Amritsar News : ਪੁਲਿਸ ਵੱਲੋਂ ਬੈਂਕ ਲੁੱਟਣ ਵਾਲੇ ਤਿੰਨ ਲੁਟੇਰੇ ਨਕਦੀ ਤੇ ਅਸਲੇ ਸਮੇਤ ਕਾਬੂ
Published : Apr 8, 2024, 5:24 pm IST
Updated : Apr 8, 2024, 5:24 pm IST
SHARE ARTICLE
cash and weapons
cash and weapons

Amritsar News : ਪੁਲਿਸ ਵੱਲੋਂ ਬੈਂਕ ਲੁੱਟਣ ਵਾਲੇ ਤਿੰਨ ਲੁਟੇਰੇ ਨਕਦੀ ਤੇ ਅਸਲੇ ਸਮੇਤ ਕਾਬੂ

Amritsar News : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਦੋ ਦਿਨ ਪਹਿਲਾਂ ਤਰਨਤਾਰਨ ਰੋਡ 'ਤੇ ਸਥਿਤ ਆਈ.ਸੀ.ਆਈ.ਸੀ.ਆਈ ਬੈਂਕ 'ਚ ਹੋਈ 12.78 ਲੱਖ ਰੁਪਏ ਦੀ ਲੁੱਟ ਦੇ ਤਿੰਨੋਂ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। 

 

ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਲੁੱਟੀ ਗਈ ਰਕਮ ’ਚੋਂ 7 ਲੱਖ 70 ਹਜ਼ਾਰ ਰੁਪਏ ਬਰਾਮਦ ਕਰ ਲਏ ਹਨ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ ਪਿਸਤੌਲ, ਪੰਜ ਕਾਰਤੂਸ ਅਤੇ ਇੱਕ ਨਕਲੀ ਪਿਸਤੌਲ ਵੀ ਬਰਾਮਦ ਕੀਤਾ ਹੈ। ਇਹ ਜਾਣਕਾਰੀ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਜ ਸੋਮਵਾਰ ਨੂੰ ਪੁਲੀਸ ਲਾਈਨਜ਼ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।


ਪੁਲੀਸ ਕਮਿਸ਼ਨਰ ਭੁੱਲਰ ਨੇ ਫੜੇ ਗਏ ਮੁਲਜ਼ਮਾਂ ਦੀ ਪਛਾਣ ਸੂਰਜ, ਇੰਦਰਜੀਤ ਸਿੰਘ ਉਰਫ ਸਾਜਨ ਵਾਸੀ ਭਾਈ ਮੰਝ ਸਿੰਘ, ਸੁਲਤਾਨਵਿੰਡ ਰੋਡ ਅਤੇ ਪ੍ਰਿੰਸ ਉਰਫ ਸ਼ੇਰਾ ਵਾਸੀ ਗੋਬਿੰਦ ਨਗਰ, ਸੁਲਤਾਨਵਿੰਡ ਰੋਡ ਵਜੋਂ ਕੀਤੀ ਹੈ। 

 

ਉਨ੍ਹਾਂ ਦੱਸਿਆ ਕਿ 6 ਮਾਰਚ ਦੀ ਦੁਪਹਿਰ ਨੂੰ ਤਿੰਨ ਲੜਕੇ ਬੈਂਕ ਵਿੱਚ ਆਏ, ਜਿਨ੍ਹਾਂ ਵਿੱਚੋਂ ਇੱਕ ਦੇ ਹੱਥ ਵਿੱਚ ਪਿਸਤੌਲ ਵਰਗੀ ਕੋਈ ਚੀਜ਼ ਸੀ, ਨੇ ਡਰਾ ਧਮਕਾ ਕੇ ਕੈਸ਼ੀਅਰ ਦੀ ਸੀਟ ਤੋਂ 12 ਲੱਖ 78 ਲੱਖ ਰੁਪਏ ਅਤੇ 122 ਰੁਪਏ ਲੁੱਟ ਲਏ ਸਨ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement