ਅੰਮ੍ਰਿਤਸਰ ਦੇ ਕੋਲਡ ਸਟੋਰੇਜ਼ ‘ਚ ਲੱਗੀ ਭਿਆਨਕ ਅੱਗ
Published : Apr 8, 2019, 2:08 pm IST
Updated : Apr 8, 2019, 3:28 pm IST
SHARE ARTICLE
Cold Storage
Cold Storage

22 ਨੰਬਰ ਫਾਟਕ ਨੇੜੇ ਇਕ ਕੋਲਡ ਸਟੋਰੇਜ਼ ਵਿਚ ਸਵੇਰੇ 4 ਵਜੇ ਭਿਆਨਕ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ...

ਅੰਮ੍ਰਿਤਸਰ : 22 ਨੰਬਰ ਫਾਟਕ ਨੇੜੇ ਇਕ ਕੋਲਡ ਸਟੋਰੇਜ਼ ਵਿਚ ਸਵੇਰੇ 4 ਵਜੇ ਭਿਆਨਕ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ। ਮੌਕੇ ਪਰ ਨਗਰ ਨਿਗਮ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਤੇ ਅੱਗ ਉਤੇ ਕਾਬੂ ਪਾਉਣ ਵਿਚ ਆਏ। 8 ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਅੱਗ ਉਤੇ ਕਾਬੂ ਪਾਇਆ। ਹਾਲਾਂਕਿ ਦੇਰ  ਸ਼ਾਮ ਤੱਕ ਵੀ ਇਕ ਗੱਡੀ ਅੱਗ ਨੂੰ ਬੁਝਾਉਂਦੀ ਰਹੀ।

ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਲੱਗ ਸਕਿਆ। ਕੋਲਡ ਸਟੋਰ ਵਿਚ ਡਰਾਈ ਫਰੂਟ ਦੇ ਨਾਲ-ਨਾਲ ਜੜ੍ਹੀ-ਬੂਟੀਆਂ ਵੀ ਸੀ, ਜਿਸ ਨਾਲ ਸਾਰਾ ਸਾਮਾਨ ਸੜ੍ਹ ਕੇ ਸੁਆਹ ਹੋ ਗਿਆ। ਪ੍ਰਤੱਖਦਰਸੀਆਂ ਨੇ ਦੱਸਿਆ ਕਿ ਕੋਲਡ ਸਟੋਰ ਚੋਂ ਧੂੰਆਂ ਨਿਕਲ ਰਿਹਾ ਸੀ ਤੇ ਸਾਰੇ ਇਲਾਕੇ ਵਿਚ ਫੈਲ ਰਿਹਾ ਸੀ, ਜਿਸ ਨਾਲ ਉਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਤੇ ਮੌਕੇ ‘ਤੇ ਗੱਡੀਆਂ ਪੁੱਜੀਆਂ।

ਸਾਰੀਆਂ ਗੱਡੀਆਂ 4 ਵਜੇ ਮੌਕੇ ਪਰ ਪਹੁੰਚ ਗਈਆਂ ਸਨ, ਅੱਗ ਕਾਫ਼ੀ ਤੇਜ਼ ਸੀ, ਜਿਸ ਉਤੇ ਕਾਬੂ ਪਾ ਲਿਆ ਗਿਆ। ਹਾਲਾਂਕਿ ਦੇਰ ਸ਼ਾਮ ਤੱਕ ਥੋੜ੍ਹ-ਥੋੜ੍ਹੀ ਅੱਗ ਬਾਹਰ ਆਉਂਦੀ ਰਹੀ, ਜਿਸ ਕਾਰਨ ਇਕ ਗੱਡੀ ਦੇਰ ਸ਼ਾਮ ਤੱਕ ਉਥੇ ਰੱਖ ਗਏ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement