
ਰਾਜਦੀਪ ਕੌਰ ਵੀ ਬੀਤੇ ਦਿਨ ਅਕਾਲੀ ਦਲ ਦਾ ਸਾਥ ਛੱਡ ਕਾਂਗਰਸ ਵਿਚ ਹੋਏ ਸੀ ਸ਼ਾਮਲ
ਫ਼ਤਿਹਗੜ੍ਹ ਸਾਹਿਬ: ਪੰਜਾਬ ਵਿਚ ਲੋਕਸਭਾ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੀ ਹੈ। ਇਸ ਦੇ ਚਲਦੇ ਅੱਜ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਅਕਾਲੀ ਦਲ ਦੀ ਫ਼ਤਹਿਗੜ੍ਹ ਸਾਹਿਬ ਤੋਂ ਜ਼ਿਲ੍ਹਾ ਪ੍ਰਧਾਨ ਬੀਬੀ ਮਨਪ੍ਰੀਤ ਕੌਰ ਹੁੰਦਲ ਕਾਂਗਰਸ ਵਿਚ ਸ਼ਾਮਲ ਹੋ ਗਈ। ਲੋਕਸਭਾ ਚੋਣਾਂ ਸਿਰੇ ’ਤੇ ਹਨ ਤੇ ਇਹ ਪਾਰਟੀ ਲਈ ਬਹੁਤ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਬੀਬੀ ਮਨਪ੍ਰੀਤ ਕੌਰ ਹੁੰਦਲ ਐਮ.ਐਲ.ਏ. ਗੁਰਪ੍ਰੀਤ ਸਿੰਘ ਜੀ.ਪੀ. ਦੀ ਅਗਵਾਈ ਵਿਚ ਅਤੇ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਦੀ ਹਾਜ਼ਰੀ ’ਚ ਕਾਂਗਰਸ ਵਿਚ ਸ਼ਾਮਲ ਹੋਏ।
Sukhbir Badal
ਅਕਾਲੀ ਦਲ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਦਰਅਸਲ ਬੀਤੇ ਦਿਨ ਅਕਾਲੀ ਦਲ ਦੀ ਲੀਡਰ ਰਾਜਦੀਪ ਕੌਰ ਵੀ ਅਕਾਲੀ ਦਲ ਦਾ ਸਾਥ ਛੱਡ ਕਾਂਗਰਸ ਵਿਚ ਸ਼ਾਮਲ ਹੋ ਗਏ ਸੀ। ਦੱਸ ਦਈਏ ਕਿ ਰਾਜਦੀਪ ਕੌਰ ਮ੍ਰਿਤਕ ਗੈਂਗਸਟਰ ਜਸਵਿੰਦਰ ਸਿੰਘ ਰੌਕੀ ਦੀ ਭੈਣ ਹੈ ਤੇ ਉਨ੍ਹਾਂ ਨੇ ਅਪਣੇ ਭਰਾ ਦੀ ਮੌਤ ਤੋਂ ਬਾਅਦ ਅਪਣਾ ਰਾਜਨੀਤਕ ਸਫ਼ਰ ਸ਼ੁਰੂ ਕੀਤਾ ਸੀ। ਰਾਜਦੀਪ ਕੌਰ ਨੇ ਅਕਾਲੀ ਦਲ ਦਾ ਸਾਥ ਛੱਡਣ ਮਗਰੋਂ ਸੁਖਬੀਰ ਬਾਦਲ ’ਤੇ ਦੋਸ਼ ਲਾਏ ਕਿ ਉਹ ਆਪਹੁਦਰੇ ਤੇ ਬੇਪਰਵਾਹ ਲੀਡਰ ਹਨ।
Rajdeep Kaur Joins Congress
ਰਾਜਦੀਪ ਕੌਰ ਦਾ ਕਾਂਗਰਸ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਸਵਾਗਤ ਕੀਤਾ। ਉਨ੍ਹਾਂ ਨਾਲ ਕਾਫ਼ੀ ਸਮਰਥਕ ਵੀ ਕਾਂਗਰਸ ਵਿਚ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਰਾਜਦੀਪ ਕੌਰ ਨੇ ਫ਼ਾਜ਼ਿਲਕਾ ਤੋਂ ਅਕਾਲੀ ਦਲ ਦੀ ਟਿਕਟ ’ਤੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਸਨ ਤੇ 38,000 ਹਜ਼ਾਰ ਵੋਟਾਂ ਹਾਸਲ ਕੀਤੀਆਂ ਸਨ।