ਗੁਜਰਾਤੀ ਅੰਗੂਰ ਨੇ ਦੱਬੇ ਮਾਲਵੇ ਦੇ 'ਦੇਸੀ ਅੰਗੂਰ'
Published : Apr 2, 2019, 10:37 am IST
Updated : Apr 2, 2019, 10:37 am IST
SHARE ARTICLE
Grapes
Grapes

ਕਿਸੇ ਸਮੇਂ ਮਾਲਵੇ ਦੀ ਸ਼ਾਨ ਹੁੰਦੇ ਸਨ 'ਅੰਗੂਰਾਂ ਦੇ ਬਾਗ਼'...

ਚੰਡੀਗੜ੍ਹ : ਅੱਜ ਤੋਂ 20-25 ਸਾਲ ਪਹਿਲਾਂ ਪੰਜਾਬ ਵਿਚ ਸੰਨ 1994 ਤੋਂ 2000 ਤਕ ਦੇਸੀ ਅੰਗੂਰਾਂ ਦਾ ਕਾਫ਼ੀ ਬੋਲਬਾਲਾ ਸੀ। ਕਿਸਾਨਾਂ ਨੇ ਅੰਗੂਰਾਂ ਦੀ ਖੇਤੀ ਲਈ ਬਾਗ਼ ਲਾਉਣੇ ਸ਼ੁਰੂ ਕੀਤੇ ਸਨ ਤੇ ਮਾੜੇ ਤੋਂ ਮਾੜੇ ਕਿਸਾਨਾਂ ਨੇ ਵੀ ਆਰਥਿਕ ਲਾਹਾ ਲੈਣ ਲਈ ਅਪਣੇ ਖੇਤਾਂ ਵਿਚ ਬਾਗ਼ ਲਗਾ ਲਏ ਸਨ। ਟਿੱਬਿਆਂ ਵਾਲੀ ਮਾਲਵਾ ਪੱਟੀ ਅੰਗੂਰਾਂ ਦੇ ਬਾਗ਼ਾਂ ਵਾਲਾ ਖੇਤਰ ਬਣ ਗਿਆ ਸੀ। ਵਿਸ਼ੇਸ਼ ਕਰ ਕੇ ਬਠਿੰਡਾ, ਮਾਨਸਾ ਤੇ ਬਰਨਾਲਾ ਜ਼ਿਲ੍ਹਿਆਂ ਵਿਚ ਕੁੱਝ ਕੁ ਸਾਲਾਂ ਵਿਚ ਹਜ਼ਾਰਾਂ ਏਕੜ ਵਿਚ ਅੰਗੂਰਾਂ ਦੇ ਬਾਗ਼ ਲੱਗ ਗਏ ਸਨ।

Grapes Farming Grapes Farming

 ਕਿਸੇ ਵੇਲੇ ਅੰਗੂਰ ਪਿੰਡਾਂ ਅੰਦਰ ਟਰਾਲੀਆਂ 'ਤੇ ਵਿਕਣ ਲਈ ਆਇਆ ਕਰਦੇ ਸਨ। ਦਿਨ ਰਾਤ ਦੀ ਮਿਹਨਤ ਤੋਂ ਬਾਅਦ ਪੈਦਾ ਕੀਤੇ ਇਨ੍ਹਾਂ ਅੰਗੂਰਾਂ ਨੂੰ ਲੋਕ ਇਕ ਰੁਪਏ ਕਿਲੋ ਵੀ ਨੱਕ ਮਾਰ ਕੇ ਖ਼ਰੀਦਦੇ ਸਨ। ਮਾਲਵਾ ਪੱਟੀ ਦੇ ਬਾਜ਼ਾਰ ਵਿਚ ਆ ਰਹੇ ਅੰਗੂਰਾਂ ਨਾਲੋਂ ਲੋਕ ਮਹਾਰਾਸ਼ਟਰ ਅਤੇ ਗੁਜਰਾਤ ਦੇ ਅੰਗੂਰਾਂ ਨੂੰ ਵਧੇਰੇ ਪਸੰਦ ਕਰਦੇ ਹਨ ਕਿਉਂਕਿ ਮਾਲਵੇ ਦੇ ਅੰਗੂਰ ਖੱਟੇ ਸਨ ਜਦਕਿ ਗੁਜਰਾਤ ਦੇ ਅੰਗੂਰ ਮਿੱਠੇ। ਜਿਸ ਕਾਰਨ ਦੇਸੀ ਅੰਗੂਰਾਂ ਨਾਲੋਂ ਗੁਜਰਾਤੀ ਅੰਗੂਰਾਂ ਦੀ ਵਿਕਰੀ ਭਾਰੀ ਹੁੰਦੀ ਹੈ। ਮਾਲਵੇ ਦੇ ਬਾਗ਼ਵਾਨ ਅੰਗੂਰ ਦੇ ਖੱਟੇ ਹੋਣ ਕਾਰਨ ਦੁਖੀ ਹਨ।

Grapes Farming Grapes Farming

ਮਾਲਵਾ ਪੱਟੀ ਦੇ ਸੈਂਕੜੇ ਬਾਗ਼ਵਾਨਾਂ ਨੇ ਅੰਗੂਰਾਂ ਦੇ ਬਾਗ਼ਾਂ ਤੋਂ ਵੱਧ ਮੁਨਾਫਾ ਮਿਲਣ ਦੀ ਉਮੀਦ ਕੀਤੀ ਸੀ ਪਰ ਬਾਜ਼ਾਰ ਵਿਚ ਘੱਟ ਭਾਅ ਨੇ ਬਾਗ਼ਵਾਨਾਂ ਦਾ ਕਚੂੰਮਰ ਕੱਢ ਦਿਤਾ ਹੈ। ਕਿਸਾਨਾਂ ਦਾ ਕਹਿਣੈ ਕਿ ਦੇਸੀ ਅੰਗੂਰ ਕਿਤੇ ਵੀ 7-8 ਰੁਪਏ ਕਿਲੋ ਤੋਂ ਵੱਧ ਨਹੀਂ ਵਿਕਦੇ ਸਨ। ਜਿਸ ਕਾਰਨ ਕਿਸਾਨ ਅੰਗੂਰਾਂ ਨੂੰ ਘਾਟੇ ਵਾਲਾ ਸੌਦਾ ਸਮਝ ਕੇ ਇਸ ਦੀ ਖੇਤੀ ਤੋਂ ਤੌਬਾ ਕਰ ਗਿਆ। ਇਹੀ ਕਾਰਨ ਹੈ ਕਿ ਪੂਰੀ ਮਾਲਵਾ ਪੱਟੀ ਵਿਚ ਹੁਣ ਨਾਮਾਤਰ ਹੀ ਬਾਗ਼ ਰਹਿ ਗਏ ਹਨ। ਮਈ ਜੂਨ ਮਹੀਨੇ ਵਿਚ ਦੇਸੀ ਅੰਗੂਰ ਦੀ ਆਮਦ ਨਾਮਾਤਰ ਹੋਣ ਦੀ ਉਮੀਦ ਹੈ।

Grapes Farming Grapes Farming

ਜਾਣਕਾਰੀ ਅਨੁਸਾਰ ਬਾਜ਼ਾਰ ਵਿਚ ਗੁਜਰਾਤ ਅਤੇ ਮਹਾਰਾਸ਼ਟਰ ਦਾ ਜੋ ਅੰਗੂਰ ਆ ਰਿਹਾ ਹੈ। ਉਸ ਨੂੰ ਗਾਹਕ 60 ਤੋਂ 80 ਰੁਪਏ ਕਿਲੋ ਖ਼ਰੀਦ ਕੇ ਖ਼ੁਸ਼ ਹੈ। ਗੁਜਰਾਤੀ ਅੰਗੂਰ ਮਾਲਵੇ ਅੰਗੂਰਾਂ ਨਾਲੋਂ ਅਕਾਰ ਵਿਚ ਲੰਬਾ ਅਤੇ ਮੋਟਾ ਹੁੰਦਾ ਹੈ। ਅਤੇ ਉਸ ਦਾ ਸਵਾਦ ਵੀ ਮਾਲਵੇ ਦੇ ਅੰਗੂਰ ਨਾਲੋਂ ਮਿੱਠਾ ਹੁੰਦਾ ਹੈ। ਫਲ ਵਿਕਰੇਤਾਵਾਂ ਤੇ ਆੜ੍ਹਤੀਆਂ ਦਾ ਮੰਨਣਾ ਹੈ ਕਿ ਬਾਹਰੋਂ ਆਏ ਅੰਗੂਰ ਦੀ ਕੁਆਲਟੀ ਮਾਲਵੇ ਦੇ ਅੰਗੂਰ ਨਾਲੋਂ ਚੰਗੀ ਹੈ ਅਤੇ ਇਸੇ ਕਾਰਨ ਵਿਕਰੀ ਵੱਧ ਹੁੰਦੀ ਹੈ।
ਅੱਜ ਦੀ ਘੜੀ ਮਾਲਵਾ ਪੱਟੀ ਵਿਚ ਅੰਗੂਰਾਂ ਦੇ ਬਾਗ਼ ਖ਼ਾਤਮੇ ਦੀ ਕਗਾਰ 'ਤੇ ਹੈ।

Grapes Farming Grapes Farming

ਸਰਕਾਰ ਦੀਆਂ ਨੀਤੀਆਂ ਤੋਂ ਵੀ ਕਿਸਾਨ ਤੰਗ ਹੈ ਕਿਉਂਕਿ ਸਰਕਾਰ ਬਦਲਵੀਂ ਫ਼ਸਲ ਦੀ ਸਲਾਹ ਤਾਂ ਦਿੰਦੀ ਐ ਪਰ ਮੰਡੀਕਰਨ ਦਾ ਪ੍ਰਬੰਧ ਨਹੀਂ ਕਰਦੀ। ਇਸੇ ਕਰਕੇ ਅੱਕੇ ਕਿਸਾਨਾਂ ਨੇ ਸਾਰੇ ਬਾਗ਼ ਪੁੱਟ ਦਿਤੇ ਤੇ ਮੁੜ ਰਵਾਇਤੀ ਖੇਤੀ ਸ਼ੁਰੂ ਕਰ ਦਿਤੀ। ਸੈਂਕੜਿਆਂ ਦੀ ਗਿਣਤੀ ਵਿਚ ਨਜ਼ਰ ਆਉਂਦੇ ਅੰਗੂਰਾਂ ਦੇ ਬਾਗ਼ ਗਧੇ ਦੇ ਸਿੰਗਾਂ ਵਾਂਗ ਅਲੋਪ ਹੋ ਗਏ। ਹੁਣ ਦੂਰ-ਦੂਰ ਤਕ ਅੰਗੂਰਾਂ ਦੇ ਬਾਗ਼ ਕਿਧਰੇ ਵੀ ਦਿਖਾਈ ਨਹੀਂ ਦਿੰਦੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement