
ਸ੍ਰੋਮਣੀ ਕਮੇਟੀ ਵਲੋ ਪਾਕਿਸਤਾਨ ਜਾਣ ਵਾਲੇ ਜਥੇ ਦੇ ਸਰਧਾਲੂਆ ਨੂੰ ਵੰਡੇ ਗਏ ਪਾਸਪੋਰਟ
ਅੰਮ੍ਰਿਤਸਰ:- ਵਿਸਾਖੀ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਦੇ ਸਰਧਾਲੂਆਂ ਨੂੰ ਅਜ ਸ੍ਰੋਮਣੀ ਕਮੇਟੀ ਵਲੌ ਪਾਸਪੋਰਟ ਵੰਡੇ ਗਏ ਜਿਸਦੇ ਚਲਦੇ ਇਹ ਜੱਥਾ ਕੱਲ ਸਵੇਰੇ 8:30 ਵਜੇ ਇਹ ਜਥਾ ਸਰੌਮਣੀ ਸ੍ਰੋਮਣੀ ਦਫਤਰ ਤੌ ਪਾਕਿਸਤਾਨ ਲਈ ਰਵਾਨਾ ਹੋਵੇਗਾ ਅਤੇ ਉਥੋਂ ਦੇ ਗੁਰੂਧਾਮਾ ਦੇ ਦਰਸ਼ਣ ਦੀਦਾਰ ਕਰਦੇ ਹੋਏ 18 ਤਾਰੀਖ ਨੂੰ ਵਾਪਿਸ ਪਰਤੇਗਾ।
ਇਸ ਸੰਬਧੀ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਮੈਬਰ ਭਾਈ ਮਨਜੀਤ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿੱਖ ਸਰਧਾਲੂਆਂ ਦਾ ਜਥਾ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰਨ ਲਈ ਜਾ ਰਿਹਾ ਹੈ।
ਉਹਨਾਂ ਕਿਹਾ ਵਿਸਾਖੀ ਤੇ ਖ਼ਾਲਸਾ ਪੰਥ ਦਾ ਜਨਮ ਦਿਹਾੜਾ ਬਹੁਤ ਵੱਡੇ ਪੱਧਰ ’ਤੇ ਮਨਾਇਆ ਜਾ ਰਿਹਾ ਹੈ, ਜਿਸ ਦੇ ਚਲਦੇ ਅੱਜ ਸਰਧਾਲੂਆਂ ਨੂੰ ਪਾਸਪੋਰਟ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਅਸੀਂ ਕੇਂਦਰ ਸਰਕਾਰ ਨੂੰ 1161 ਦੇ ਕਰੀਬ ਸ਼ਰਧਾਲੂਆਂ ਦੇ ਵੀਜੇ ਲੱਗਣ ਲਈ ਭੇਜੇ ਸਨ। ਜਿਸ ਵਿੱਚ ਕੇਂਦਰ ਸਰਕਾਰ ਵੱਲੋਂ 109 ਦੇ ਕਰੀਬ ਸਿੱਖ ਸ਼ਰਧਾਲੂਆਂ ਦੇ ਰੱਦ ਕਰ ਦਿੱਤੇ ਗਏ ਹਨ ਅਤੇ 1052 ਸ਼ਰਧਾਲੂਆਂ ਦੇ ਵੀਜ਼ੇ ਲੱਗੇ ਹਨ। ਜਿਹੜੇ ਕੱਲ੍ਹ ਪਾਕਿਸਤਨ ਵਿੱਚ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਰਵਾਨਾ ਹੋਣਗੇ। ਜਿਹੜੇ ਸਰਧਾਲੂਆਂ ਨੂੰ ਕਿਸੇ ਕਾਰਨ ਵੀਜ਼ੇ ਨਹੀਂ ਮਿਲ ਪਾਏ ਹਨ, ਉਹਨਾਂ ਵਿਚ ਭਾਰੀ ਨਿਰਾਸ਼ਾ ਹੈ, ਜਿਸ ਦੇ ਚਲਦੇ ਅਸੀ ਭਾਰਤ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਕਿ ਸਰਧਾਲੂਆਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਵੱਧ ਤੋਂ ਵੱਧ ਸਰਧਾਲੂਆਂ ਦੇ ਵੀਜ਼ੇ ਲਗਾਏ ਜਾਣ।
ਐਸਜੀਪੀਸੀ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਇਹ ਸ਼ਰਧਾਲੂ ਪੰਜਾ ਸਾਹਿਬ ਡੇਰਾ ਸਾਹਿਬ ਤੇ ਸ੍ਰੀ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਆਪਣੇ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕਰਨਗੇ ਅਤੇ 18 ਅਪ੍ਰੈਲ ਨੂੰ ਇਹ ਸ਼ਰਧਾਲੂ ਗੁਰਧਾਮਾਂ ਦੇ ਦਰਸ਼ਨ ਕਰ ਵਾਪਿਸ ਭਾਰਤ ਪੁੱਜਣਗੇ।
ਉਧਰ ਦੂਜੇ ਪਾਸੇ ਵੱਖ-ਵੱਖ ਸ਼ਹਿਰਾਂ ਤੋਂ ਆਏ ਸਰਧਾਲੂਆਂ ਵਿਚ ਵੀਜ਼ਾ ਲੱਗਣ ਅਤੇ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰਨ ਜਾਣ ਮੌਕੇ ਕਾਫੀ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ । ਓਨ੍ਹਾਂ ਕਿਹਾ ਕਿ ਕੱਲ੍ਹ ਜਥਾ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਅਟਾਰੀ ਵਾਹਗਾ ਸਰਹੱਦ ਰਾਹੀਂ ਰਵਾਨਾ ਹੋਵੇਗਾ।