
ਖ਼ਾਲਸਾ ਸਾਜਨਾ ਦਿਵਸ ਵਿਸਾਖੀ 13 ਅਪ੍ਰੈਲ ਦੇ ਪਵਿੱਤਰ ਦਿਹਾੜੇ ਨੂੰ ਸਮਰਪਤ ਸਿੱਖ ਕੌਮ ਨੂੰ ਸੰਦੇਸ਼ ਦਿੰਦਿਆਂ ਤਿਹਾੜ ਜੇਲ ਵਿਚ ਨਜ਼ਰਬੰਦ ਸਰਬੱਤ ਖ਼ਾਲਸਾ
ਅੰਮ੍ਰਿਤਸਰ (ਸੁਖਵਿੰਦਜੀਤ ਸਿੰਘ ਬਹੋੜੂ) : ਖ਼ਾਲਸਾ ਸਾਜਨਾ ਦਿਵਸ ਵਿਸਾਖੀ 13 ਅਪ੍ਰੈਲ ਦੇ ਪਵਿੱਤਰ ਦਿਹਾੜੇ ਨੂੰ ਸਮਰਪਤ ਸਿੱਖ ਕੌਮ ਨੂੰ ਸੰਦੇਸ਼ ਦਿੰਦਿਆਂ ਤਿਹਾੜ ਜੇਲ ਵਿਚ ਨਜ਼ਰਬੰਦ ਸਰਬੱਤ ਖ਼ਾਲਸਾ ਵਲੋਂ ਨਾਮਜ਼ਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਕਿਹਾ ਕਿ ਜਿਥੇ ਇਹ ਪਵਿੱਤਰ ਦਿਹਾੜਾ ਸਮੁੱਚੀ ਕੌਮ ਨੂੰ ਅਪਣੀ ਵਿਲੱਖਣ ਅਤੇ ਆਜ਼ਾਦ ਹੋਂਦ ਦਾ ਅਹਿਸਾਸ ਦ੍ਰਿੜ੍ਹ ਕਰਾਉਂਦਾ ਹੈ ਉਥੇ ਸਾਨੂੰ ਸਰਬੱਤ ਦੇ ਭਲੇ ਲਈ ਸਦੀਵੀ ਤੌਰ 'ਤੇ ਕਾਰਜਸ਼ੀਲ ਹੋਣ ਦੀ ਪ੍ਰੇਰਨਾ ਦਿੰਦਾ ਹੈ।
File photo
ਵਿਸ਼ਵ ਭਰ ਵਿਚ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਤਾਲਾਬੰਦੀ ਦੌਰਾਨ ਖ਼ਾਲਸਾ ਸਾਜਨਾ ਦਿਵਸ ਦੇ ਮੌਕੇ ਇਸ ਸਾਲ ਸੰਗਤਾਂ ਦਾ ਇਕੱਠ ਕਰਨਾ ਸੰਭਵ ਨਹੀਂ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਕੋਰੋਨਾ- ਕੋਰੋਨਾ ਕਰਦੇ ਅਸੀਂ ਮੂਲ ਤੋਂ ਟੁੱਟ ਕੇ ਬਿਪਰਵਾਦੀ ਸੋਚ 'ਤੇ ਚਲਦਿਆਂ ਮੋਮਬੱਤੀਆਂ ਤਕ ਸੀਮਤ ਹੋ ਜਾਈਏ।
ਉਨ੍ਹਾਂ ਕਿਹਾ ਕਿ ਇਹ ਨਾ ਭੁੱਲੀਏ ਕਿ ਗੁਰੂ ਦੇ ਖੰਡੇ ਬਾਟੇ ਦੀ ਪਾਹੁਲ ਸਾਨੂੰ ਦੁੱਖ-ਸੁੱਖ ਵੇਲੇ ਆਪਾ ਵਾਰਨ ਦੀ ਪ੍ਰੇਰਨਾ ਦਿੰਦਾ ਹੈ।
ਇਸ ਲਈ ਖ਼ਾਲਸਾ ਸਾਜਨਾ ਦਿਵਸ 13 ਅਪ੍ਰੈਲ ਵਾਲੇ ਦਿਨ ਖ਼ਾਲਸਾਈ ਉਤਸ਼ਾਹ ਅਤੇ ਜਜ਼ਬੇ ਨੂੰ ਬੁਲੰਦ ਰੱਖਣ ਲਈ ਸਮੁੱਚਾ ਖ਼ਾਲਸਾ ਪੰਥ ਅਪਣੇ-ਅਪਣੇ ਘਰਾਂ 'ਤੇ ਖ਼ਾਲਸਾਈ ਝੰਡੇ ਝੁਲਾਵੇ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਵਿਚ ਧਿਆਨ ਧਰਦੇ ਹੋਏ ਚੌਪਈ ਸਾਹਿਬ ਦੇ ਪਾਠ ਕਰ ਕੇ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ, ਨਿਆਰੇਪਨ, ਆਜ਼ਾਦ ਹਸਤੀ ਅਤੇ ਸਮੁੱਚੀ ਮਾਨਵਤਾ ਨੂੰ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਮੁਕਤ ਕਰਨ ਲਈ ਅਰਦਾਸ ਕਰੇ।