ਸਸਤੀ ਬਿਜਲੀ ਮੰਗ ਰਹੇ ਉਦਯੋਗ ਨੂੰ 'ਝਟਕਾ' : ਬਿਜਲੀ ਦੋ ਰੁਪਏ ਮਹਿੰਗੀ ਹੋਈ
Published : Jun 10, 2017, 6:57 am IST
Updated : Apr 8, 2018, 4:01 pm IST
SHARE ARTICLE
PSPCL
PSPCL

ਪਾਵਰਕਾਮ ਨੇ ਸਸਤੀ ਬਿਜਲੀ ਮੰਗ ਰਹੇ ਉਦਯੋਗਪਤੀਆਂ ਨੂੰ ਝਟਕਾ ਦਿੰਦਿਆਂ ਬਿਜਲੀ ਮਹਿੰਗੀ ਕਰ ਦਿਤੀ ਹੈ। ਪਾਵਰਕਾਮ ਦੇ ਹੁਕਮਾਂ ਮੁਤਾਬਕ ਜੇ ਫ਼ੈਕਟਰੀ ਮਾਲਕ......

ਲੁਧਿਆਣਾ, 9 ਜੂਨ (ਸੰਦੀਪ ਮਾਹਨਾ) :  ਪਾਵਰਕਾਮ ਨੇ ਸਸਤੀ ਬਿਜਲੀ ਮੰਗ ਰਹੇ ਉਦਯੋਗਪਤੀਆਂ ਨੂੰ ਝਟਕਾ ਦਿੰਦਿਆਂ ਬਿਜਲੀ ਮਹਿੰਗੀ ਕਰ ਦਿਤੀ ਹੈ। ਪਾਵਰਕਾਮ ਦੇ ਹੁਕਮਾਂ ਮੁਤਾਬਕ ਜੇ ਫ਼ੈਕਟਰੀ ਮਾਲਕ ਸ਼ਾਮ 6 ਵਜੇ ਤੋਂ ਰਾਤ 10 ਵਜੇ ਤਕ ਫ਼ੈਕਟਰੀ ਚਲਾਉਂਦੇ ਹਨ ਤਾਂ ਉਨ੍ਹਾਂ ਨੂੰ ਪ੍ਰਤੀ ਯੂਨਿਟ 2 ਰੁਪਏ ਵੱਧ ਦੇਣੇ ਪੈਣਗੇ। ਰਾਤ ਨੂੰ ਫ਼ੈਕਟਰੀ ਚਲਾਉਣ ਦੀ ਪਹਿਲਾਂ ਜਿਹੜੀ ਛੋਟ ਦਿਤੀ ਜਾਂਦੀ ਸੀ, ਉਹ ਵੀ ਖ਼ਤਮ ਕਰ ਦਿਤੀ ਗਈ ਹੈ ਜਿਸ ਕਾਰਨ ਕਲ ਸ਼ਾਮ 6 ਵਜੇ ਹੀ ਸ਼ਹਿਰ ਦੇ ਇੰਡਸਟਰੀਅਲ ਏਰੀਆ 'ਚ ਕਰੀਬ ਇਕ ਹਜ਼ਾਰ ਫ਼ੈਕਟਰੀਆਂ 'ਚ ਛੁੱਟੀ ਕਰ ਦਿਤੀ ਗਈ। 
ਪਾਵਰਕਾਮ ਦੇ ਇਨ੍ਹਾਂ ਹੁਕਮਾਂ ਦੇ ਵਿਰੋਧ 'ਚ ਚੈਂਬਰ ਆਫ਼ ਇੰਡਸਟਰੀ ਅਤੇ ਕਾਮਰਸ ਨੇ ਪਾਵਰਕਾਮ ਦੇ ਸੀ. ਐਮ. ਡੀ. ਨੂੰ ਪੱਤਰ ਲਿਖ ਕੇ ਪੈਣ ਵਾਲੇ ਘਾਟੇ ਬਾਰੇ ਦਸਿਆ ਹੈ। ਫ਼ੈਕਟਰੀਆਂ ਵਿਚ ਰਾਤ ਦੀਆਂ ਸ਼ਿਫ਼ਟਾਂ ਬੰਦ ਹੋਣ ਨਾਲ ਲਗਭਗ 20 ਫ਼ੀ ਸਦੀ ਉਤਪਾਦਨ ਘਟੇਗਾ। ਪਾਵਰਕਾਮ ਦੇ ਡਾਇਰੈਕਟਰ (ਕਮਰਸ਼ੀਅਲ) ਨੇ ਕਿਹਾ ਕਿ ਰੈਗੂਲੇਰਟਰੀ ਕਮਿਸ਼ਨ ਦੇ ਹੁਕਮਾਂ 'ਤੇ ਹੀ ਟੈਰਿਫ਼ ਸਬੰਧੀ ਨਵੀਂ ਵਿਵਸਥਾ ਲਾਗੂ ਕੀਤੀ ਗਈ ਹੈ। ਦਰਅਸਲ, ਪਹਿਲਾਂ ਪੰਜਾਬ ਵਿਚ ਚਾਰ ਹਜ਼ਾਰ ਮੇਗਾਵਾਟ ਬਿਜਲੀ ਦੀ ਕਮੀ ਸੀ ਜਿਸ ਕਾਰਨ ਰੋਜ਼ਾਨਾ ਸ਼ਾਮ ਇੰਡਸਟਰੀ 'ਤੇ 3 ਘੰਟੇ ਪੀਕ ਲੋਡ ਆਵਰਸ ਲਾਗੂ ਹੁੰਦੇ ਸਨ। ਜਿਹੜਾ ਮਾਲਕ ਫ਼ੈਕਟਰੀ ਚਲਾਏਗਾ, ਉਸ 'ਤੇ ਪੈਨਲਟੀ ਲੱਗੇਗੀ ਯਾਨੀ ਜਿਹੜੀ ਬਿਜਲੀ ਇੰਡਸਟਰੀ ਤੋਂ ਬਚਦੀ ਸੀ, ਉਸ ਨੂੰ ਘਰਾਂ ਨੂੰ ਦਿਤਾ ਜਾਂਦਾ ਸੀ। ਇਨ੍ਹੀਂ ਦਿਨੀਂ ਚਾਰ ਹਜ਼ਾਰ ਮੈਗਾਵਾਟ ਬਿਜਲੀ ਫ਼ਾਲਤੂ ਹੈ। ਇਸ ਕਾਰਨ ਇੰਡਸਟਰੀ ਸਰਕਾਰ ਤੋਂ ਮੰਗ ਕਰ ਰਹੀ ਸੀ ਕਿ ਉਸ ਨੂੰ 5 ਰੁਪਏ ਯੂਨਿਟ ਬਿਜਲੀ ਦਿਤੀ ਜਾਵੇ। ਉਮੀਦ ਸੀ ਕਿ ਨਵੇਂ ਟੈਰਿਫ਼ 'ਚ ਇਸ ਰੇਟ 'ਤੇ ਬਿਜਲੀ ਮਿਲੇਗੀ ਪਰ ਪਾਵਰਕਾਮ ਨੇ ਪਹਿਲੀ ਜੂਨ ਤੋਂ 2 ਰੁਪਏ ਰੇਟ ਵਧਾ ਕੇ ਉਦਯੋਗ ਜਗਤ ਨੂੰ ਝਟਕਾ ਦੇ ਦਿਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Gurughar 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਲਾਸ਼ੀ ਲੈਣ ਵਾਲੀ ਸ਼ਰਮਨਾਕ ਘਟਨਾ 'ਤੇ ਭੜਕੀ ਸਿੱਖ ਸੰਗਤ

08 May 2024 12:15 PM

'ਗੁਰੂਆਂ ਦੀ ਧਰਤੀ ਪੰਜਾਬ 'ਚ 10 ਹਜ਼ਾਰ ਤੋਂ ਵੱਧ ਡੇਰੇ, ਲੀਡਰ ਲੈਣ ਜਾਂਦੇ ਅਸ਼ੀਰਵਾਦ'

08 May 2024 12:10 PM

ਆਹ ਮਾਰਤਾ ਗੱਭਰੂ ਜਵਾਨ, Gym ਲਾਉਂਦਾ ਸੀ ਹੱਟਾ ਕੱਟਾ ਬਾਉਂਸਰ, ਦੇਖੋ ਸ਼ਰੇਆਮ ਗੋਲੀਆਂ ਨਾਲ ਭੁੰਨ 'ਤਾ

08 May 2024 11:47 AM

Ludhiana ਭੇਜ ਕੇ Raja Warring ਨਾਲ ਕੌਣ ਕਰ ਰਿਹਾ ਸਾਜਿਸ਼? Warring ਤੇ Ravneet Bittu ਦੀ ਜੱਫੀ ਚਰਚਾ 'ਚ ਕਿਉਂ?

08 May 2024 11:34 AM

Big Breaking : ਚੋਣ ਅਖਾੜੇ 'ਚ ਉਤਰ ਸਕਦੇ ਸੁਨੀਲ ਜਾਖੜ!, MP ਬਣਨ ਦੀ ਜ਼ਿੱਦ 'ਚ ਠੱਗਿਆ ਗਿਆ ਧਾਕੜ ਅਫ਼ਸਰ!

08 May 2024 10:34 AM
Advertisement