੀਬ 2 ਮਹੀਨੇ ਤੋਂ ਜਿਆਦਾ ਸਮੇਂ ਤੋਂ ਇੱਥੇ ਧਰਨੇ ਉਪਰ ਬੈਠੀਆਂ ਹੋਈਆਂ ਹਨ
ਵਿੱਤ ਮੰਤਰੀ ਦਫ਼ਤਰ ਦੇ ਬਾਹਰ ਧਰਨਾ ਦੇ ਕੇ ਬੈਠੀਆਂ ਆਂਗਨਵਾੜੀ ਮੁਲਾਜ਼ਮਾਂ ਨੇ ਅੱਜ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਗੁੱਸਾ ਕਢਿਆ। ਇਸਦੇ ਇਲਾਵਾ ਉਨ੍ਹਾਂ ਥਰਮਲ ਮੁਲਾਜ਼ਮਾਂ ਨਾਲ ਮਿਲ ਕੇ ਵਿਤ ਮੰਤਰੀ ਦੇ ਦਫ਼ਤਰ ਅੱਗੇ ਰੋਹ ਭਰਪੂਰ ਨਾਹਰੇਬਾਜ਼ੀ ਕੀਤੀ। ਆਂਗਨਵਾੜੀ ਆਗੂਆਂ ਨੇ ਕਿਹਾ ਕਿ ਉਹ ਪਿਛਲੇ ਕਰੀਬ 2 ਮਹੀਨੇ ਤੋਂ ਜਿਆਦਾ ਸਮੇਂ ਤੋਂ ਇੱਥੇ ਧਰਨੇ ਉਪਰ ਬੈਠੀਆਂ ਹੋਈਆਂ ਹਨ। ਪ੍ਰੰਤੂ ਸਰਕਾਰ ਉਨ੍ਹਾਂ ਦੀਆਂ ਮੰਗਾਂ ਵਲ ਧਿਆਨ ਨਹੀਂ ਦੇ ਰਹੀ। ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਜਾਣ ਬੁੱਝ ਕੇ ਉਨ੍ਹਾਂ ਦੀਆਂ ਮੰਗਾਂ ਅਤੇ ਸੰਘਰਸ਼ ਦੀ ਅਣਦੇਖੀ ਕੀਤੀ ਜਾ ਰਹੀ ਹੈ।
Strike
ਉਨ੍ਹਾਂ ਨੇ ਕਿਹਾ ਕਿ 69 ਦਿਨਾਂ ਤੋਂ ਮੁਲਾਜਮ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਨੇ ਉਨ੍ਹਾਂ ਦੀ ਸੁਧ ਨਹੀਂ ਲਈ। ਉਨ੍ਹਾ ਨੇ ਮੰਗ ਕੀਤੀ ਕਿ ਮੁਲਾਜਮਾਂ ਨੂੰ ਹਰਿਆਣਾ ਦੀ ਤਰਜ਼ ਤੇ ਮਹਿਨਤਾਨਾ ਦਿੱਤਾ ਜਾਵੇ, 3 ਤੋਂ 6 ਸਾਲ ਤੱਕ ਦੇ ਬੱਚਿਆਂ ਨੂੰ ਕੇਂਦਰਾਂ ਵਿਚ ਵਾਪਿਸ ਭੇਜਿਆ ਜਾਵੇ, ਕੇਂਦਰਾਂ ਦੇ ਬਕਾਏ ਜਾਰੀ ਕੀਤੇ ਜਾਣ ਅਤੇ ਰਾਸ਼ਨ ਦੀ ਸਪਲਾਈ ਬਹਾਲ ਕੀਤੀ ਜਾਵੇ। ਇਸ ਮੌਕੇ ਤੇ ਦੇਹਾਤੀ ਪ੍ਰਧਾਨ ਅਮ੍ਰਿਤਪਾਲ ਕੌਰ ਬੱਲੂਆਣਾ, ਰੁਪਿੰਦਰ ਕੌਰ ਬਹਿਮਣ, ਲਾਭ ਕੌਰ ਸੰਗਤ, ਸੋਨੂੰ ਸੰਗਤ, ਪ੍ਰਵੀਨ ਕੁਮਾਰ ਆਦਿ ਹਾਜਰ ਸਨ।