ਗੁਰਦਵਾਰਾ ਰਾਜੌਰੀ ਗਾਰਡਨ ਦੀ ਕਮੇਟੀ ਲੋੜਵੰਦਾਂ ਨੂੰ ਕਰਵਾ ਰਹੀ  ਹੈ ਲੰਗਰ ਮੁਹਈਆ
Published : Apr 8, 2020, 7:12 pm IST
Updated : Apr 8, 2020, 7:12 pm IST
SHARE ARTICLE
File Photo
File Photo

ਪੱਛਮੀ ਦਿੱਲੀ ਦੇ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਵਲੋਂ ਮਹਾਂਮਾਰੀ ਕੋਰੋਨਾ ਵਾਇਰਸ ਬੀਮਾਰੀ ਦੌਰਾਨ ਹੋਏ ਲਾਕਡਾਊਨ ਕਾਰਨ ਰੋਜ਼ਾਨਾ 10 ਤੋਂ 12

ਨਵੀਂ ਦਿੱਲੀ  (ਸੁਖਰਾਜ ਸਿੰਘ) : ਪੱਛਮੀ ਦਿੱਲੀ ਦੇ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਵਲੋਂ ਮਹਾਂਮਾਰੀ ਕੋਰੋਨਾ ਵਾਇਰਸ ਬੀਮਾਰੀ ਦੌਰਾਨ ਹੋਏ ਲਾਕਡਾਊਨ ਕਾਰਨ ਰੋਜ਼ਾਨਾ 10 ਤੋਂ 12 ਹਜ਼ਾਰ ਲੋਕਾਂ ਲਈ ਲੰਗਰ ਦੀ ਵਿਵਸਥਾ ਕੀਤੀ ਜਾ ਰਹੀ ਹੈ। ਗੁਰਦਵਾਰੇ ਦੇ ਪ੍ਰਧਾਨ ਹਰਮਨਜੀਤ ਸਿੰਘ ਨੇ ਦਸਿਆ ਕਿ ਗੁਰਦਵਾਰਾ ਕਮੇਟੀ ਸਥਾਨਕ ਸੰਗਤਾਂ ਨਾਲ ਮਿਲ ਕੇ ਗੁਰਦਵਾਰਾ ਸਾਹਿਬ ਤੇ ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਵਿਖੇ ਰੋਜ਼ਾਨਾ ਹਜ਼ਾਰ ਲੋਕਾਂ ਲਈ ਲੰਗਰ ਤਿਆਰ ਕਰ ਰਹੇ ਹਨ। ਇਸ ਤੋਂ ਇਲਾਵਾ ਸੰਗਤਾਂ ਵੱਲੋਂ ਆਪਣੇ ਘਰਾਂ ਤੋਂ ਪ੍ਰਸ਼ਾਦੇ ਬਣਾ ਕੇ ਵੀ ਭੇਜੇ ਜਾਂਦੇ ਹਨ।

File photoFile photo

ਹਰਮਨਜੀਤ ਸਿੰਘ ਦਸਿਆ ਕਿ ਗੁਰਦਵਾਰੇ ਦੇ ਸੇਵਾਦਾਰ ਤੇ ਹੋਰ ਵਾਲੰਟੀਅਰਜ਼ ਦਿੱਲੀ ਪੁਲਿਸ ਤੇ ਪ੍ਰਸ਼ਾਸਨ ਦੀ ਮਦਦ ਨਾਲ ਮਾਇਆ ਪੁਰੀ ਝੁੱਗੀ ਬਸਤੀ ਤੇ ਰਘੁਬੀਰ ਨਗਰ ਸਮੇਤ ਹੋਰ ਕਈ ਅਜਿਹੇ ਇਲਾਕੇ ਜਿੱਥੇ ਦਿਹਾੜੀ ਮਜਦੂਰ ਰਹਿੰਦੇ ਹਨ ਉਨ੍ਹਾਂ ਨੂੰ ਖਾਣ-ਪੀਣ, ਬੱਚਿਆਂ ਲਈ ਦੁੱਧ ਦੀ ਵਿਵਸਥਾ ਕਰ ਰਹੀ ਹੈ।
ਹਰਮਨਜੀਤ ਸਿੰਘ ਨੇ ਦਸਿਆ ਕਿ ਰਾਜੌਰੀ ਗਾਰਡਨ ਦੀ ਸੰਗਤ ਵੀ ਇਸ ਕਾਰਜ ਵਿਚ ਵਧ-ਚੜ੍ਹ ਕੇ ਗੁਰਦਵਾਰਾ ਕਮੇਟੀ ਦਾ ਸਾਥ ਦੇ ਰਹੀ ਹੈ ਤੇ ਰਾਸ਼ਨ ਦੇ ਨਾਲ-ਨਾਲ ਨਕਦੀ ਰਾਸ਼ੀ ਵੀ ਦੇ ਕੇ ਸਹਯੋਗ ਕਰ ਰਹੀ ਹੈ ਜਿਸ ਕਰਕੇ ਇਹ ਸੇਵਾ ਨਿਰੰਤਰ ਜਾਰੀ ਹੈ ਅਤੇ ਜਦੋਂ ਤਕ ਹਾਲਾਤ ਸਮਾਨ ਰੂਪ 'ਚ ਨਹੀਂ ਆਉਂਦੇ ਇਹ ਸੇਵਾ ਜਾਰੀ ਰਹੇਗੀ।  

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement