Ludhiana News: ਲੁਧਿਆਣਾ 'ਚ ਸ਼ੱਕੀ ਹਾਲਾਤਾ 'ਚ ਗਰਭਵਤੀ ਔਰਤ ਦੀ ਹੋਈ ਮੌਤ
Published : Apr 8, 2024, 4:43 pm IST
Updated : Apr 8, 2024, 4:43 pm IST
SHARE ARTICLE
A pregnant woman died under suspicious circumstances in Ludhiana
A pregnant woman died under suspicious circumstances in Ludhiana

Ludhiana News: ਸਥਾਨਕ ਡਾਕਟਰ ਦੇ ਗੁਲੂਕੋਜ਼ ਲਗਾਉਣ ਤੋਂ ਬਾਅਦ ਤੋੜਿਆ ਦਮ

A pregnant woman died under suspicious circumstances in Ludhiana: ਲੁਧਿਆਣਾ ਨੇੜੇ ਪਿੰਡ ਮੋਹੀ ਦੀ ਇਕ ਔਰਤ ਦੀ ਐਤਵਾਰ ਦੇਰ ਰਾਤ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਮਰਨ ਵਾਲੀ ਔਰਤ ਡੇਢ ਮਹੀਨੇ ਦੀ ਗਰਭਵਤੀ ਸੀ। ਉਸ ਦੇ ਪਹਿਲਾਂ ਦੋ ਬੱਚੇ ਹਨ। ਉਸ ਦਾ ਵਿਆਹ ਕਰੀਬ 6 ਸਾਲ ਪਹਿਲਾਂ ਹੋਇਆ ਸੀ। ਮ੍ਰਿਤਕ ਔਰਤ ਦਾ ਨਾਂ ਅਮਰਜੀਤ ਕੌਰ ਹੈ। ਮੌਤ ਦੇ ਕਾਰਨਾਂ ਦਾ ਸਪੱਸ਼ਟ ਤੌਰ 'ਤੇ ਪਤਾ ਨਹੀਂ ਲੱਗ ਸਕਿਆ। ਉਸ ਦੀ ਹਾਲਤ ਵਿਗੜਦੀ ਦੇਖ ਕੇ ਉਸ ਨੂੰ ਹਸਪਤਾਲ ਲੈ ਗਏ ਪਰ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: Chandigarh News : ਸਕੂਲਾਂ ਦੇ ਬਾਹਰ ਨਜ਼ਰ ਆਵੇਗੀ ਚੰਡੀਗੜ੍ਹ ਪੁਲਿਸ, ਬੱਚਿਆਂ ਦੇ ਲੜਾਈ-ਝਗੜੇ ਕਾਰਨ ਚੁੱਕਿਆ ਕਦਮ

ਜਾਣਕਾਰੀ ਦਿੰਦਿਆਂ ਪਤੀ ਸਤਨਾਮ ਨੇ ਦੱਸਿਆ ਕਿ ਉਸ ਦੀ ਪਤਨੀ ਕਾਫੀ ਕਮਜ਼ੋਰ ਮਹਿਸੂਸ ਕਰ ਰਹੀ ਸੀ। ਉਹ ਪਿੰਡ ਵਿੱਚ ਇੱਕ ਕਲੀਨਿਕ ਚਲਾਉਣ ਵਾਲੇ ਡਾਕਟਰ ਕੋਲ ਚੈਕਅੱਪ ਕਰਵਾਉਣ ਗਿਆ ਸੀ। ਡਾਕਟਰ ਨੇ ਉਸ ਨੂੰ ਦੱਸਿਆ ਕਿ ਅਮਰਜੀਤ ਬਹੁਤ ਕਮਜ਼ੋਰ ਹੈ। ਉਨ੍ਹਾਂ ਨੇ ਉਸ ਨੂੰ ਗਲੂਕੋਜ਼ ਲਗਾ ਦਿਤਾ। ਬੋਤਲ ਤੋਂ ਬਾਅਦ ਪਤਨੀ ਦੇ ਸਰੀਰ 'ਚ ਹੋਰ ਦਰਦ ਹੋਣ ਲੱਗਾ।

ਇਹ ਵੀ ਪੜ੍ਹੋ: Delhi Airport Bomb Threat: ਦਿੱਲੀ ਏਅਰਪੋਰਟ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਦੋ ਯਾਤਰੀ ਕੀਤੇ ਗ੍ਰਿਫਤਾਰ

ਜਦੋਂ ਉਸ ਨੇ ਡਾਕਟਰ ਨੂੰ ਵਧੇ ਹੋਏ ਦਰਦ ਦਾ ਕਾਰਨ ਪੁੱਛਿਆ ਤਾਂ ਉਸ ਨੇ ਉਸ ਨੂੰ ਕੋਈ ਜਵਾਬ ਨਹੀਂ ਦਿੱਤਾ। ਉਸ ਨੇ ਅਮਰਜੀਤ ਨੂੰ ਦੋ ਟੀਕੇ ਲਗਾਏ। ਸਤਨਾਮ ਨੇ ਦੱਸਿਆ ਕਿ ਡਾਕਟਰ ਨੇ ਉਸ ਨੂੰ ਕਿਹਾ ਸੀ ਕਿ ਇਕ ਟੀਕਾ ਜ਼ੁਕਾਮ ਦਾ ਅਤੇ ਦੂਜਾ ਦਰਦ ਘਟਾਉਣ ਦਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਟੀਕਾਕਰਨ ਤੋਂ ਬਾਅਦ ਦਰਦ ਹੋਰ ਵਧ ਗਿਆ। ਹਾਲਤ ਵਿਗੜਦੀ ਦੇਖ ਕੇ ਉਸ ਕਲੀਨਿਕ ਦੇ ਡਾਕਟਰ ਨੇ ਹਸਪਤਾਲ ਲਿਜਾਣ ਲਈ ਕਿਹਾ ਪਰ ਪਤਨੀ ਦੀ ਮੌਤ ਹੋ ਗਈ। ਅਮਰਜੀਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ 'ਚ ਰਖਵਾਇਆ ਗਿਆ ਹੈ।  ਸਤਨਾਮ ਅਨੁਸਾਰ ਉਸ ਦੇ ਦੋ ਬੱਚੇ ਹਨ, ਪੁੱਤਰ ਅਤੇ ਬੇਟੀ। ਪਤਨੀ ਦੀ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਲੱਗੇਗਾ।

(For more Punjabi news apart from A pregnant woman died under suspicious circumstances in Ludhiana, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM
Advertisement