ਬੋਰਡ ਵਲੋਂ 12 ਦਾ ਨਤੀਜਾ ਤੇ ਮੈਰਿਟ ਪ੍ਰਾਚੀ ਗੌੜ ਤੇ ਪੁਸ਼ਵਿੰਦਰ ਕੌਰ 100 ਫ਼ੀ ਸਦੀ ਅੰਕ ਲੈ ਕੇ ਅੱਵਲ
Published : May 8, 2018, 9:20 am IST
Updated : May 8, 2018, 9:20 am IST
SHARE ARTICLE
PSEB
PSEB

ਮਨਦੀਪ ਕੌਰ ਅਤੇ ਪ੍ਰਿਯੰਕਾ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ 'ਤੇ ਰਹੀਆਂ

ਐਸ.ਏ.ਐਸ. ਨਗਰ, 7 ਮਈ (ਸੁਖਦੀਪ ਸਿੰਘ ਸੋਈਂ): ਸੀਨੀਅਰ ਸੈਕੰਡਰੀ ਪ੍ਰੀਖਿਆ ਮਾਰਚ-2018 ਦਾ ਨਤੀਜਾ ਵੋਕੇਸ਼ਨਲ ਗਰੁਪ, ਮੁੜ ਪ੍ਰੀਖਿਆ, ਐਨ ਦਾ ਨਤੀਜਾ  ਘੋਸ਼ਿਤ ਕੀਤਾ। ਬੋਰਡ ਵਲੋਂ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਕ ਬਾਰ੍ਹਵੀਂ ਜਮਾਤ ਲਈ ਕੁਲ ਪ੍ਰੀਖਿਆਰਥੀਆਂ ਦੀ ਗਿਣਤੀ 321075 ਸੀ, ਜਿਨ੍ਹਾਂ ਵਿਚੋਂ ਰੈਗੂਲਰ ਵਿਦਿਆਰਥੀ 294154 ਅਤੇ ਓਪਨ ਸਕੂਲ ਵਿਦਿਆਰਥੀ 26921 ਸਨ। ਕੁਲ ਰੈਗੂਲਰ ਵਿਦਿਆਰਥੀਆਂ ਦੀ ਪਾਸ ਫ਼ੀ ਸਦੀ 67 ਅਤੇ ਓਪਨ ਸਕੂਲ ਵਿਦਿਆਰਥੀਆਂ ਦੀ ਪਾਸ ਫ਼ੀ ਸਦੀ 38 ਫ਼ੀ ਸਦੀ ਰਹੀ। ਕੁਲ ਪਾਸ ਨਤੀਜਾ 65 ਫ਼ੀ ਸਦੀ ਰਿਹਾ। ਇਸੇ ਤਰ੍ਹਾਂ ਵੋਕੇਸ਼ਨਲ ਪ੍ਰੀਖਿਆ ਲਈ ਕੁਲ 11376 ਵਿਦਿਆਰਥੀਆਂ ਨੇ ਹਿਸਾ ਲਿਆ, ਜਿਨ੍ਹਾਂ 'ਚੋਂ 7927 ਵਿਦਿਆਰਥੀ ਪਾਸ ਹੋਏ, ਜੋ ਕਿ 67 ਫ਼ੀ ਸਦੀ ਸਨ। ਇਸ ਤੋਂ ਇਲਾਵਾ ਐਨ. ਅਤੇ ਮੁੜ ਪ੍ਰੀਖਿਆ 'ਚ ਹਿੱਸਾ ਲੈਣ ਵਾਲੇ ਕੁਲ 9413 ਵਿਦਿਆਰਥੀਆਂ 'ਚ 44 ਫ਼ੀ ਸਦੀ ਵਿਦਿਆਰਥੀ ਹੀ ਪਾਸ ਹੋ ਸਕੇ।ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਕੀਤੇ ਗਏ ਮੁਤਾਬਕ ਬੀ.ਸੀ.ਐਮ. ਸੀਨੀਅਰ ਸੈਕੰਡਰੀ ਸਕੂਲ, ਐਚ.ਐਮ. 150, ਜਮਾਲਪੁਰ ਕਲੌਨੀ, ਫ਼ੋਕਲ ਪੁਆਇੰਟ ਲੁਧਿਆਣਾ ਦੀ ਪ੍ਰਾਚੀ ਗੌੜ ਪੁੱਤਰੀ ਧਨੰਜੇ ਪ੍ਰਸ਼ਾਦ ਗੌੜ ਅਤੇ ਪੁਸ਼ਵਿੰਦਰ ਕੌਰ ਪੁੱਤਰੀ ਸੁਖਜਿੰਦਰ ਸਿੰਘ 100-100 ਫ਼ੀ ਸਦੀ (450/450) ਅੰਕ ਲੈ ਕੇ ਪੂਰੇ ਪੰਜਾਬ 'ਚ ਪਹਿਲੇ ਸਥਾਨ 'ਤੇ ਰਹੀਆਂ।

PSEBPSEB

ਇਸ ਤਰ੍ਹਾਂ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਕੋਟ ਸੁਖੀਆ, ਫ਼ਰੀਦਕੋਟ ਦੀ ਵਿਦਿਆਰਥਣ ਮਨਦੀਪ ਕੌਰ  ਪੁੱਤਰੀ ਉਂਕਾਰ ਸਿੰਘ 99.56 ਫ਼ੀ ਸਦੀ (448/450) ਅਤੇ ਬੀ.ਸੀ.ਐਮ. ਸੀਨੀਅਰ ਸੈਕੰਡਰੀ ਸਕੂਲ, ਐਚ.ਐਮ. 150, ਜਮਾਲਪੁਰ ਕਲੌਨੀ, ਫ਼ੋਕਲ ਪੁਆਇੰਟ ਲੁਧਿਆਣਾ ਦੀ ਵਿਦਿਆਰਥਣ ਪ੍ਰਿਯੰਕਾ ਪੁੱਤਰੀ ਦਲਵੀਰ ਸਿੰਘ 99.33 ਫ਼ੀ ਸਦੀ (447/450) ਅੰਕ ਲੈ ਕੇ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਰਹੀਆਂ। ਇਸੇ ਤਰ੍ਹਾਂ ਵੋਕੇਸ਼ਨਲ ਗਰੁੱਪ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨਾਭਾ, ਪਟਾਆਲਾ ਦੀ ਸੰਦੀਪ ਕੌਰ ਪੁੱਤਰੀ ਬਲਵੰਤ ਸਿੰਘ 97.33 ਫ਼ੀ ਸਦੀ (438/450) ਅੰਕਾਂ ਨਾਲ ਪਹਿਲੇ ਸਥਾਨ 'ਤੇ ਰਹੀ।ਜ਼ਿਕਰਯੋਗ ਹੈ ਕਿ ਪੂਰੇ ਪੰਜਾਬ 'ਚੋਂ ਲੁਧਿਆਣਾ ਜ਼ਿਲ੍ਹੇ ਦੇ ਕੁਲ 126 ਵਿਦਿਆਰਥੀਆਂ ਮੈਰਿਟ 'ਚ ਆਏ ਹਨ, ਜਦੋਂ ਕਿ ਪਠਾਨਕੋਟ ਅਤੇ ਮੋਗਾ ਜ਼ਿਲ੍ਹੇ ਦਾ ਮੈਰਿਟ ਪਖੋਂ ਨਤੀਜਾ ਜ਼ੀਰੋ ਰਿਹਾ। ਸਾਰੇ ਸਕੂਲ/ਪ੍ਰੀਖਿਆਰਥੀ ਅਪਣਾ ਨਤੀਜਾ ਬੋਰਡ ਦੀ ਵੈੱਬਸਾਈਟ 'ਤੇ ਸਕੂਲ ਕੋਡ ਜਾਂ ਅਪਣੇ ਰੋਲ ਨੰਬਰ ਰਾਹੀਂ ਦੇਖ ਸਕਦੇ ਹਨ। ਪੰਜਾਬ ਸਕੂਲ ਸਿਖਿਆ ਬੋਰਡ, ਆਨ-ਲਾਈਨ ਪ੍ਰਿੰਟ ਨਤੀਜਿਆਂ ਵਿਚ ਕਿਸੇ ਕਿਸਮ ਦੀ ਗ਼ਲਤੀ ਲਈ ਜ਼ਿੰਮੇਵਾਰ ਨਹੀਂ ਹੈ। ਇਹ ਆਨ-ਲਾਈਨ ਘੋਸ਼ਿਤ ਨਤੀਜੇ ਕੇਵਲ ਪ੍ਰੀਖਿਆਰਥੀਆਂ ਦੀ ਤੁਰਤ ਜਾਣਕਾਰੀ ਲਈ ਹਨ। ਇਸ ਨੂੰ ਅਸਲ ਨਤੀਜਾ ਨਹੀਂ ਮੰਨਿਆ ਜਾ ਸਕਦਾ। ਅਸਲ ਨਤੀਜਾ ਕਾਰਡ ਬੋਰਡ ਵਲੋਂ ਵਖਰੇ ਤੌਰ 'ਤੇ ਜਾਰੀ ਕੀਤੇ ਜਾਣਗੇ। ਪ੍ਰੀਖਿਆਰਥੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਸਹੀ ਜਾਣਕਾਰੀ ਲਈ ਬੋਰਡ ਵਲੋਂ ਜਾਰੀ ਨਤੀਜਾ ਕਾਰਡਾਂ 'ਤੇ ਹੀ ਨਿਰਭਰ ਕਰਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement