ਕਰਫ਼ਿਊ ਪਹਿਰੇ 'ਤੇ ਤਾਇਨਾਤ ਦੋ ਵਿਅਕਤੀਆਂ 'ਤੇ ਚਲੀਆਂ ਗੋਲੀਆਂ
Published : Apr 8, 2020, 5:13 pm IST
Updated : Apr 8, 2020, 5:13 pm IST
SHARE ARTICLE
File Photo
File Photo

ਟਾਂਡਾ ਤੋਂ ਹੁਸ਼ਿਆਰਪੁਰ ਰੋਡ ਉਤੇ ਪੈਂਦੇ ਪਿੰਡ ਕੰਧਾਲਾ ਜੱਟਾ ਸੋਮਵਾਰ ਬੀਤੀ ਰਾਤ ਇਕ ਵਿਅਕਤੀ ਦਿਲਦਾਰ ਸਿੰਘ ਨੇ ਪਿੰਡ ਦੀ ਹੀ ਇਕ ਔਰਤ ਨਾਲ ਨਾਜਾਇਜ਼ ਸਬੰਧਾਂ

ਟਾਂਡਾ ਉੜਮੁੜ (ਅੰਮ੍ਰਿਤਪਾਲ ਬਾਜਵਾ): ਟਾਂਡਾ ਤੋਂ ਹੁਸ਼ਿਆਰਪੁਰ ਰੋਡ ਉਤੇ ਪੈਂਦੇ ਪਿੰਡ ਕੰਧਾਲਾ ਜੱਟਾ ਸੋਮਵਾਰ ਬੀਤੀ ਰਾਤ ਇਕ ਵਿਅਕਤੀ ਦਿਲਦਾਰ ਸਿੰਘ ਨੇ ਪਿੰਡ ਦੀ ਹੀ ਇਕ ਔਰਤ ਨਾਲ ਨਾਜਾਇਜ਼ ਸਬੰਧਾਂ ਹਨ। ਦਿਲਾਦਰ ਸਿੰਘ ਨੂੰ ਤੜਕੇ ਢਾਈ ਵਜੇ ਹਨੇਰੇ ਵਿਚ ਦੇਖ ਕੇ ਨੌਜਵਾਨਾਂ ਨੇ ਆਵਾਜ਼ ਮਾਰੀ ਤਾਂ ਦਿਲਦਾਰ ਸਿੰਘ ਨੇ ਪਿੰਡ ਦੇ ਹੀ ਨੌਜਵਾਨਾਂ ਉਤੇ ਪਿਸਤੌਲ ਨਾਲ ਗੋਲੀਆਂ ਚਲਾ ਦਿਤੀਆਂ। ਵਿਅਕਤੀ ਵਲੋਂ ਹਮਲਾ ਕਰਨ ਉਤੇ ਪਿੰਡ ਦੇ ਮੌਜੂਦਾ ਪੰਚ ਸਮੇਤ ਪਿੰਡ ਦਾ ਇਕ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।

ਜਿੰਨ੍ਹਾਂ ਨੂੰ ਪਿੰਡ ਵਾਸੀਆਂ ਨੇ ਸਰਕਾਰੀ ਹਸਪਤਾਲ ਟਾਂਡਾ ਵਿਖੇ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਵਲੋਂ ਮੁੱਢਲੇ ਇਲਾਜ ਤੋਂ ਬਾਅਦ ਜ਼ਖ਼ਮੀਆਂ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਅੱਗੇ ਰੈਫ਼ਰ ਕਰ ਦਿਤਾ। ਜ਼ਖ਼ਮੀਆਂ ਦੀ ਪਛਾਣ ਪੰਚ ਮਨਦੀਪ ਸਿੰਘ ਅਤੇ ਚੰਦਨਦੀਪ ਸਿੰਘ ਵਜੋਂ ਹੋਈ। ਜ਼ਖ਼ਮੀ ਪੰਚ ਮਨਦੀਪ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਸੁਰੱਖਿਆ ਦੇ ਚਲਦਿਆਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਸਰਪੰਚ ਜੋਗਿੰਦਰ ਸਿੰਘ ਦੀ ਅਗਵਾਈ ਵਿਚ ਸੋਮਵਾਰ ਦੀ ਰਾਤ ਪਿੰਡ ਕੰਧਾਲਾ ਜੱਟਾਂ ਵਿਚ ਨੌਜਵਾਨਾਂ ਵਲੋਂ ਪਿੰਡ ਦੀ ਧਰਮਸ਼ਾਲਾ ਕੋਲ ਠੀਕਰੀ ਪਹਿਰਾ ਲਗਾਇਆ ਗਿਆ ਸੀ।

ਇਸੇ ਦੌਰਾਨ ਤੜਕੇ ਵਕਤ ਕਰੀਬ ਢਾਈ ਵਜੇ ਇਕ ਵਿਅਕਤੀ ਹਨੇਰੇ ਵਿਚ ਅਉਂਦਾ ਵਿਖਾਈ ਦਿਤਾ, ਜਿਸ ਨੂੰ ਅਵਾਜ ਮਾਰਨ ਉਤੇ ਉਕਤ ਨੇ ਪਹਿਰਾ ਲਗਾ ਰਹੇ ਨੌਜਵਾਨਾਂ ਉਤੇ ਪਿਸਤੌਲ ਨਾਲ ਤਿੰਨ ਗੋਲੀਆਂ ਚਲਾ ਦਿਤੀਆਂ ਅਤੇ ਇਕ ਗੋਲੀ ਪਹਿਰਾ ਦੇ ਰਿਹਾ ਨੌਜਵਾਨ ਚੰਦਨਦੀਪ ਸਿੰਘ ਦੇ ਮੋਢੇ ਵਿਚ ਲੱਗੀ ਤੇ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਅਤੇ ਗੋਲੀਆਂ ਚਲਾਉਣ ਵਾਲਾ ਮੌਕੇ ਤੋਂ ਦੌੜ ਗਿਆ।  ਬਾਅਦ ਵਿਚ ਗੋਲੀ ਚਲਾਉਣ ਵਾਲੇ ਦੀ ਪਛਾਣ ਪਿੰਡ ਦੇ ਹੀ ਦਿਲਦਾਰ ਸਿੰਘ ਵਜੋਂ ਹੋਈ।

ਪਿੰਡ ਦੇ ਮੋਹਤਬਰ ਸਮੇਤ ਪੰਚ ਮਨਦੀਪ ਸਿੰਘ ਮੰਨਾਂ ਉਕਤ ਦਿਲਦਾਰ ਸਿੰਘ ਦੇ ਘਰ ਇਸ ਘਟਨਾ ਸਬੰਧੀ ਗੱਲਬਾਤ ਕਰਨ ਪਹੁੰਚੇ ਤਾਂ ਦਿਲਦਾਰ ਸਿੰਘ ਨੇ ਮੋਹਤਬਰਾਂ ਉਤੇ 12 ਬੋਰ ਦੀ ਬੰਦੂਕ ਨਾਲ ਗੋਲੀਆਂ ਚਲਾ ਦਿਤੀਆਂ । ਮੋਹਤਬਰਾਂ ਨੇ ਭੱਜ ਕੇ ਅਪਣੀ ਜਾਨ ਬਚਾਈ, ਪਰ ਬਦੂੰਕ ਦੀ ਗੋਲੀਆਂ ਦੇ ਸ਼ਰੇ ਲੱਗਣ ਕਾਰਨ ਪੰਚ ਮਨਦੀਪ ਸਿੰਘ ਮੰਨਾ ਜ਼ਖ਼ਮੀ ਹੋ ਗਿਆ।

ਦੋਨੋਂ ਜ਼ਖ਼ਮੀਆਂ ਚੰਦਨਦੀਪ ਅਤੇ ਮਨਦੀਪ ਸਿੰਘ ਨੂੰ ਪਿੰਡ ਦੇ ਲੋਕਾਂ ਸਰਕਾਰੀ ਹਸਪਤਾਲ ਟਾਂਡਾ ਵਿਖੇ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਵਲੋਂ ਮੁਢਲਾ ਇਲਾਜ ਕਰਨ ਤੋਂ ਬਾਅਦ ਜ਼ਖ਼ਮੀਆਂ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਅੱਗੇ ਰੈਫ਼ਰ ਕਰ ਦਿਤਾ। ਟਾਂਡਾ ਪੁਲਿਸ ਨੇ ਚੰਦਨਦੀਪ ਸਿੰਘ ਦੇ ਬਿਆਨਾਂ ਦੇ ਆਧਾਰ ਉਤੇ ਦਿਲਦਾਰ ਸਿੰਘ ਦਾਰਾ ਅਤੇ ਪ੍ਰਦੀਪ ਕੌਰ ਵਿਰੁਧ ਮਾਮਲਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement